May 26, 2026 2:12 pm

ਨਾਮਜਦਗੀਆਂ ਨੂੰ ਲੈ ਕੇ ਬੀ.ਡੀ.ਪੀ.ਓ. ਦਫਤਰ ਫੂਲ ਵਿਖੇ ਅਕਾਲੀ ਦਲ ਨੇ ਦਿੱਤਾ ਧਰਨਾ

ਰਾਮਪੁਰਾ ਫੂਲ, 18 ਦਸੰਬਰ (ਮਨਦੀਪ ਢੀਂਗਰਾ, ਸੁਖਮੰਦਰ ਰਾਮਪੁਰਾ)- ਬੀ.ਡੀ.ਪੀ.ਓ ਦਫਤਰ ਫੂਲ ਵਿਖੇ ਕਾਂਗਰਸ ਸਰਕਾਰ ਵਿਰੁੱਧ ਅਕਾਲੀ ਦਲ ਵੱਲੋਂ ਧਰਨਾ ਲਗਾਇਆ ਗਿਆ। ਜਿਲਾ ਪ੍ਰੀਸਦ ਦੇ ਸਾਬਕਾ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ ਦੀ ਅਗਵਾਈ ਵਿਚ ਲੱਗੇ ਧਰਨੇ ਦੌਰਾਨ ਉਨਾਂ ਕਿਹਾ ਕਿ ਅਕਾਲੀ ਦਲ ਗ੍ਰਾਮ ਪੰਚਾਇਤਾਂ ਦੀਆਂ ਨਾਮਜਾਦਗੀ ਦਾਖਲ ਨਾ ਕਰਾਉਣ ਦੇ ਰੋਸ ਵਜੋਂ ਸ੍ਰੋਮਣੀ ਅਕਾਲੀ ਦਲ ਵਲੋਂ ਲਾ ਕੇ ਕਾਂਗਰਸ ਸਰਕਾਰ ਵਿਰੁਧ ਜੋਰਦਾਰ ਨਾਅਰੇਬਾਜੀ ਕੀਤੀ ਗਈ। ਪਤਰਕਾਰਾਂ ਨਾਲ ਗਲਬਾਤ ਕਰਦਿਆਂ ਗੁਰਪ੍ਰੀਤ ਸਿੰਘ ਮਲੂਕਾ ਨੇ ਕਿਹਾ ਕਿ ਪੰਚਾਇਤੀ ਚੋਣਾਂ ਦੌਰਾਨ ਨਾਮਜਾਦਗੀ ਪਤਰ ਦਾਖਲ ਕਰਨ, ਚੁਲ੍ਹਾ ਟੈਕਸ ਦੀਆਂ ਰਸੀਦਾਂ ਨਾ ਦੇਣਾ ਅਤੇ ਐਨ.ਓ.ਸੀ.ਨਾ ਦੇਣ ਤੋਂ ਮਜਬੂਰ ਹੋ ਕੇ ਧਰਨਾ ਤੇ ਨਾਅਰੇਬਾਜੀ ਕਰਨੀ ਪਈ, ਉਹਨਾਂ ਕਿਹਾ ਕਿਹਾ ਬੀਤੇ ਦਿਨ ਵੀ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪਤਰ ਦਾਖਲ ਕਰਨ ਲਈ ਆਏ ਸਨ। ਪਰਤੂੰ ਇਥੇ ਕਿਸੇ ਵੀ ਅਧਿਕਾਰੀ ਨੇ ਨਾਮਜਾਦਗੀ ਪਤਰ ਲੈਣੇ ਮੁਨਾਸਿਬ ਨਹੀਂ ਸਮਝੇ ਜਿਸ ਤੋਂ ਮਜਬੂਰ ਹੋ ਕੇ ਅਜ ਇਹ ਧਰਨਾ ਲਾਉਣਾ ਪਿਆ ਹੈ। ਉਹਨਾ ਕਿਹਾ ਕਿ ਅਕਾਲੀ ਦਲ ਪੰਚਾਇਤੀ ਚੋਣਾਂ ਦੌਰਾਨ ਲੋਕਤੰਤਰ ਦਾ ਘਾਣ ਕਿਸੇ ਵੀ ਕੀਮਤ ਤੇ ਨਹੀਂ ਹੋਣ ਦਿਤਾ ਜਾਵੇਗਾ ਤੇ ਕਾਂਗਰਸ ਦੀ ਧਕੇਸਾਹੀ ਦਾ ਮੂੰਹ ਤੋੜਵਾਂ ਜਵਾਬ ਦਿਤਾ ਜਾਵੇਗਾ। ਉਹਨਾਂ ਸਬੰਧਤ ਅਧਿਕਾਰੀਆਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਉਹ ਆਪਣੀ ਜੁੰਮੇਵਾਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਸਿਆਸੀ ਦਬਾਅ ਤੋਂ ਉਪਰ ਉਠ ਕੇ ਨਿਭਾਉਣ ਤਾਂ ਕਿ ਚੋਣਾਂ ਸਹੀ ਤੇ ਲੋਕਤੰਤਰ ਢੰਗ ਨਾਲ ਹੋ ਸਕਣ। ਬਲਾਕ ਵਿਕਾਸ ਅਫਸਰ ਗੁਰਪ੍ਰਮਜੀਤ ਸਿੰਘ ਦਾ ਨੇ ਕਿਹਾ ਕਿ ਸਾਡੇ ਉਪਰ ਕੋਈ ਸਿਆਸੀ ਦਬਾਅ ਨਹੀਂ ਹੈ, ਸਾਰਾ ਕੰਮ ਲੋਕਤੰਤਰ ਢੰਗ ਤੇ ਕਾਨੂੰਨ ਅਨੁਸਾਰ ਹੋ ਰਿਹਾ ਹੈ। ਸਾਡੇ ਵਲੋਂ ਕਿਸੇ ਕਿਸਮ ਦਾ ਕੋਈ ਪਖਪਾਤ ਨਹੀਂ ਕੀਤਾ ਜਾਂਦਾ। ਤਸਵੀਰ ਬਲਾਕ ਵਿਕਾਸ ਦਫਤਰ ਫੂਲ ਵਿਖੇ ਅਕਾਲੀ ਦਲ ਦੇ ਆਗੂ ਤੇ ਵਰਕਰ ਧਰਨਾ ਲਾਕੇ ਨਾਅਰੇਬਾਜ਼ੀ ਕਰਦੇ ਹੋਏ।

Send this to a friend