Skip to content
Independent perspectives. Global stories.
BREAKING

ਹਰਿਆਣਾ ਸਰਕਾਰ ਵੱਲੋਂ ਅਧਿਕਾਰੀਆਂ ਦੀ ਮੁੜ ਨਿਯੁਕਤੀ ਅਤੇ ਸੇਵਾ ਵਿਸਥਾਰ ਵਿੱਤ ਵਿਭਾਗ ਦੀ ਪੂਰਵ ਸਹਿਮਤੀ ਨਾਲ

Share this story

ਚੰਡੀਗੜ੍ਹ, 5 ਨਵੰਬਰ (ਹ.ਸ. ਨਾਗਪਾਲ)- ਹਰਿਆਣਾ ਸਰਕਾਰ ਨੇ ਨਿਰਦੇਸ਼ ਦਿਤੇ ਹਨ ਕਿ ਕਰਮਚਾਰੀਆਂ ਤੇ ਅਧਿਕਾਰੀਆਂ ਦੀ ਮੁੜ ਨਿਯੁਕਤੀ ਅਤੇ ਸੇਵਾ ਵਿਚ ਵਿਸਥਾਰ ਦੇ ਆਦੇਸ਼ ਸਿਰਫ਼ ਵਿਤ ਵਿਭਾਗ ਦੀ ਪੂਰਵ ਮੰਜੂਰੀ ਜਾਂ ਸਹਿਮਤੀ ਨਾਲ ਹੀ ਜਾਰੀ ਕੀਤੇ ਜਾਣ। ਵਿਤ ਵਿਭਾਗ ਦੇ ਬੁਲਾਰੇ ਨੇ ਅਜ ਇਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਰਾਜ ਦੇ ਸਾਰੇ ਪ੍ਰਸਾਸ਼ਨਿਕ ਸਕਤਰਾਂ, ਵਿਭਾਗ ਦੇ ਪ੍ਰਮੁਖਾਂ ਅਤੇ ਅੰਬਾਲਾ, ਹਿਸਾਰ, ਰੋਹਤਕ, ਗੁਰੂਗ੍ਰਾਮ, ਕਰਨਾਲ ਅਤੇ ਫ਼ਰੀਦਾਬਾਦ ਦੇ ਮੰਡਲ ਕਮਿਸ਼ਨਰਾਂ ਨੂੰ ਸੰਬੋਧਿਤ ਇਕ ਪਤਰ ਵਿਚ ਕਿਹਾ ਗਿਆ ਹੈ ਕਿ ਸਬੰਧਿਤ ਵਿਭਾਗਾਂ ਵਲੋਂ ਵਿਤ ਵਿਭਾਗ, ਮੁਖ ਸਕਤਰ ਜਾਂ ਮੰਤਰੀ ਪਰਿਸ਼ਦ ਦੀ ਪੂਰਵ ਅਨੁਮਾਨਿਤ ਮੰਜੂਰੀ ਵਿਚ ਕਰਮਚਾਰੀਆਂ ਜਾਂ ਅਧਿਕਾਰੀਆਂ ਦੀ ਮੁੜ ਨਿਯੁਕਤੀ ਜਾਂ ਸੇਵਾ ਵਿਸਥਾਰ ਦੇ ਆਦੇਸ਼ ਜਾਰੀ ਕਰ ਦਿਤੇ ਜਾਂਦੇ ਹਨ ਅਤੇ ਉਸ ਦੇ ਬਾਅਦ ਮਾਮਲੇ ਨੂੰ ਘਟਨੋਤਰ ਮੰਜੂਰੀ ਤਹਿਤ ਪ੍ਰਗਟ ਕੀਤਾ ਜਾਂਦਾ ਹੈ। ਉਨ੍ਹਾਂ ਨੇ ਦਸਿਆ ਕਿ ਵਿਭਾਗਾਂ ਵਲੋਂ ਵਿਤ ਵਿਭਾਗ ਦੀ ਮੰਜੂਰੀ ਜਾਂ ਸਹਿਮਤੀ ਤੋਂ ਪਹਿਲਾਂ ਅਜਿਹੇ ਆਦੇਸ਼ ਜਾਰੀ ਕਰਨ ਬਾਅਦ ਵਿਭਾਗ ਨੂੰ ਪੇਸ਼ ਕੀਤੇ ਜਾ ਰਹੇ ਹਨ? ਅਜਿਹੇ ਆਦੇਸ਼ ਸਿਰਫ਼ ਵਿਤ ਵਿਭਾਗ ਦੀ ਪੂਰਵ ਮੰਜੂਰੀ ਜਾਂ ਸਹਿਮਤੀ ਨਾਲ ਹੀ ਜਾਰੀ ਕੀਤੇ ਜਾਣ। ਉਨ੍ਹਾ ਨੇ ਕਿਹਾ ਕਿ ਭਵਿਖ ਵਿਚ ਵਿਤ ਵਿਭਾਗ ਵਲੋਂ ਅਜਿਹੇ ਕਿਸੇ ਵੀ ਮਾਮਲੇ ‘ਤੇ ਵਿਚਾਰ ਨਹੀਂ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਪ੍ਰਸਾਸ਼ਨਿਕ ਵਿਭਾਗ ਨੂੰ ਇਸ ਸਬੰਧ ਵਿਚ ਆਮ ਪ੍ਰਸਾਸ਼ਨ ਵਲੋਂ ਜਾਰੀ ਨਿਰਦੇਸ਼ਾਂ ਦਾ ਕੜਾਈ ਨਾਲ ਪਾਲਣ ਕਰਨ ਦੇ ਨਿਰਦੇਸ਼ ਵੀ ਦਿਤੇ ਗਏ ਹਨ।

WRITTEN BY