ਨਵੀਂ ਦਿੱਲੀ, 29 ਮਾਰਚ (ਪੀ.ਟੀ.)-ਭਾਰਤੀ ਕ੍ਰਿਕੇਟ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਆਈ.ਪੀ.ਐਲ. ਫਿਕਸਿੰਗ ਮਾਮਲੇ ’ਚ ਕਥਿਤ ਤੌਰ ’ਤੇ ਆਪਣਾ ਨਾਂਅ ਆਉਣ ਕਾਰਨ ਆਈ.ਪੀ.ਐਲ. ਦੀ ਟੀਮ ਚੇਨਈ ਸੁਪਰ ਕਿੰਗਸ ਦੀ ਕਪਤਾਨੀ ਛੱਡਣ ਦੀ ਪੇਸ਼ਕਸ਼ ਕੀਤੀ ਹੈ। ਖ਼ਬਰਾਂ ਮੁਤਾਬਿਕ ਆਈ. ਪੀ. ਐਲ. ਸਪਾਟ ਫਿਕਸਿੰਗ ਵਿਵਾਦ ’ਚ ਆਪਣਾ ਨਾਂਅ ਘਸੀਟੇ ਜਾਣ ’ਤੇ ਨਿਰਾਸ਼ਾ ਅਤੇ ਨਰਾਜਗੀ ਜਾਹਰ ਕਰਦੇ ਹੋਏ ਇਹ ਪੇਸ਼ਕਸ਼ ਕੀਤੀ। ਧੋਨੀ ਆਈ.ਪੀ.ਐਲ. ਦੀ ਸ਼ੁਰੂਆਤ ਤੋਂ ਹੀ ਸੀ. ਐਸ. ਕੇ. ਦੀ ਕਪਤਾਨੀ ਕਰਦੇ ਆ ਰਹੇ ਹਨ ਅਤੇ ਉਨ੍ਹਾਂ ਦੀ ਕਪਤਾਨੀ ’ਚ ਚੇਨਈ ਸੁਪਰ ਕਿੰਗਸ ਨੇ ਦੋ ਵਾਰ ਖਿਤਾਬ ਜਿੱਤਿਆ ਹੈ। ਆਈ.ਪੀ.ਐ¤ਲ. ਸਪਾਟ ਫਿਕਸਿੰਗ ਦੀ ਜਾਂਚ ਦੇ ਦਾਇਰੇ ’ਚ ਚੇਨਈ ਸੁਪਰ ਕਿੰਗਸ ਅਤੇ ਰਾਜਸਥਾਨ ਰਾਇਲਸ ਹੈ।