ਚੇਨਈ, 28 ਮਾਰਚ (ਪੀ.ਟੀ.)- ਡੀ. ਐਮ. ਕੇ. ਦੇ ਪ੍ਰਧਾਨ ਐਮ. ਕਰੁਣਾਨਿਧੀ ਨੇ ਭਾਰਤ ਵ¤ਲੋਂ ਸ਼੍ਰੀ ਲੰਕਾ ਖ਼ਿਲਾਫ਼ ਸੰਯੁਕਤ ਰਾਸ਼ਟਰ ਦੇ ਪ੍ਰਸਤਾਵ ‘ਤੇ ਮ¤ਤਦਾਨ ‘ਚ ਹਿ¤ਸਾ ਲੈਣ ਦੇ ਫੈਸਲੇ ਦੀ ਤਿ¤ਖੀ ਆਲੋਚਨਾ ਕਰਦੇ ਹੋਏ ਸ਼ੁਕਰਵਾਰ ਨੂੰ ਕਿਹਾ ਕਿ ਹੁਣ ਕਾਂਗਰਸ ਨਾਲ ਕੋਈ ਚੋਣ ਸਮਝੌਤਾ ਸੰਭਵ ਨਹੀਂ ਹੈ। ਕਰੁਣਾਨਿਧੀ ਨੇ ਹਾਲ ਹੀ ‘ਚ ਬਿਆਨ ਦਿ¤ਤਾ ਸੀ ਕਿ ਡੀ. ਐਮ. ਕੇ. ਸ਼ਾਇਦ ਕਾਂਗਰਸ ਨਾਲ ਗਠਜੋੜ ਕਰ ਸਕਦਾ ਹੈ। ਆਪਣੇ ਇਸ ਬਿਆਨ ਦੇ ਸੰਦਰਭ ‘ਚ ਉਨ੍ਹਾਂ ਨੇ ਕਿਹਾ ਕਿ ਜੇਨੇਵਾ ‘ਚ ਸੰਯੁਕਤ ਰਾਸ਼ਟਰ ਮਨੁ¤ਖੀ ਅਧਿਕਾਰ ਕਮਿਸ਼ਨ ਨੇ ਸ੍ਰੀਲੰਕਾ ਸਬੰਧੀ ਪ੍ਰਸਤਾਵ ਦੇ ਸਬੰਧ ‘ਚ ਲਏ ਗਏ ਭਾਰਤ ਦੇ ਫੈਸਲੇ ਨੇ ਕਾਗਰਸ ਲਈ ਤਾਮਿਲ ਦਰਵਾਜੇ ਸਥਾਈ ਰੂਪ ਵਿਚ ਬੰਦ ਕਰ ਦਿ¤ਤੇ। ਕਰੁਣਾਨਿਧੀ ਨੇ ਆਪਣੇ ਇਕ ਬਿਆਨ ‘ਚ ਕਿਹਾ ਕਿ ਇਸ ਫੈਸਲੇ ‘ਤੇ ਭਾਰਤ ਨੂੰ ਆਪਣਾ ਸਿਰ ਸ਼ਰਮ ਨਾਲ ਝੁਕਾ ਲੈਣਾ ਚਾਹੀਦਾ ਹੈ।