ਬਠਿੰਡਾ/ਮੋੜ ਮੰਡੀ -17 ਦਸੰਬਰ-ਹਰਮਿੰਦਰ ਸਿੰਘ ਅਵਿਨਾਸ/ਸੰਜੀਵ ਕੁਮਾਰ ਨੋਟੀ- ਥਾਣਾ ਮੋੜ ਪੁਲਿਸ ਵੱਲੋਂ ਪਿੰਡ ਘੁੰਮਣ ਕਲਾਂ ਨਿਵਾਸੀ ਗੁਰਮੀਤ ਕੋਰ ਤੋਂ 7 ਕਿੱਲੋ ਭੁੱਕੀ ਡੋਡੇ ਚੂਰਾ ਪੋਸਤ ਅਤੇ 2 ਕਿਲੋ ਖਸਖਸ ਬਰਾਮਦ ਕੀਤੀ ਹੈ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਥਾਣਾ ਮੋੜ ਦੇ ਐਸ ਐਚ ੳ ਦਲਬੀਰ ਸਿੰਘ ਨੇ ਦੱਸਿਆ ਕਿ ਏ ਐਸ ਆਈ ਫਰਮਿੰਦਰ ਸਿੰਘ ਪੁਲਿਸ ਪਾਰਟੀ ਨਾਲ ਟਰੱਕ ਯੂਨੀਅਨ ਮੋੜ ਤੋਂ ਪਿੰਡ ਘੁੰਮਣ ਕਲਾਂ ਵੱਲ ਗਸਤ ਕਰ ਰਿਹਾ ਸੀ ਕਿ ਪਿੰਡ ਤੋਂ ਤਕਰੀਬਣ ਅੱਧਾ ਕਿੱਲੋਮੀਟਰ ਦੀ ਦੂਰੀ ਤੇ ਇੱਕ ਔਰਤ ਹੱਥ ਵਿੱਚ ਬੈਗ ਲੈ ਕੇ ਆ ਰਹੀ ਸੀ ਤੇ ਪੁੱਛਪੜਤਾਲ ਦੋਰਾਣ ਉਸਨੇ ਆਪਣਾ ਨਾਮ ਗੁਰਮੀਤ ਕੋਰ ਵਾਸੀ ਘੁੰਮਣ ਕਲਾਂ ਦੱਸਿਆ ।ਉਸ ਬੈਗ ਦੀ ਜਿੱਪ ਥੋੜੀ ਖੁੱਲੀ ਹੋਈ ਸੀ ਜਿਸ ਵਿੱਚੋਂ ਚੁਰਾ ਪੋਸਤ ਸਾਫ ਨਜਰ ਆ ਰਿਹਾ ਸੀ। ਜਸ ਪੁਲਿਸ ਪਾਰਟੀ ਨੇ ਉਸਦੇ ਬੈਗ ਦੀ ਚੈਕਿੰਗ ਕੀਤੀ ਤਾਂ ਇੱਕ ਲਿਫਾਫਾ ਖਸਖਸ ਅਤੇ ਬੈਗ ਵਿੱਚ ਖੁੱਲੀ ਚੂਰਾ ਪੋਸਤ ਮਿਲੀ ਤੇ ਉਸਦਾ ਵਜਨ ਕਰਨ ਤੇ ਉਸ ਵਿੱਚੋਂ 7 ਕਿਲੋ ਚੂਰਾ ਪੋਸਤ ਅਤੇ 2 ਕਿਲੋ ਖਸਖਸ ਮਿਲੀ ਉਸ ਔਰਤ ਨੇ ਪੁਲਿਸ ਨਂ ਦੱਸਿਆ ਕਿ ਉਹ ਉਕਤ ਸਮਾਨ ਮੱਧ ਪ੍ਰਦੇਸ ਵਿੱਚੋ ਲਿਆਈ ਹੈ।ਪੁਲਿਸ ਵੱਲੋਂ ਔਰਤ ਨੂੰ ਗਿਰਫਤਾਰ ਕਰਕੇ ਉਸ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।