Skip to content
Independent perspectives. Global stories.
BREAKING

ਟਰੈਕਟਰ ਟਰਾਲੀ ਸਮੇਤ ਸ਼ਰਾਬ ਤਸਕਰ ਪੁਲਿਸ ਅੜਿੱਕੇ

Share this story

ਤਲਵੰਡੀ ਸਾਬੋ, 28 ਅਕਤੂਬਰ (ਰਾਮ ਰੇਸ਼ਮ ਨਥੇਹਾ)- ਪੰਜਾਬ ਪੁਲਸ ਵਲੋ ਨਸੇ ਖਿਲਾਫ ਚਲਾਈ ਮੁਹਿੰਮ ਤਹਿਤ ਟਰੈਕਟਰ ਟਰਾਲੀ ਸਮੇਤ ਵਡੀ ਮਾਤਰਾ ਵਿਚ ਸਰਾਬ ਦੇਸੀ ਠੇਕਾ ਹਰਿਆਣਾ ਬਰਾਮਦ ਕੀਤੀ ਹੈ, ਪੁਲਸ ਨੇ ਇਕ ਕਥਿਤ ਦੋਸੀ ਨੂੰ ਕਾਬੂ ਕਰ ਲਿਆ ਜਦੋ ਕਿ ਤਿੰਨ ਅਜੇ ਗ੍ਰਿਫਤ ਵਿਚੋ ਬਾਹਰ ਹਨ।ਜਾਣਕਾਰੀ ਅਤੇ ਦਰਜ ਮਾਮਲੇ ਅਨੁਸਾਰ ਏਐਸਆਈ ਹਰਦੀਪ ਸਿੰਘ ਨੇਪੁਲਸ ਪਾਰਟੀ ਸਮੇਤ ਤਲਵੰਡੀ ਸਾਬੋ ਮੋੜ ਰੋੜ ਤੇ ਨਾਕਾਬੰਦੀ ਦੌਰਾਨ ਨਵਾ ਪਿੰਡ ਢਾਣੀਆਂ ਦੇ ਨਜਦੀਕ ਆਉਦੀ ਇਕ ਟਰੈਕਟਰ ਟਰਾਲੀ ਨੂੰ ਰੋਕ ਕੇ ਤਲਾਸੀ ਲਈ ਤਾਂ ਉਸ ਵਿਚੋ 45 ਪੇਟੀਆਂ ਸਰਾਬ ਦੇਸੀ ਠੇਕਾ ਹਰਿਆਣਾ ਬਰਾਦਮ ਕੀਤੀ ਗਈ। ਪੁਲਸ ਨੇ ਸਰਾਬ ਅਤੇ ਟਰੈਕਟਰ ਟਰਾਲੀ ਨੂੰ ਆਪਣੇ ਕਬਜੇ ਵਿਚ ਲੈ ਲਿਆ ਅਤੇ ਇਕ ਕਥਿਤ ਦੋਸੀ ਜਗਰਾਜ ਸਿੰਘ ਵਾਸੀ ਜਜਲ ਨੂੰ ਗ੍ਰਿਫਤਾਰ ਕਰ ਲਿਆ ਹੈ।ਏਐਸਆਈ ਹਰਦੀਪ ਸਿੰਘ ਨੇ ਦਸਿਆ ਕਿ ਉਹਨਾਂ ਨੂੰ ਮੁਖਬਰੀ ਮਿਲੀ ਸੀ ਕਿ ਮਿੰਟੂ ਸਿੰਘ, ਜਗਰਾਜ ਸਿੰਘ, ਗੁਰਬਚਨ ਸਿੰਘ ਵਾਸੀ ਜਜਲ ਅਤੇ ਗੋਲੀ ਵਾਸੀ ਰਾਮਾਂ ਪਿੰਡ ਹਰਿਆਣਾ ਸਟੇਟ ਤੋਂ ਕਥਿਤ ਸਸਤੀ ਸਰਾਬ ਲਿਆ ਕੇ ਪੰਜਾਬ ਵਿਚ ਵੇਚਦੇ ਹਨ।ਜਾਂਚ ਅਧਿਕਾਰੀ ਨੇ ਦਸਿਆ ਕਿ ਮਿੰਟੂ ਸਿੰਘ,ਜਗਰਾਜ ਸਿੰਘ,ਗੁਰਬਚਨ ਸਿੰਘ ਵਾਸੀ ਜਜਲ ਅਤੇ ਗੋਲੀ ਵਾਸੀ ਰਾਮਾਂ ਪਿੰਡ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਜਦੋ ਕਿ ਕਥਿਤ ਦੋਸੀ ਜਗਰਾਜ ਸਿੰਘ ਵਾਸੀ ਜਜਲ ਨੂੰ ਗ੍ਰਿਫਤਾਰ ਕਰਕੇ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ।

WRITTEN BY