June 25, 2026 3:00 am

ਲਗਨ ਦੀ ਜਿੱਤ

ਸੁਖਦੇਵ ਮਿਸਤਰੀ ਨੇ ਕਿਹਾ, ‘‘ਤੂੰ ਮੇਰੇ ਨਾਲ ਗੁਰਦੁਆਰੇ ਵਿੱਚ ਵਾਅਦਾ ਕੀਤਾ ਸੀ ਤੇ ਤੈਨੂੰ ਮੇਰੇ ਨਾਲ ਉਸ ਵਾਅਦੇ ’ਤੇ ਰਹਿਣਾ ਚਾਹੀਦਾ ਹੈ।’’ ਕਰ ਸਿੰਘ ਨੇ ਕਿਹਾ, ‘‘ਵਾਅਦੇ ਤਾਂ ਸੱਚੇ ਕੰਮਾਂ ਵਾਸਤੇ ਹੁੰਦੇ ਹਨ, ਧੋਖੇ ਅਤੇ ਬੇਈਮਾਨੀ ਵਿੱਚ ਕਾਹਦੀ ਜ਼ੁਬਾਨ ਅਤੇ ਕਾਹਦੇ ਵਾਅਦੇ। ਠੀਕ ਹੈ ਮੈਂ ਗਰੀਬ ਹਾਂ ਨਵਾਂ ਮਿਸਤਰੀ ਹਾਂ।
ਪਰ ਇਸਦਾ ਇਹ ਮਤਲਬ ਨਹੀਂ ਕਿ ਮੈਂ ਈਮਾਨਦਾਰ ਨਹੀਂ ਹਾਂ ਅਤੇ ਡਾਕਟਰ ਜਿਹੇ ਸ਼ਰੀਫ ਬੰਦੇ ਨਾਲ ਬੇਈਮਾਨੀ ਕਰਾਂ।’’
‘‘ਬਸ ਇੰਨੀ ਹੀ ਗੱਲ ਹੈ ਕਿ ਮੈਂ ਡਾਕਟਰ ਨੂੰ ਕੁਝ ਨਹੀਂ ਦੱਸਾਂਗਾ।’’ ਮਿਸਤਰੀ ਸੁਖਦੇਵ ਨੇ ਮਿੱਠਾ ਪੋਚਾ ਮਾਰਿਆ ਤੇ ਕਿਹਾ, ‘‘ਯਾਰ ਤੂੰ ਤਾਂ ਐਵੇਂ ਹੀ ਗੁੱਸਾ ਮੰਨ ਗਿਆ ਮੈਂ ਤਾਂ ਕਮਾਈ ਦਾ ਤਰੀਕਾ ਦੱਸਿਆ ਸੀ। ਸੋਚ ਲਈ।’’ ‘‘ਇਸ ਵਿੱਚ ਸੋਚਣਾ ਕੀ ਹੈ। ਮੈ ਇਹੋ ਜਿਹਾ ਕੰਮ ਨਹੀਂ ਕਰ ਸਕਦਾ। ਮੈਂ ਤਾਂ ਆਪਣਾ ਢਿੱਡ ਦਿਹਾੜੀ ਨਾਲ ਹੀ ਭਰ ਲਵਾਂਗਾ।’’ ‘‘ਤਾਂ ਫਿਰ ਤੂੰ ਮਿਸਤਰੀ ਨਹੀਂ ਬਣਨਾ ਦਿਹਾੜੀਆ ਹੀ ਬਣੇ ਰਹਿਣਾ ਹੈ।’’ ਤੇ ਸੁਖਦੇਵ ਮਿਸਤਰੀ ਨੂੰ ਇਸ ਗੱਲ ਤੇ ਬੜਾ ਗੁੱਸਾ ਆਇਆ ਕਿ ਨਾਲੇ ਦਿਹਾੜੀਏ ਤੋਂ ਮਿਸਤਰੀ ਬਣਾਇਆ ਤੇ ਨਾਲ ਅੱਗੇ ਬੁਲਾਇਆ। ਇੰਨੇ ਵਿੱਚ ਹੀ ਡਾਕਟਰ ਆ ਗਿਆ। ਉਹਨਾਂ ਦੀਆਂ ਗੱਲਾਂ ਦਾ ਲਿੰਕ ਟੁੱਟ ਗਿਆ।
