ਬਾਲਾਸੋਰ, 28 ਮਾਰਚ (ਪੀ.ਟੀ.)-ਜ਼ਮੀਨ ਤੋਂ ਜ਼ਮੀਨ ਤੱਕ ਮਾਰ ਕਰਨ ਵਾਲੀ ਮੱਧ ਦੂਰੀ ਦੀ ਪ੍ਰਿਥਵੀ ਮਿਜ਼ਾਇਲ 2 ਦਾ ਅੱਜ ਚਾਂਦੀਪੁਰ ਦੇ ਪ੍ਰੀਖਣ ਰੇਂਜ ਤੋਂ ਸਫ਼ਲ ਪ੍ਰੀਖਣ ਕੀਤਾ ਗਿਆ। ਰੱਖਿਆ ਸੂਤਰਾਂ ਨੇ ਇਥੇ ਦੱਸਿਆ ਕਿ ਪ੍ਰਿਥਵੀ ਮਿਜ਼ਾਇਲ ਨੂੰ ਰੱਖਿਆ ਖੋਜ ਅਤੇ ਵਿਕਾਸ ਸੰਗਠਨ ਨੇ ਪੂਰਨ ਰੂਪ ਨਾਲ ਦੇਸ਼ ਵਿਚ ਵਿਕਸਤ ਕੀਤਾ ਹੈ। ਇਹ ਪਰੀਖਣ ਸਵੇਰੇ 9:45 ਵਜੇ ਕੀਤਾ ਗਿਆ। ਲਗਪਗ 350 ਕਿਲੋਮੀਟਰ ਤੱਕ ਮਾਰ ਕਰ ਸਕਣ ਦੇ ਸਮਰਥ ਇਸ ਮਿਜ਼ਾਇਲ ਨੇ ਟੀਚੇ ਨੂੰ ਹਾਸਲ ਕੀਤਾ। ਇਹ ਮਿਜ਼ਾਇਲ ਆਪਣੇ ਨਾਲ ਹਥਿਆਰ ਲੈ ਜਾਣ ਦੇ ਸਮਰਥ ਹੈ।