May 26, 2026 2:12 pm

ਖੰਨਾ ਪੁਲਿਸ ਵੱਲੋਂ ਨਸ਼ੇ ਵਾਲੀਆਂ ਸ਼ੀਸ਼ੀਆਂ ਸਣੇ 3 ਕਾਬੂ

ਖੰਨਾ, 18 ਦਸੰਬਰ (ਬਲਜਿੰਦਰ ਸਿੰਘ ਪਨਾਗ)- ਐਸ ਐਸ ਪੀ ਸ੍ਰੀ ਧਰੁਵ ਦਹੀਆ ਦੇ ਦਿਸ਼ਾ ਨਿਦਰੇਸ਼ਾਂ ਅਨੁਸਾਰ ਨਸ਼ਿਆਂ ਦੀ ਤਸਕਰੀ ਰੋਕਣ ਦੀ ਮੁਹਿੰਮ ਨੂੰ ਉਸ ਵੇਲੇ ਵਡੀ ਸਫਲਤਾ ਮਿਲੀ ਜਦੋਂ ਐਸ ਪੀ ਜਾਂਚ ਜਸਵੀਰ ਸਿੰਘ ਡੀਐਸਪੀ ਜਗਵਿੰਦਰ ਸਿੰਘ ਚੀਮਾ ਡੀਐਸਪੀ ਦੀਪਕ ਰਾਏ ਇੰਸਪੈਕਟਰ ਜਸਵੀਰ ਸਿੰਘ ਮੁਖ ਅਫ਼.ਸਰ ਥਾਣਾ ਸਿਟੀ 2 ਖੰਨਾ ਥਾਣੇਦਾਰ ਬਲਵਿੰਦਰ ਸਿੰਘ ਦੀ ਪੁਲਸ ਪਾਰਟੀ ਨੇ ਪ੍ਰਿਸਟੀਨ ਮਾਲ ਜੀ ਟੀ ਰੋਡ ਨੇੜੇ ਸ਼ਕ ਪੈਣ ਤੇ ਤਿੰਨ ਵਿਅਕਤੀਆਂ ਨੂੰ ਰੋਕਿਆ ਜਿੰਨਾਂ ਨੇ ਆਪਣਾ ਨਾਮ ਸ਼ਕੀਬ ਵਾਸੀ ਸਰਹੰਦੀ ਦਰਵਾਜ਼ਾ ਮਲੇਰਕੋਟਲਾ ਇਮਰਾਨ ਵਾਸੀ ਨੇੜੇ ਲੋਹਾ ਬਾਜ਼ਾਰ ਮਲੇਰ ਕੋਟਲਾ ਅਤੇ ਅਸਲਮ ਵਾਸੀ ਕਿਲੋ ਗੇਟ ਮਲੇਰਕੋਟਲਾ ਦਸਿਆ ਇਨ੍ਹਾਂ ਦੀ ਤਲਾਸ਼ੀ ਡੀਐਸਪੀ ਮੁਕੇਸ਼ ਕੁਮਾਰ ਨੇ ਲਈ ਅਤੇ ਉਨ੍ਹਾਂ ਕੋਲੋਂ 270 ਨਸ਼ੀਲੀਆਂ ਸ਼ੀਸ਼ੀਆਂ ਮਾਰਕਾ ਬਿਨਰੈਕਸ ਬਰਾਮਦ ਕੀਤੀਆਂ ਪੁਲਿਸ ਨੇ ਇਨ੍ਹਾਂ ਖਿਲਾਫ ਐਨ ਡੀ ਪੀ ਐਸ ਐਕਟ ਦੀ ਧਾਰਾ 22/ 61/85 ਅਧੀਨ ਕੇਸ ਦਰਜ ਕਰ ਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ।

Send this to a friend