ਟ੍ਰੈਫਿਕ ਵਿਭਾਗ ਨਹੀ ਕਰ ਰਿਹਾ ਲੰਬੇ ਸਮੇਂ ਤੋਂ ਕੋਈ ਕਾਰਵਾਈ
ਸਮਾਣਾ, 31 ਅਕਤੂਬਰ (ਪ੍ਰੇਮ ਵਧਵਾ)-ਸਮਾਣਾ ਸ਼ਹਿਰ ਜਿਥੇ ਥਾਂ -ਥਾ ਲੋਕਾਂ ਵਲੋਂ ਨਜਾਇਜ ਕਬਜੇ ਕੀਤੇ ਹੋਏ ਹਨ ਭਾਵੇਂ ਨਜਾਇਜ਼ ਖੌਖੇ ਹੋਣ ਜਾ ਗਲੀ ਮੁਹਲੇ ਵਿਚ ਕੀਤੇ ਕਬਜਿਆਂ ਨੂੰ ਸ਼ਹਿਰ ਸਮਾਣਾ ਦੇ ਨਗਰ ਕੌਸਲ ਤੇ ਜੰਗਲਾਤ ਵਿਭਾਗ ਨੂੰ ਕਥਿਤ ਟਿਚ ਸਮਝਦੇ ਹਨ ਸਮਾਣਾ ਦੇ ਅਜ ਪਟਿਆਲਾ ਤੋ ਕਵਰੇਜ ਕਰਨ ਸਮੇਂ ਦੇਖਿਆ ਕਿ ਕਬਾੜ ਦਾ ਕੰਮ ਕਰਨ ਵਾਲੇ 8 ਤੋਂ 10 ਦੁਕਾਨਦਾਰ ਆਪਣੀਆਂ ਦੁਕਾਨਾਂ ਛਡ ਹਾਈਵੇਂ ਰੋੜ ਤੇ ਵਡੇ ਪਧਰ ਤੇ ਨਜਾਇਜ਼ ਕਬਜੇ ਕਰੀ ਬੈਠੇ ਹਨ ਜਿਨ੍ਹਾਂ ਵਲੋ ਆਪਣਾ ਲੋਹੇ ਦੇ ਗੇਟ ਅਤੇ ਹੋਰ ਭਾਰੀ ਸਮਾਨ ਆਪਣੀਆਂ ਦੁਕਾਨਾਂ ਤੋ ਬਾਹਰ ਰਖ ਕੇ ਖਰੀਦੋ ਫਰੋਖਤ ਦਾ ਕੰਮ ਵਡੇ ਪਧਰ ਤੇ ਕਰ ਰਹੇ ਹਨ ਹਾਲਾਕਿ ਇਸ ਰੋੜ ਤੋ ਟਰੈਫਿਕ ਵਿਭਾਗ ਦੇ ਅਧਿਕਾਰੀ ਦਿਨ ਵਿਚ ਕਈ ਵਾਰ ਆਦੇ ਜਾਂਦੇ ਹਨ ਪਰ ਟਰੈਫਿਕ ਵਿਭਾਗ ਸਮਾਣਾ ਦੇ ਅਧਿਕਾਰੀ ਗੂੜੀ ਨੀਂਦ ਚ ਸੁਤਾ ਪਿਆ ਜਾਪਦਾ ਹੈ ਇਸ ਸਬੰਧ ਚ ਜਦੋਂ ਕਬਾੜ ਵਾਲੀਆਂ ਦੁਕਾਨਾਂ ਦੀਆ ਪਤਰਕਾਰ ਵਲ ਫੋਟੋ ਖਿਚ ਰਹੇ ਸੀ ਤਾਂ ਬੜੀ ਹੀ ਬੜਕ ਨਾਲ ਦੁਕਾਰਦਾਰ ਕਹਿੰਦਾ ਜਿਨੀਆ ਮਰਜੀ ਫੋਟੋ ਖਿਚ ਲਵੋ ਅਸੀ ਤਾਂ ਕਈ ਸਾਲਾ ਤੋਂ ਇਵੇ ਹੀ ਬੈਠੇ ਹਾਂ ਤੇ ਬੈਠਾਗੇ ਇਸ ਗਲ ਤੋਂ ਅੰਦਾਜਾ ਲਗ ਜਾਂਦਾ ਹੈ ਕਿ ਕਈ ਸਾਲਾ ਤੋਂ ਟਰੈਫਿਕ ਵਿਭਾਗ ਸਮਾਣਾ ਇਨ੍ਹਾਂ ਤੇ ਕੋਈ ਕਾਰਵਾਈ ਕਿਉ ਨਹੀ ਕਰ ਰਿਹਾ। ਇਸ ਸਬੰਧ ਵਿਚ ਸਮਾਣਾ ਦੇ ਟਰੈਫਿਕ ਇੰਚ: ਗੁਰਮੀਤ ਸਿੰਘ ਨਾਲ ਗਲ ਕਰਨ ਤੇ ਉਨ੍ਹਾਂ ਕਿਹਾ ਕਿ ਅਜ ਮੇਰੀ ਡਿਊਟੀ ਪਟਿਆਲੇ ਲਗੀ ਹੋਈ ਹੈ ਇਥੇ ਗਵਰਨਲ ਸਾਹਿਬ ਨੇ ਆਉਣਾ ਹੈ ਤੇ ਕੋਈ ਤਸਲੀ ਬਖਸ਼ ਜਵਾਬ ਦੇਣ ਤੋਂ ਪਹਿਲਾ ਹੀ ਫੋਨ ਕਟ ਦਿਤਾ।



