ਰੂਪਨਗਰ, 15 ਨਵੰਬਰ (ਲਾਡੀ ਖਾਬੜਾ)- ਰੂਪਨਗਰ ਦੇ ਰਨਰ ਪੇਸਰ ਅਵਤਾਰ ਸਿੰਘ ਭਾਟੀਆਂ ਨੇ ਜੰਮੂ ਵਿਚ ਨਸ਼ਿਆਂ ਵਿਰੁਧ ਕਰਵਾਈ ਗਈ ਜੰਮੂ ਹਾਫ ਮੈਰਾਥਨ ਵਿਚ ਭਾਗ ਲਿਆ। ਇਸ ਮੈਰਾਥਨ ਵਿਚ ਦੇਸ਼ ਦੇ ਅਲਗ ਅਲਗ ਹਿਸਿਆਂ ਤੋਂ ਆਏ 2000 ਹਜ਼ਾਰ ਰਨਰਾ ਨੇ ਭਾਗ ਲਿਆ। ਜਿਸ ਵਿਚ ਰੂਪਨਗਰ ਦੇ ਰਨਰ ਅਵਤਾਰ ਸਿੰਘ ਭਾਟੀਆਂ ਨੇ 2 ਘੰਟੇ 30 ਮਿੰਨਟ ਵਿਚ 21 ਕਿਲੋਮੀਟਰ ਦੌੜ ਕੇ ਮੈਡਲ ਹਾਸਲ ਕੀਤਾ । ਮੈਡਲ ਹਾਸਲ ਕਰਨ ਤੋਂ ਬਾਅਦ ਅਵਤਾਰ ਸਿੰਘ ਭਾਟੀਆਂ ਨੇ ਦੌੜ ਨੂੰ ਆਪਸੀ ਭਾਈਚਾਰਕ ਅਤੇ ਸ਼ਾਂਤੀ ਦਾ ਪ੍ਰਤੀਕ ਮੰਨਿਆ ਅਤੇ ਇਸ ਨਾਲ ਆਪਸੀ ਭਾਈਚਾਰਾ ਵਧਾਇਆ ਜਾ ਸਕਦਾ ਹੈ ।
ਰੂਪਨਗਰ ਦੇ ਦੋੜਾਕ ਅਵਤਾਰ ਸਿੰਘ ਭਾਟੀਆਂ ਨੇ ਜੰਮੂ ਹਾਫ ਮੈਰਾਥਨ ’ਚ ਮੈਡਲ ਜਿੱਤਿਆ



