Skip to content
Independent perspectives. Global stories.
BREAKING

ਜ਼ਿਲ੍ਹਾ ਪੱਧਰੀ ਵਾਲੀਵਾਲ ਮੁਕਾਬਲਿਆਂ ’ਚ ਅਮਰਗੜ੍ਹ ਸਕੂਲ ਦੀ ਝੰਡੀ

Share this story

ਅਮਰਗੜ੍ਹ, 31 ਅਕਤੂਬਰ (ਸੁਖਵਿੰਦਰ ਸਿੰਘ ਅਟਵਾਲ)-ਪੂਰੇ ਦੇਸ਼ ਅੰਦਰ ਵਾਲੀਵਾਲ ਦੀ ਨਰਸਰੀ ਵਜੋਂ ਜਾਣੇ ਜਾਂਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਮਰਗੜ੍ਹ ਨੇ ਅੰਡਰ 14, 17 ਅਤੇ 19 ਵਿੱਚ ਪੂਰੇ ਸੰਗਰੂਰ ਜਿਲ੍ਹੇ ਵਿੱਚੋਂ ਪਹਿਲਾ ਸਥਾਨ ਹਾਸ਼ਿਲ ਕਰਦਿਆਂ ਸਕੂਲ ਸਮੇਤ ਪੂਰੇ ਇਲਾਕੇ ਦਾ ਸਿਰ ਫ਼ਕਰ ਨਾਲ਼ ਉਚਾ ਕੀਤਾ ਹੈ।ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਪ੍ਰਿੰਸ਼ੀਪਲ ਚਰਨਜੀਤ ਵਾਤਿਸ਼ ਨੇ ਦੱਸਿਆ ਕਿ ਜੇਤੂ ਟੀਮਾਂ ਵਿੱਚ ਖੇਡਣ ਵਾਲ਼ੇ ਸਾਰੇ ਹੀ ਵਿਦਿਆਰਥੀ ਅਮਰਗੜ੍ਹ ਹਲਕੇ ਨਾਲ਼ ਸਬੰਧਿਤ ਹਨ।ਉਨ੍ਹਾਂ ਦੱਸਿਆ ਕਿ ਅੰਡਰ 14 ਵਿੱਚ ਅਮਰਗੜ੍ਹ ਨੇ ਸੰਗਰੂਰ ਨੂੰ, ਅੰਡਰ 17 ਵਿੱਚ ਲਹਿਲ ਕਲਾਂ ਅਤੇ ਅੰਡਰ 19 ਵਿੱਚ ਸੰਗਰੂਰ ਜੋਨ ਨੂੰ ਹਰਾਕੇ ਅਮਰਗੜ੍ਹ ਸਕੂਲ ਦੇ ਖਿਡਾਰੀਆਂ ਨੇ ਪਹਿਲੇ ਸਥਾਨ ’ਤੇ ਕਬਜ਼ਾ ਕੀਤਾ।
ਜ਼ਿਕਰਯੋਗ ਹੈ ਕਿ ਖੇਡਾਂ ਦੇ ਵੱਖ-ਵੱਖ ਖੇਤਰਾਂ ਵਿੱਚ ਹਮੇਸ਼ਾਂ ਹੀ ਅਮਰਗੜ੍ਹ ਸਕੂਲ ਦੇ ਵਿਦਿਆਰਥੀਆਂ ਨੇ ਖੇਡ ਦਾ ਚੰਗਾ ਪ੍ਰਦਰਸ਼ਨ ਕਰਦਿਆਂ ਆਪਣਾ ਲੋਹਾ ਮਨਵਾਇਆ ਹੈ।ਇਸ ਮੌਕੇ ਸਵਰਨਜੀਤ ਸਿੰਘ ਪਨੇਸਰ ਐਮ.ਡੀ ਦਸ਼ਮੇਸ਼ ਮਕੈਨੀਕਲ ਅਤੇ ਪਸਵਕ ਚੇਅਰਮੈਨ ਸਰਬਜੀਤ ਸਿੰਘ ਗੋਗੀ ਨੇ ਵਿਸ਼ੇਸ ਤੌਰ ’ਤੇ ਪਹੁੰਚਕੇ ਜੇਤੂ ਵਿਦਿਆਰਥੀਆਂ ਅਤੇ ਸਕੂਲ ਸਟਾਫ਼ ਨੂੰ ਮੁਬਾਰਕਬਾਦ ਦਿੱਤੀ।ਕੋਚ ਗੋਖਾ ਚੰਦ, ਇੰਦਰਜੀਤ ਸਿੰਘ ਡੀ.ਪੀ, ਬਲਜੀਤ ਸਿੰਘ ਪੀ.ਟੀ.ਆਈ ਅਤੇ ਪ੍ਰਧਾਨ ਕੁਲਵੰਤ ਸਿੰਘ ਭੈਣੀ ਕਲਾਂ ਨੇ ਵੀ ਆਪਣੇ ਸੰਬੋਧਨ ਵਿੱਚ ਜਿੱਥੇ ਵਿਦਿਆਰਥੀ ਜੀਵਨ ਵਿੱਚ ਖੇਡਾਂ ਦੇ ਮਹੱਤਵ ਬਾਰੇ ਚਾਨਣਾਂ ਪਾਇਆ ਉਥੇ ਹੀ ਉਨ੍ਹਾਂ ਜੇਤੂ ਵਿਦਿਆਰਥੀਆਂ ਨੂੰ ਮੁਬਾਰਕਾਂ ਵੀ ਦਿੱਤੀਆਂ ਅਤੇ ਆਪਣੀ ਜ਼ਿੰਦਗੀ ਵਿੱਚ ਉਚੀਆਂ ਮੰਜ਼ਿਲਾਂ ਹਾਸ਼ਿਲ ਕਰਨ ਲਈ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।

WRITTEN BY