Skip to content
Independent perspectives. Global stories.
BREAKING

ਟ੍ਰੈਫਿਕ ਨਿਯਮਾਂ ਪ੍ਰਤੀ ਸਖ਼ਤ ਹੋਈ ਖੰਨਾ ਟ੍ਰੈਫ਼ਿਕ ਪੁਲਿਸ

Share this story

ਖੰਨਾ, 28 ਅਕਤੂਬਰ (ਪਨਾਗ, ਖੋਖਰ)- ਪਿਛਲੇ ਦਿਨੀਂ ਪੰਜਾਬ ਟਾਈਮਜ਼ ਵਿਚ ਇਕ ਖ਼ਬਰ ਲਗੀ ਸੀ ਜੋ ਬਸਾਂ ਵਾਲਿਆਂ ਦੀ ਆਪਸੀ ਲੜਾਈ ਅਤੇ ਖੰਨਾ ਵਿਖੇ ਸਮਾਧੀ ਰੋਡ ਤੇ ਬਣੇ ਨਾਜਾਇਜ਼ ਬਸ ਅਡੇ ਬਾਰੇ ਸੀ ਸਮਾਧੀ ਰੋਡ ਤੇ ਬਣੇ ਇਸ ਨਾਜਾਇਜ਼ ਬਸ ਅਡੇ ਕਾਰਨ ਇਸ ਏਰੀਏ ਦੇ ਲੋਕ ਬਹੁਤ ਪ੍ਰੇਸ਼ਾਨ ਹਨ ਕਿਉਂਕਿ ਇਥੇ ਬਸਾਂ ਰੋਡ ਤੇ ਖੜ੍ਹੀਆਂ ਰਹਿਣ ਕਾਰਨ ਹਰ ਵੇਲੇ ਕਿਸੇ ਮਾੜੀ ਦੁਰਘਟਨਾ ਦਾ ਡਰ ਬਣਿਆ ਰਹਿੰਦਾ ਹੈ । ਇਸ ਖਬਰ ਦਾ ਅਸਰ ਉਸ ਵੇਲੇ ਵੇਖਣ ਨੂੰ ਮਿਲਿਆ ਜਦੋ ਪਿਛਲੇ ਕਾਫੀ ਸਾਲਾਂ ਤੋਂ ਚਲ ਰਹੇ ਲੁਧਿਆਣਾ ਅੰਬਾਲਾ ਸਾਈਡ ਤੇ ਇਸ ਨਾਜਾਇਜ਼ ਬਸ ਅਡੇ ਨੂੰ ਖੰਨਾ ਦੇ ਐਸ ਐਸ ਪੀ ਸ੍ਰੀ ਧਰੁਵ ਦਹੀਆ ਦੇ ਦਿਸ਼ਾ ਨਿਰਦੇਸ਼ਾਂ ਤੇ ਇਸ ਥਾਂ ਉਤੇ ਪਾਰਕ ਬਣਾਉਣ ਦਾ ਕੰਮ ਟਰੈਫ਼ਿਕ ਇੰਚਾਰਜ ਹਰਵਿੰਦਰ ਸਿੰਘ ਅਤੇ ਏ ਐਸ ਆਈ ਲਖਵੀਰ ਸਿੰਘ ਨੇ ਆਪਣੀ ਦੇਖਰੇਖ ਹੇਠ ਸ਼ੁਰੂ ਕਰਵਾ ਦਿਤਾ।ਇਥੇ ਸੜਕ ਦੇ ਨਾਲ ਪਿਲਰ ਖੜ੍ਹੇ ਕਰ ਦਿਤੇ ਗਏ ਹਨ ਅਤੇ ਕੰਡਿਆਲੀ ਤਾਰ ਲਗਾਈ ਜਾਵੇਗੀ। ਟ੍ਰੈਫਿਕ ਇੰਚਾਰਜ ਹਰਵਿੰਦਰ ਸਿੰਘ ਦਾ ਕਹਿਣਾ ਹੈ ਕਾਫ਼ੀ ਸਮੇਂ ਕਾਫ਼ੀ ਸਖ਼ਤੀ ਕਰਨ ਤੋਂ ਬਾਅਦ ਵੀ ਬਸ ਚਾਲਕ ਇਥੇ ਬਸਾਂ ਖੜ੍ਹੀਆਂ ਕਰਨ ਤੋਂ ਨਹੀਂ ਰੁਕ ਰਹੇ ਸੀ, ਇਸ ਲਈ ਐਸ ਐਸ ਪੀ ਸ੍ਰੀ ਧਰੁਵ .ਦਹੀਆ ਦੇ ਦਿਸ਼ਾ ਨਿਰਦੇਸ਼ਾਂ ਹੇਠ ਇਸ ਥਾਂ ਨੂੰ ਪਾਰਕ ਵਿਚ ਤਬਦੀਲ ਕੀਤਾ ਜਾਵੇਗਾ। ਜੇਕਰ ਫਿਰ ਵੀ ਬਸਾਂ ਵਾਲੇ ਇਸ ਸਥਾਨ ਤੇ ਬਸਾਂ ਖੜ੍ਹੀਆਂ ਕਰਨ ਤੋਂ ਨਾ ਹਟੇ ਤਾਂ ਇਨ੍ਹਾਂ ਦੇ ਚਲਾਨ ਕਟੇ ਜਾਣਗੇ।ਹੁਣ ਦੇਖਣਾ ਇਹ ਹੈ ਕਿ ਇਹ ਕਾਰਵਾਈ ਕਿਨੀ ਜਲਦੀ ਅਮਲ ਵਿਚ ਲਿਆਂਦੀ ਜਾਂਦੀ ਹੈ।

WRITTEN BY