ਤਪਾ ਮੰਡੀ, 18 ਦਸੰਬਰ (ਧਰਮਿੰਦਰ ਸਿੰਘ ਧਾਲੀਵਾਲ)- ਹੋਣ ਜਾ ਰਹੀਆ ਪੰਚਾਈਤਾ ਚੋਣਾ ਦੋਰਾਣ ਜਿਲ੍ਹਾ ਬਰਨਾਲਾ ਦੇ ਐਸ.ਐਸ.ਪੀ ਸਰਦਾਰ ਹਰਜੀਤ ਸਿੰਘ ਨੇ ਪੂਰੇ ਜਿਲ੍ਹੇ ਵਿੱਚ ਨਸਿਆ ਦੀ ਰੋਕਥੰਮ ਲਈ ਹੁਕਮ ਜਾਰੀ ਕਰ ਦਿੱਤੇ ਹਨ ਜਿਸ ਕਰਕੇ ਪੁਲਿਸ ਨੇ ਜਿਲ੍ਹੇ ’ਚ ਗਤੀ ਵੀਧੀਆ ਨੂੰ ਹੋਰ ਤੇਜ ਕਰ ਦਿਤਾ ਹੈ ਅਤੇ ਤਪਾ ਪੁਲਿਸ ਨੂੰ ਅੱਜ ਨਜਾਇਜ ਸਰਾਬ ਫੜਨ ’ਚ ਸਫਲਤਾ ਮਿਲੀ ਹੈ। ਡੀ.ਐਸ.ਪੀ ਤਪਾ ਸਰਦਾਰ ਤੇਜਿੰਦਰ ਸਿੰਘ ਧਾਲੀਵਾਲ ਨੇ ਅੱਜ ਪ੍ਰੈਸ-ਕਾਨੰਫ੍ਰੈਸ ਕਰਦੇ ਕਿਹਾ ਕਿ ਨਸਿਆ ਖਿਲਾਫ ਮੁਹਿੰਮ ਤਹਿਤ ਅਤੇ ਪੰਚਾਈਤਾ ਚੋਣਾ ਦੇ ਮੱਦੇ ਨਜਰ ਤਪਾ ਮੰਡੀ ਥਾਣੇ ਦੇ ਇੰਚਾਰਜ ਇੰਸਪੈਕਟਰ ਗੁਰਪ੍ਰਤਾਪ ਸਿੰਘ ਨੇ ਆਪਣੇ ਪੁਲਿਸ ਮੁਲਾਜਮਾ ਨਾਲ ਨਸਾ ਵੇਚਣ ਵਾਲੇ ਤਸਕਰਾ ਤੇ ਕਾਬੂ ਪਾਉਣ ਲਈ ਥਾਂ-ਥਾਂ ਤੇ ਨਾਕਾ-ਬੰਦੀ ਕੀਤੀ ਜਾ ਰਹੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਇੰਸਪੈਕਟਰ ਗੁਰਪ੍ਰਤਾਪ ਸਿੰਘ ਨੇ ਆਪਣੀ ਪੁਲਿਸ ਪਾਰਟੀ ਨਾਲ ਘੁੰਨਸ ਡਰੇਨ ਕੋਲ ਨਾਕਾ-ਬੰਦੀ ਕੀਤੀ ਹੋਈ ਸੀ। ਪੁਲਿਸ ਪਾਰਟੀ ਨੇ ਇੱਕ ਪਿੱਕਅੱਪ ਗੱਡੀ ਨੂੰ ਰੁੱਕਣ ਦਾ ਇਸਾਰਾ ਕੀਤਾ ਤਾਂ ਪੁਲਿਸ ਨੂੰ ਵੇਖਕੇ ਗੱਡੀ ਸਵਾਰ 2 ਵਿਅਕਤੀ ਆਪਣੀ ਗੱਡੀ ਛੱਡਕੇ ਮੋਕੇ ਤੋ ਭੱਜ ਗਏ। ਪੁਲਿਸ ਪਾਰਟੀ ਨੇ ਇਸ ਪਿੱਕਅੱਪ ਗੱਡੀ ਵਿੱਚੋ ਹਰਿਆਣਾ ਮਾਰਕਾ ਠੇਕਾ ਸਰਾਬ ਦੇਸੀ ਦੀਆ 110 ਪੇਟੀਆ ਸਰਾਬ ਬਰਾਮਦ ਕਰ ਲਈਆ ਹਨ ਅਤੇ ਗੱਡੀ ਨੂੰ ਵੀ ਆਪਣੇ ਕਬਜੇ ਵਿੱਚ ਲੈਕੇ ਕਥਿੱਤ ਦੋਸਿਆ ਦੀ ਭਾਲ ਸੁਰੂ ਕਰ ਦਿਤੀ ਹੈ। ਉਨ੍ਹਾ ਕਿਹਾ ਕਿ ਅੱਗੇ ਤੋ ਵੀ ਨਸਾ ਤੱਸਕਰਾ ਤੇ ਬਾਜ ਅੱਖ ਨਾਲ ਨਿਗਰਾਨੀ ਕੀਤੀ ਜਾ ਰਹੀ ਹੈ ,ਤਾਂ ਜੋ ਪੰਚਾਈਤੀ ਚੋਣਾ ਅਮਨ-ਅਮਾਨ ਨਾਲ ਹੋ ਸਕਨ। ਇਸ ਮੋਕੇ ਸਿਟੀ ਇੰਚਾਰਜ ਸਰਵਜੀਤ ਸਿੰਘ, ਬੰਤ ਸਿੰਘ ਆਦਿ ਪੁਲਿਸ ਮੁਲਾਜਮ ਹਾਜ਼ਰ ਸਨ।