June 24, 2026 1:35 pm

ਮੋਦੀ ਦੀ ਰੈਲੀ ਦੌਰਾਨ ਧਮਾਕੇ ਕਰਨ ਵਾਲਾ ਅੱਤਵਾਦੀ ਨੇਪਾਲ ਤੋਂ ਗ੍ਰਿਫਤਾਰ

ਨਵੀਂ ਦਿੱਲੀ, 25 ਮਾਰਚ (ਪੀ. ਟੀ.)- ਪਿਛਲੇ ਸਾਲ 27 ਅਕਤੂਬਰ ਨੂੰ ਬਿਹਾਰ ਦੀ ਰਾਜਧਾਨੀ ਪਟਨਾ ਵਿ¤ਚ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਦੀ ਰੈਲੀ ਦੌਰਾਨ ਕੀਤੇ ਗਏ ਬੰਬ ਧਮਾਕਿਆਂ ਦਾ ਮਾਸਟਰ ਮਾਈਂਡ  ਤਹਿਸੀਨ ਅਖ਼ਤਰ ਉਰਫ ਮੋਨੂੰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਨੇ ਇੰਡੀਅਨ ਮੁਜਾਹਿਦੀਨ ਦੇ ਕਮਾਂਡਰ ਇਸ ਅੱਤਵਾਦੀ ਨੂੰ ਨੇਪਾਲ ਤੋਂ ਗ੍ਰਿਫਤਾਰ ਕੀਤਾ। ਦੱਸਿਆ ਜਾ ਰਿਹਾ ਹੈ ਕਿ ਇਹ ਪਾਕਿਸਤਾਨ ਭੱਜਣ ਦੀ ਫਿਰਾਕ ਵਿਚ ਸੀ। ਇਹ ਵੀ ਪਤਾ ਚੱਲਿਆ ਹੈ ਕਿ ਧਮਾਕਿਆਂ ਤੋਂ ਬਾਅਦ ਉਹ ਰਾਜਸਥਾਨ ਦੇ ਅਜਮੇਰ ਦੌੜ ਗਿਆ ਸੀ। ਉਹ ਟੂਰਿਸਟ ਗਾਈਡ ਦੇ ਰੂਪ ਵਿਚ ਕੰਮ ਕਰ ਰਿਹਾ ਸੀ।

Send this to a friend