ਚੰਡੀਗੜ੍ਹ, 29 ਮਾਰਚ (ਵਿਸ਼ਵ ਵਾਰਤਾ)-ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵਲੋ ਸਪਸ਼ਟ ਕੀਤਾ ਕਿ ਪੰਜਾਬ ਸਰਕਾਰ ਵਲੋਂ 8 ਅਪ੍ਰੈਲ ਨੂੰ ਰਾਮ ਨੌਮੀ ਦੇ ਤਿਉਹਾਰ ਮੌਕੇ ਨੇਗੋਸ਼ੀਏਬਲ ਇੰਸਟਰੂਮੈਟ ਐਕਟ 1881 ਤਹਿਤ ਜਨਤਕ ਛੁੱਟੀ ਕੀਤੇ ਜਾਣ ਦੇ ਮੱਦੇਨਜ਼ਰ ਉਸ ਦਿਨ ਰਿਟਰਨਿੰਗ ਅਧਿਕਾਰੀਆਂ ਕੋਲ ਨਾਮਜ਼ਦਗੀ ਪੱਤਰ ਦਾਖਲ ਨਹੀ ਕਰਵਾਏ ਜਾ ਸਕਣਗੇ। ਇਕ ਸਰਕਾਰੀ ਬੁਲਾਰੇ ਅਨੁਸਾਰ ਮੈਡੀਕਲ ਸਟਾਫ ਜਿਨ੍ਹਾਂ ਵਿਚ ਡਾਕਟਰਾਂ, ਨਰਸਾਂ ਅਤੇ ਏ.ਐਨ.ਐਮਜ ਸ਼ਾਮਲ ਹਨ ਨੂੰ ਚੋਣ ਡਿਊਟੀ ਲਈ ਤਾਇਨਾਤ ਨਾ ਕੀਤਾ ਜਾਵੇ ਕਿਉਂਕਿ ਭਾਰਤੀ ਚੋਣ ਕਮਿਸ਼ਨ ਵਲੋਂ ਇਨ੍ਹਾਂ ਵਰਗਾਂ ਨੂੰ ਆਰ.ਓ ਹੈਂਡਬੂਕ 2014 ਦੇ ਚੈਪਟਰ 3 ਦੇ ਪੈਰਾ 3.3 ਤਹਿਤ ਚੋਣ ਡਿਊਟੀ ਤੋਂ ਛੋਟ ਦਿੱਤੀ ਹੋਈ ਹੈ।