Skip to content
Independent perspectives. Global stories.
BREAKING

ਥਾਨਾ ਘੱਲ ਖੁਰਦ ਪੁਲਿਸ ਵੱਲੋਂ 1020 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ, ਦੋਸ਼ੀ ਦੀ ਭਾਲ ਜਾਰੀ

Share this story

ਫਿਰੋਜ਼ਸ਼ਾਹ, 7 ਦਸੰਬਰ (ਗੁਰਤਾਰ ਸਿੰਘ ਸਿਧੂ) ਥਾਨਾ ਘਲ ਖੁਰਦ ਦੇ ਮੁਖ ਅਫਸਰ ਇੰਸਪੈਕਟਰ ਹਰਦੇਵ ਪ੍ਰੀਤ ਸਿੰਘ ਦੁਆਰਾ ਨਸ਼ਾ ਤਸ਼ਕਰਾਂ ਨੂੰ ਨਥ ਪਾਉਣ ਲਈ ਚਲਾਈ ਗਈ ਮੁਹਿੰਮ ਦੌਰਾਨ ਭਾਰੀ ਮਾਤਰਾ 1020 ਬੋਤਲਾਂ ਨਜ਼ਾਇਜ ਸ਼ਰਾਬ ਬਰਾਮਦ ਕਰਨ ਤਕੜੀ ਸਫਲਤਾ ਹਾਸਿਲ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੌਲਦਾਰ ਜੀਤ ਸਿੰਘ ਗਿਲ ਨੇ ਦਸਿਆ ਕਿ ਉਹਨਾਂ ਨੂੰ ਗੁਪਤ ਸੂਚਨਾਂ ਮਿਲੀ ਸੀ ਕਿ ਪਿੰਡ ਸੋਢੀ ਨਗਰ ਵਿਖੇ ਗੁਰਜੀਤ ਸਿੰਘ ਪੁਤਰ ਨਿਸ਼ਾਨ ਸਿੰਘ ਜੋ ਕਿ ਸ਼ਰਾਬ ਦਾ ਨਜ਼ਾਇਜ ਧੰਦਾ ਕਰ ਰਿਹਾ ਹੈ ਜਿਸ ਤਹਿਤ ਇੰਸਪੈਕਟਰ ਹਰਦੇਵ ਪ੍ਰੀਤ ਸਿੰਘ ਦੁਆਰਾ ਸਹਾਇਕ ਥਾਣੇਦਾਰ ਸੁਖਦੇਵ ਸਿੰਘ ਦੀ ਅਗਵਾਈ ਹੇਠ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ ਸੀ ਜਿਸ ਵਿਚ ਹੌਲਦਾਰ ਨਵਜੋਤ ਸਿੰਘ, ਜਸਪਾਲ ਸਿੰਘ ਅਤੇ ਰਵਿੰਦਰ ਸਿੰਘ ਨੂੰ ਨਿਯੁਕਤ ਕੀਤਾ ਗਿਆ ਸੀ ਟੀਮ ਵਲੋਂ ਉਕਤ ਵਿਅਕਤੀ ਤੇ ਤਿਖੀ ਨਜ਼ਰ ਰਖੀ ਜਾ ਰਹੀ ਸੀ ਮੌਕੇ ਤੋੜਦਿਆਂ ਛਾਪੇਮਾਰੀ ਕਰਕੇ 1020 ਬੋਤਲਾਂ ਨਜ਼ਾਇਜ ਸ਼ਰਾਬ ਬਰਾਮਦ ਕੀਤੀ ਗਈ ਜਿਸ ਤੇ ਕਾਰਵਾਈ ਕਰਦਿਆਂ ਮੁਕਦਮਾ ਨੰ 138/06-12-2018 ਅਨੁਸਾਰ ਆਬਕਾਰੀ ਐਕਟ ਤਹਿਤ ਧਾਰਾ61/1/14 ਅਨੁਸਾਰ ਦਰਜ ਕਰਕੇ ਨਾਮਜਦ ਗੁਰਜੀਤ ਸਿੰਘ ਪੁਤਰ ਨਿਸ਼ਾਨ ਸਿੰਘ ਕੌਮ ਜਟ ਸਿਖ ਵਾਸੀ ਸੋਢੀ ਨਗਰ ਅਤੇ ਦੋ ਅਣਪਛਾਤੇ ਵਿਅਕਤੀਆਂ ਜੀ ਭਾਲ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।ਇਸ ਸਬੰਧੀ ਇੰਸਪੈਕਟਰ ਹਰਦੇਵ ਪ੍ਰੀਤ ਸਿੰਘ ਨਾਲ ਗਲਬਾਤ ਕੀਤੀ ਤਾਂ ਉਹਨਾਂ ਤਾੜਨਾ ਕਰਦਿਆਂ ਕਿਹਾ ਕਿ ਨਸ਼ਾ ਤਸਕਰਾਂ ਨੂੰ ਕਿਸੇ ਹਾਲਾਤ ਵਿਚ ਬਖਸ਼ਿਆ ਨਹੀ ਜਾਵੇਗਾ।

WRITTEN BY