ਨਵੀਂ ਦਿੱਲੀ, 28 ਮਾਰਚ (ਪੀ.ਟੀ.)- ਆਮ ਆਦਮੀ ਪਾਰਟੀ (ਆਪ) ਵੱਲੋਂ ਅੱਜ 12ਵੀਂ ਸੂਚੀ ਜਾਰੀ ਕੀਤੀ ਗਈ। ਇਸ ਸੂਚੀ ਵਿਚ 31 ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ। ਇਨ੍ਹਾਂ 31 ਉਮੀਦਵਾਰਾਂ ਨਾਲ ਪਾਰਟੀ ਨੇ ਹੁਣ ਤੱਕ 385 ਟਿਕਟਾਂ ਫਾਈਨਲ ਕਰ ਦਿੱਤੀਆਂ ਹਨ। ਆਪ ਨੇ ਪੰਜਾਬ ਵਿਚ ਤਿੰਨ ਹੋਰ ਉਮੀਦਵਾਰਾਂ ਦੇ ਨਾਮਾਂ ਦਾ ਐਲਾਨ ਕੀਤਾ ਹੈ, ਜਿਸ ਵਿਚ ਜ¦ਧਰ ਤੋਂ ਰਾਜੇਸ਼ ਪਦਮ, ਹੁਸ਼ਿਆਰਪੁਰ ਤੋਂ ਯਾਮਿਨੀ ਗੋਮਰ ਤੇ ਫਿਰੋਜ਼ਪੁਰ ਤੋਂ ਸਤਨਾਮ ਪਾਲ ਕੰਬੋਜ ਸ਼ਾਮਿਲ ਹਨ। ਇਸ ਤੋਂ ਇਲਾਵਾ ਪਾਰਟੀ ਨੇ ਰਾਜਸਥਾਨ ਤੋਂ ਦੋ, ਆਂਧਰਾ ਪ੍ਰਦੇਸ਼ ਤੋਂ 9, ਬਿਹਾਰ ਤੋਂ 4, ਗੁਜਰਾਤ ਤੋਂ 8 ਤੇ ਤਾਮਿਲਨਾਡੂ ਤੋਂ 5 ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਹਨ।