June 20, 2026 7:13 pm

ਸਬਜ਼ੀ ਦੀ ਆੜ ’ਚ ਪਿੱਕ ਅੱਪ ਰਾਹੀਂ ਲਿਆਂਦੀ 93 ਪੇਟੀਆਂ ਹਰਿਆਣਾ ਮਾਰਕਾ ਸ਼ਰਾਬ ਬਰਾਮਦ

ਮੋੜ ਮੰਡੀ, 12 ਦਸੰਬਰ (ਹਰਵਿੰਦਰ ਸਿੰਘ ਅਵਿਨਾਸ਼)- ਸਥਾਨਕ ਪੁਲਿਸ ਵੱਲੋਂ ਪਿੰਡ ਸੰਦੋਹਾ ਵਿਖੇ ਨਾਕਾਬੰਦੀ ਦੋਰਾਣ 93 ਪੇਟੀਆਂ ਹਰਿਆਣਾ ਮਾਰਕਾ ਸ਼ਰਾਬ ਬਰਾਮਦ ਕੀਤੀ ਗਈ ਹੈ।ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਥਾਣਾ ਮੋੜ ਦੇ ਐਸ ਐਚ ੳ ਦਲਬੀਰ ਸਿੰਘ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਪੁਲਿਸ ਦੁਆਰਾ ਨਸ਼ਾ ਅਤੇ ਸ਼ਰਾਬ ਦੇ ਨਜਾਇਜ ਕਾਰੋਬਾਰ ਨੂੰ ਰੋਕਣ ਲਈ ਮੁਹਿੰਮ ਚਲਾਈ ਹੋਈ ਹੈ ਜਿਸ ਦੇ ਤਹਿਤ ਬੀਤੀ ਰਾਤ ਐਸ ਆਈ ਹਰਬੰਸ ਸਿੰਘ ਨੇ ਪਿੰਡ ਸੰਦੋਹਾ ਵਿਖੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਉਨਾ ਨੇ ਤਲਵੰਡੀ ਵਾਲੇ ਪਾਸਿਉ ਆਉਂਦੀ ਪਿੱਕ ਅੱਪ ਗੱਡੀ ਪੀਬੀ 04 ਕੇ-9629 ਵੇਖੀ ਤਾਂ ਸੱਕ ਦੇ ਆਧਾਰ ਤੇ ਉਸ ਨੂੰ ਰੁਕਣ ਲਈ ਟਾਰਚ ਮਾਰੀ ਤਾਂ ਡਰਾਈਵਰ ਨੇ ਗੱਡੀ ਭਜਾਉਣ ਦੀ ਕੋਸ਼ਿਸ ਕੀਤੀ ਪਰ ਪੁਲਿਸ ਵੱਲੋਂ ਬੈਰੀਗੇਟਿੰਗ ਕੀਤੇ ਹੋਣ ਕਰਕੇ ਡਰਾਈਵਰ ਗੱਡੀ ਨੂੰ ਭਜਾ ਨਾ ਸਕਿਆ। ਪੁਲਿਸ ਨੇ ਡਰਾਈਵਰ ਤੋਂ ਸਖਤੀ ਨਾਲ ਪੁਛਗਿੱਛ ਕੀਤੀ ਤਾਂ ਡਰਾਈਵਰ ਨੇ ਆਪਣਾ ਨਾਮ ਰਜਿੰਦਰ ਸਿੰਘ ਪੁੱਤਰ ਸਹਿਜਦੇਵ ਉਰਫ ਸਹਿਲਦੇਵ ਪੁੱਤਰ ਗੁਰਬਖਸ ਸਿੰਘ ਵਾਸੀ ਬੁਰਜ ਦੱਸਿਆ। ਜਦ ਪੁਲਿਸ ਨੇ ਉਕਤ ਗੱਡੀ ਦੀ ਤਲਾਸੀ ਲਈ ਤਾਂ ਸਬਜੀ ਵਾਲੇ ਕਰੇਟਾਂ ਹੇਠੋਂ ਹਰਿਆਣਾ ਮਾਰਕਾ 93 ਡੱਬੇ ਸ਼ਰਾਬ ਬਰਾਮਦ ਹੋਈ। ਪੁਲਿਸ ਨੇ ਰਜਿੰਦਰ ਸਿੰਘ ਨੂੰ ਗਿਰਫਤਾਰ ਕਰਕੇ ਉਸ ਵਿਰੁੱਧ ਐਕਸਾਇਜ ਐਕਟ ਅਧੀਨ ਮੁਕੱਦਮਾਂ ਦਰਜ ਕਰਕੇ ਅਗਲੇਰੀ ਕਾਰਵਾਈ ਸੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਨਸ਼ਾ ਤਸਕਰਾਂ ਵਿਰੁੱਧ ਪੁਲਿਸ ਅੱਗੇ ਵੀ ਸਖਤੀ ਨਾਲ ਪੇਸ ਆਵੇਗੀ।

Send this to a friend