ਲੌਗੋਵਾਲ, 28 ਅਕਤੂਬਰ (ਦਵਿੰਦਰ ਉਭਾਵਾਲ)- ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਦੀ ਚੋਣ ਜਲੰਧਰ ਦੇ ਗੁਲਾਬ ਵਾਟਿਕਾ ਵਿਖੇ ਹੋਈ। ਇਸ ਚੋਣ ਵਿਚ ਦੋ ਉਮੀਦਵਾਰ ਗੁਰਨਾਮ ਸਿੰਘ ਸ਼ੇਰਪੁਰ ਅਤੇ ਲਕੀ ਮਮਦੋਟ ਸਨ ਅਤੇ ਕੁਲ ਵੋਟਾਂ 362 ਸਨ। ਗੁਰਨਾਮ ਸਿੰਘ ਸ਼ੇਰਪੁਰ ਨੂੰ 244 ਵੋਟਾਂ ਅਤੇ ਅਨਿਲ ਕੁਮਾਰ ਲਕੀ ਮਮਦੋਟ ਨੂੰ 112 ਵੋਟਾਂ ਪ੍ਰਾਪਤ ਹੋਈਆਂ। 6 ਵੋਟਾਂ ਰਦ ਹੋ ਗਈਆਂ। ਇਸ ਤਰ੍ਹਾਂ ਗੁਰਨਾਮ ਸਿੰਘ ਸ਼ੇਰਪੁਰ ਜੇਤੂ ਰਹੇ । ਇਸ ਚੋਣ ਵਿਚ ਲੌਂਗੋਵਾਲ ਤੋਂ ਪਾਲ ਸਟੂਡੀਓ, ਵੀਰੂ ਸਟੂਡੀਓ, ਜਸੀ ਸਟੂਡੀਓ ਅਤੇ ਧਨੌਲਾ ਸਰਕਲ ਤੋਂ ਸ਼ਹਿਨਾਜ਼ ਸਟੂਡੀਓ, ਜੈਪਿਨੀ ਸਟੂਡੀਓ, ਰਾਇਲ ਸਟੂਡੀਓ ਅਤੇ ਬਹਾਦਰਪੁਰ ਦੁਗਾਂ ਤੋਂ ਮਨਜੋਤ, ਨਿਊ ਲਵਲੀ ਅਤੇ ਗਿਲ ਬਹਾਦਰਪੁਰ ਹਾਜ਼ਰ ਸਨ ।
ਪੰਜਾਬ ਫੋਟੋਗਰਾਫ਼ਰ ਐਸੋਸੀਏਸ਼ਨ ਦੀ ਚੋਣ ਹੋਈ



