June 19, 2026 5:03 pm

ਬੋਹਾ ਪੁਲੀਸ ਵੱਲੋਂ ਕਾਰ ਚੋਰੀ ਕਰਕੇ ਭੱਜਦੇ ਦੋ ਹੈਰੋਇਨ, ਨਗਦੀ ਅਤੇ ਕਾਰ ਸਮੇਤ ਕਾਬੂ

ਬੋਹਾ, 17 ਦਸੰਬਰ (ਸੰਤੋਖ ਸਾਗਰ)- ਬੋਹਾ ਪੁਲਿਸ ਨੇ ਦੋ ਵਿਅਕਤੀਆਂ ਨੂੰ ਚੋਰੀ ਦੀ ਕਾਰ, 10 ਗ੍ਰਾਮ ਹੈਰੋਇਨ, 10 ਹਜਾਰ ਰੁਪੈ ਸਮੇਤ ਗ੍ਰਿਫਤਾਰ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਬੋਹਾ ਥਾਣਾ ਮੁੱਖ ਅਫਸਰ ਇੰਨਸਪੈਕਟਰ ਗੁਰਦੀਪ ਸਿੰਘ ਨੇ ਸਾਡੇ ਪੱਤਰਕਾਰ ਨੂੰ ਦੱਸਿਆ ਕਿ ਕੱਲ ਹੈਡ ਕੁਅਟਰ ਮਾਨਸਾ ਵੱਲੋਂ ਇੱਕ ਇਤਲਾਹ ਆਈ ਕਿ ਹਰਿਆਣਾ ਦੇ ਫਤਿਆਬਾਦ ਜਿਲੇ ਵਿੱਚੋ ਦੋ ਵਿਅਕਤੀ ਕਾਰ ਚੋਰੀ ਕਰਕੇ ਭੱਜ ਗਏ ਹਨ ਅਤੇ ਤਰੁੰਤ ਨਾਕਾ ਬੰਦੀ ਕੀਤੀ ਜਾਵੇ ਅਤੇ ਮੈਂ ਆਪ ਬੋਹਾ ਥਾਣੇ ਵਿਖੇ ਤਾਇਨਾਤ ਸਹਾਇਕ ਥਾਣੇਦਾਰ ਬਲਵੀਰ ਸਿੰਘ, ਸਹਾਇਕ ਥਾਣੇਦਾਰ ਗਮਦੂਰ ਸਿੰਘ ਅਤੇ ਪੁਲਿਸ ਪਾਰਟੀ ਸਮੇਤ ਲੱਖੀਵਾਲ ਪੰਜਾਬ ਦੀ ਹੱਦ ਤੇ ਪਹੁੰਚੇ ਤਾਂ ਚਿੱਟੇ ਰੰਗ ਦੀ ਕਰੂਜਰ ਕਾਰ ਜਿਸ ਅਸੀਂ ਹੱਥ ਦੇਕੇ ਰੋਕਿਆ ਪਰ ਕਾਰ ਨਾ ਰੁਕੀ ਅਤੇ ਜਦੋਂ ਪੁਲਿਸ ਨ ੇਪਿੱਛਾ ਕੀਤਾ ਤਾਂ ਇਸ ਵਿੱਚ ਸਵਾਰ ਵਿਅਕਤੀਆਂ ਨੇ ਕਾਰ ਗੰਢੂ ਕਲਾਂ ਵਾਲੇ ਪਾਸੇ ਭਜਾ ਲਈ ਅਤੇ ਕੱਚੇ ਰਸਤੇ ਰਿਉਂਦ ਵੱਲ ਬੇ ਕਾਬੂ ਚਾਲ ਨਾਲ ਭੱਜੀ ਜਾਂਦੀ ਚੋਰੀ ਦੀ ਕਾਰ ਪਲਟ ਗਈ। ਉਹਨਾਂ ਦੱਸਿਆ ਕਿ ਦੋਵੇਂ ਵਿਅਕਤੀ ਸੱਟ ਫੇਟ ਤੋਂ ਬੱਚ ਗਏ ਅਤੇ ਕਰਨਵੀਰ ਸਿੰਘ ਪੁੱਤਰ ਮਨਜੀਤ ਸਿੰਘ ਕੌਮ ਜੱਟ ਸਿੱਖ ਵਾਸੀ ਮੋਗਾ ਪੰਜਾਬ ਅਤੇ ਹਰਦਿਲ ਸਿੰਘ ਪੁੱਤਰ ਹਰਬੰਸ ਸਿੰਘ ਕੌਮ ਜੱਟ ਸਿੱਖ ਵਾਸੀ ਫਤਿਆਬਾਦ (ਹਰਿਆਣਾ) ਨੂੰ 10 ਗ੍ਰਾਮ ਹੈਰੋਇਨ, 10 ਹਜਾਰ ਰੁਪੈ, ਖੋਹੇਆ ਹੋਇਆ ਲੇਡੀ ਪਰਸ ਅਤੇ ਚੋਰੀ ਦੀ ਕਾਰ ਕਰੂਜ਼ਰ ਐਚ.ਆਰ. 29 ਏ ਜ਼ੀਰ 0030 ਸਮੇਤ ਗ੍ਰਿਫਤਾਰ ਕਰਕੇ 21/61/85 411 ਆਈ.ਪੀ.ਸੀ ਅਕਟ ਤਹਿਤ ਮਕੁੱਦਮਾਂ ਨ:ੰ 203 ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਉਹਮਾਂ ਦੱਸਿਆ ਕਿ ਇਸ ਮੌਕੇ ਹੌਲਦਾਰ ਮੁਖਤਿਆਰ ਸਿੰਘ.ਸਿਪਾਹੀ ਜਗਸੀਰ ਸਿੰਘ,ਸਿਪਾਹੀ ਗੁਰਜੀਤ ਸਿੰਘ,ਸਿਪਾਹੀ ਅਮਨਦੀਪ ਸਿੰਘ ਦੀ ਇਹਨਾਂ ਵਿਅਕਤੀਆ ਨੂੰ ਗ੍ਰਿਫਤਾਰ ਕਰਨ ਵਿੱਚ ਵਿਸ਼ੇਸ ਭੂਮਿਕਾ ਰਹੀ।ਬੋਹਾ ਥਾਣਾ ਮੁੱਖ ਅਫਸਰ ਇੰਨਸਪੈਕਟਰ ਗੁਰਦੀਪ ਸਿੰਘ ਨੇ ਦੱਸਿਆ ਕਿ ਬੋਹਾ ਖੇਤਰ ਵਿੱਚ ਗੈਰ ਕਨੂੰਨੀ ਧੰਦਾ ਕਰਨ ਵਾਲੇ ਸਮਾਜ ਦੇ ਦੋਖੀ ਵਿਅਕਤੀਆਂ ਬਖਸ਼ਿਆ ਨਹੀ ਜਾਵੇਗਾ।

Send this to a friend