ਵਿਧਾਇਕ ਪਰਗਟ ਸਿੰਘ ਵੱਲੋਂ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਖੇਡ ਵਿਭਾਗ ਵਲੋਂ ਕਰਵਾਈਆਂ ਗਈਆਂ ਖੇਡਾਂ ਦੀ ਸ਼ਲਾਘਾ
ਜਲੰਧਰ, 28 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)- ਕੌਮੀ ਅਤੇ ਅੰਤਰ ਰਾਸ਼ਟਰੀ ਖੇਡ ਮੁਕਾਬਲਿਆਂ ਵਿਚ ਵਧੀਆਂ ਖਿਡਾਰੀ ਪੈਦਾ ਕਰਨ ਦੇ ਵਾਅਦੇ ਨਾਲ ਖੇਡ ਵਿਭਾਗ ਵਲੋਂ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਕਰਵਾਈਆਂ ਗਈਆਂ ਜ਼ਿਲ੍ਹਾ ਪਧਰ ਦੀਆਂ ਅੰਡਰ 25 ਖੇਡਾਂ ਅੱਜ ਮੁਕੰਮਲ ਹੋਈਆ। ਖੇਡਾਂ ਦੇ ਅੰਤਮ ਦਿਨ ਜਲੰਧਰ ਛਾਉਣੀ ਤੋਂ ਵਿਧਾਇਕ ਅਤੇ ਓਲੰਪੀਅਨ ਸ੍ਰੀ ਪਰਗਟ ਸਿੰਘ ਮੁਖ ਮਹਿਮਾਨ ਵਜੋਂ ਪੁੱਜੇ ਕਈ ਦਿਨਾਂ ਤਕ ਚਲੀਆਂ ਖੇਡਾਂ ਵਿੱਚ ਵੱਖ-ਵੱਖ ਖਿਡਾਰੀਆਂ ਨੇ ਏਥਲੈਟਿਕਸ, ਬਾਸਕਿਟਬਾਲ, ਬੈਡਮਿੰਟਨ, ਟੈਨਿਸ, ਜੂਡੋ, ਫੁਟਬਾਲ, ਹਾਕੀ, ਹੈਂਡ ਬਾਲ, ਬਾਕਸਿੰਗ ,ਕੁਸਤੀ ਅਤੇ ਹੋਰ ਵਿਚ ਖਿਡਾਰੀਆਂ ਨੇ ਵਖ ਵਖ ਮੁਕਾਬਲਿਆਂ ਵਿੱਚ ਹਿੱਸਾ ਲਿਆ। ਇਸ ਮੌਕੇ ਤੇ ਆਪਣੇ ਸੰਬੋਧਨ ਵਿਚ ਉਨ੍ਹਾਂ ਕਿਹਾ ਕਿ ਨੌਜਵਾਨ ਕਿਸੇ ਵੀ ਦੇਸ਼ ਦਾ ਸਰਮਾਇਆ ਹੁੰਦੇ ਹਨ ਅਤੇ ਉਹ ਅਪਣੀ ਸੋਚ ਅਤੇ ਮਿਹਨਤ ਨਾਲ ਦੇਸ਼ ਅਤੇ ਸਮਾਜ ਨੂੰ ਨਵੀਆਂ ਬੁਲੰਦੀਆਂ ‘ਤੇ ਲਿਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਵਖ-ਵਖ ਖੇਡਾਂ ਦੇ ਖਿਡਾਰੀ ਵਿਸੇਸ਼ ਗੁਣਾਂ ਦੇ ਧਾਰਨੀ ਬਣਦੇ ਹਨ ਜੋ ਕਿ ਉਨਾਂ ਦੇ ਆਮ ਜੀਵਨ ਵਿਚ ਵੀ ਸਫ਼ਲਤਾ ਲਈ ਸਹਾਈ ਹੁੰਦੇ ਹਨ।ਉਨ੍ਹਾਂ ਖਿਡਾਰੀਆਂ ਨੂੰ ਸਦਾ ਦਿਤਾ ਕਿ ਉਹ ਟੂਰਨਾਮੈਂਟ ਦੌਰਾਨ ਸਚੀ ਸੁਚੀ ਖੇਡ ਭਾਵਨਾ ਦਾ ਪ੍ਰਗਟਾਵਾ ਕਰਨ।ਉਨਾਂ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਦੇ ਨਾਲ ਨਾਲ ਪੜਾਈ ਵਿਚ ਵੀ ਖਾਸ ਤਵਜੋਂ ਦੇਣੀ ਚਾਹੀਦੀ ਹੈ ਤਾਂ ਜੋ ਉਨਾਂ ਦੀ ਸਖਸ਼ੀਅਤ ਦਾ ਸਰਬਪਖੀ ਵਿਕਾਸ ਹੋ ਸਕੇ ਅਤੇ ਉਹ ਹੋਰ ਖਿਡਾਰੀਆਂ ਲਈ ਚਾਣਨ ਮੁਨਾਰੇ ਵਜੋਂ ਵਿਚਰਨ। ਇਸ ਮੌਕੇ ਉਨਾਂ ਇਹ ਖੇਡਾ ਕਰਵਾਉਣ ਲਈ ਖੇਡ ਵਿਭਾਗ ਦੀ ਸ਼ਲਾਘਾ ਕੀਤੀ ਅਤੇ ਉਨਾਂ ਨੂੰ ਇਸਦੇ ਲਈ ਵਧਾਈ ਦਿਤੀ। ਇਸ ਤੋਂ ਪਹਿਲਾਂ ਜ਼ਿਲ੍ਹਾ ਖੇਡ ਅਫਸਰ ਬਲਵਿੰਦਰ ਸਿੰਘ, ਕੋਚ ਉਮੇਸ਼ ਸ਼ਰਮਾ, ਅਲੀਹੰਤ ਕੁਮਾਰ, ਲਵਜੀਤ ਸਿੰਘ, ਜਸਪ੍ਰਤੀ ਢਿਲੋਂ ,ਗੁਰਪ੍ਰੀਤ ਸਿੰਘ, ਮਨੀਸ਼ ਭਾਰਦਵਾਜ, ਆਕਾਸ਼ਦੀਪ, ਮਨੀਸ਼ ਤਿਵਾੜੀ, ਵਰਿੰਦਰ ਸਿੰਘ , ਪਲਵਿੰਦਰ ਕੌਰ ,ਰਾਜਵਿੰਦਰ ਕੌਰ, ਮੀਨੂ ਡੋਗਰਾ ਤੇ ਹੋਰਨਾਂ ਨੇ ਮੁਖ ਮਹਿਮਾਨ ਦਾ ਸਵਾਗਤ ਕੀਤਾ।



