June 19, 2026 3:41 pm

ਅਣਪਛਾਤੇ ਵਿਅਕਤੀਆਂ ਵੱਲੋਂ ਤੇਜ ਧਾਰ ਹਥਿਆਰਾਂ ਨਾਲ ਢਾਬੇ ਦੇ ਮਾਲਕ ’ਤੇ ਜਾਨ ਲੇਵਾ ਹਮਲਾ

ਸਰਕਾਰੀ ਹਸਪਤਾਲ ਮੋਰਿੰਡਾ ਨੇ ਗੰਭੀਰ ਜ਼ਖ਼ਮੀ ਨੂੰ ਕੀਤਾ ਪੀ.ਜੀ.ਆਈ ਰੈਫ਼ਰ

ਮੋਰਿੰਡਾ, 17 ਦਸੰਬਰ (ਹਰਜਿੰਦਰ ਸਿੰਘ ਛਿੱਬਰ)- ਬੀਤੀ ਰਾਤ ਕਰੀਬ ਸਵਾ 10ਵਜੇ ਅਣ-ਪਛਾਤੇ ਵਿਅਕਤੀਆਂ ਵੱਲੋਂ ਇੱਕ ਢਾਬਾ ਮਾਲਕ ਦੇ ਲੜ੍ਹਕੇ ’ਤੇ ਜਾਨ ਲੇਵਾ ਹਮਲਾ ਕਰਕੇ ਉਸਨੂੰ ਗੰਭੀਰ ਜਖ਼ਮੀ ਕੀਤੇ ਜਾਣ ਦਾ ਸਮਾਚਾਰ ਪ੍ਰਕਾਸ਼ ’ਚ ਆਇਆ ਹੈ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਢਾਬੇ ਦੇ ਮਾਲਕ ਅਤੇ ਜਖ਼ਮੀ ਦੇ ਪਿਤਾ ਸਤਾਰ ਮੁਹੰਮਦ ਨੇ ਦੱਸਿਆ ਕਿ ਰਾਤ ਕਰੀਬ ਸਵਾ 10ਵਜੇ ਜਦੋਂ ਉਸ ਦਾ ਪੁੱਤਰ ਢਾਬੇ ਦੇ ਕਾਂਊਂਟਰ ’ਤੇ ਬੈਠਾ ਸੀ ਤਾਂ ਦੋ ਮੋਟਸਾਈਕਲ ’ਤੇ ਸਵਾਰ 6 ਵਿਅਕਤੀਆਂ ਨੇ ਤੇਜ ਧਾਰ ਹਥਿਆਰਾਂ ਨਾਲ ਉਸਨੂੰ ਜਾਨੋ ਮਾਰਨ ਦੀ ਨੀਅਤ ਨਾਲ ਹਮਲਾ ਕਰ ਦਿੱਤਾ ਅਤੇ ਢਾਬੇ ਦੀ ਭੰਨ ਤੋੜ ਕਰਕੇ ਫ਼ਰਾਰ ਹੋ ਗਏ। ਸਤਾਰ ਮੁਹੰਮਦ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਨੇ ਦੱਸਿਆ ਕਿ ਢਾਬੇ ’ਤੇ ਕੁਝ ਵਿਅਕਤੀਆਂ ਨੇ ਹਮਲਾ ਕਰਕੇ ਉਸਦੇ ਪੁੱਤਰ ਲੱਖੀ ਸ਼ਾਹ ਨੂੰ ਗੰਭੀਰ ਜਖ਼ਮੀ ਕਰ ਦਿੱਤਾ ਹੈ ਜਿਸ ਤੋਂ ਬਾਅਦ ਉਹ ਮੌਕੇ ’ਤੇ ਪਹੁੰਚੇ ਅਤੇ ਅਪਣੇ ਪੁੱਤਰ ਜਖ਼ਮੀ ਲੱਖ਼ੀ ਸ਼ਾਹ ਨੂੰ ਲੈ ਕੇ ਮੋਰਿੰਡਾ ਦੇ ਸਰਕਾਰੀ ਹਸਪਤਾਲ ਗਏ ਜਿਥੇ ਡਾਕਟਰਾਂ ਨੇ ਲੱਖ਼ੀ ਸ਼ਾਹ ਨੂੰ ਗੰਭੀਰ ਜਖ਼ਮੀ ਹੋਣ ਕਾਰਨ ਮੁੱਢਲੀ ਸਹਾਇਤਾ ਦੇ ਕੇ ਵੱਡੇ ਇਲਾਜ਼ ਲਈ ਚੰਡੀਗੜ੍ਹ ਪੀ.ਜੀ.ਆਈ ਰੈਫ਼ਰ ਕਰ ਦਿੱਤਾ। ਖ਼ਬਰ ਲਿਖੇ ਜਾਣ ਤੱਕ ਜਾਂਚ ਅਧਿਕਾਰੀ ਜਖ਼ਮੀ ਦੇ ਬਿਆਨ ਲੈਣ ਲਈ ਚੰਡੀਗੜ੍ਹ ਗਏ ਹੋਏ ਸਨ।

Send this to a friend