ਕੁਦਰਤੀ ਹੀ ਸੁਖਦੇਵ ਮਿਸਤਰੀ ਦੀ ਮਾਂ ਨੂੰ ਅਧਰੰਗ ਹੋ ਗਿਆ ਤੇ ਮਿਸਤਰੀ ਘਰੇ ਚਲਾ ਗਿਆ ਤੇ ਹੁਣ ਇਕੱਲਾ ਕਰ ਸਿੰਘ ਰਹਿ ਗਿਆ। ਮਲਕੀਤ ਦੇ ਜਾਣ ਤੋਂ ਬਾਅਦ ਡਾਕਟਰ ਫਿਰ ਆ ਗਿਆ। ਤੇ ਕਿਹਾ, ‘‘ਕਰ ਸਿੰਘ ਤੇਰੇ ਕੋਲ ਦਸ਼ਮੇਸ਼ ਸਕੂਲ ਦੀ ਕਮੇਟੀ ਦੇ ਬੰਦੇ ਆਏ ਸੀ। ਕਿਤੇ ਮੇਰਾ ਕੰਮ ਛੱਡ ਕੇ ਉਥੇ ਨਾ ਚਲਿਆ ਜਾਈਂ। ਮੈਂ ਤੈਨੂੰ ਪੂਰੀ ਦਿਹਾੜੀ ਦੇਵਾਂਗਾ।
ਸਾਡੀ ਡਾਕਟਰੀ ਲਾਈਨ ਵਿੱਚ ਹੀ ਦੇਖ ਲੈ ਅਸੀਂ ਸਾਰੇ ਇਕੋ ਜਿਹਾ ਕੋਰਸ ਹੀ ਕਰਦੇ ਹਾਂ। ਸਾਡੇ ਡਾਕਟਰ ਵੀ ਵਿਹਲੇ ਫਿਰਦੇ ਨੇ। ਕਈਆਂ ਨੇ ਦੁਕਾਨਾਂ ਖੋਲ੍ਹ ਲਈਆਂ ਉਹ ਫੇਲ੍ਹ ਹੋ ਗਈਆਂ। 6-6 ਮਹੀਨਿਆਂ ਦਾ ਕਿਰਾਇਆ ਦੇਣਾ ਹੁੰਦਾ ਹੈ ਤਾਂ ਡਾਕਟਰ ਸ਼ਹਿਰ ਛੱਡ ਜਾਂਦਾ ਹੈ। ਬੱਸ ਮਿਹਨਤ ਅਤੇ ਸਮੇਂ ਨਾਲ ਆਦਮੀ ਤਰੱਕੀ ਕਰਦਾ ਹੈ। ਹੁਣ ਤੂੰ ਵੀ ਇਸ ਕੰਮ ’ਚ ਤਰੱਕੀ ਕਰ। ਵਧੀਆ ਮਿਸਤਰੀਆਂ ਨੂੰ ਫੇਲ੍ਹ ਕਰ ਦੇਵੇਂਗਾ। ਕੀ ਹੋ ਗਿਆ ਜੇ ਸੁਖਦੇਵ ਸਿੰਘ ਮਿਸਤਰੀ ਵਕਤ ਆ ਗਿਆ। ਮੈਂ ਪਹਿਲਾਂ ਕਿਹਾ ਸੀ ਕਿ ਆਪਣੀ ਮਾਂ ਦਾ ਇਲਾਜ ਕਰਵਾ ਲੈ ਪਰ ਨਾ ਉਸਨੇ ਸਮੇਂ ਸਿਰ ਦਵਾਈ ਖਵਾਈ ਨਾ ਹੀ ਪਰਹੇਜ ਰੱਖਿਆ। ਮੈਂ ਤਾਂ ਇਥੋਂ ਕਹਿ ਦਿੰਦਾ ਸੀ ਦਿਲ ਦੇ ਡਾਕਟਰ ਕੋਲ ਭੇਜ ਦਿੰਦੇ ਹਾਂ ਸਾਰੇ ਟੈਸਟ ਕਰਵਾ ਦਿੰਦੇ ਹਾਂ। ਪੈਸੇ ਮੈਂ ਖਰਚ ਕਰ ਦੇਵਾਂਗਾ। ਪਰ ਅਚਾਨਕ ਇਹ ਕੀ ਹੋ ਗਿਆ ਅਧਰੰਗ ਦਿਲ ਦੀ ਬਿਮਾਰੀ ਕਰਕੇ ਹੀ ਹੁੰਦਾ ਹੈ।’’ ਕਰ ਸਿੰਘ ਨੇ ਕਿਹਾ, ‘‘ਮੈਨੂੰ ਤਾਂ ਚਿਣਾਈ ਕਰਨੀ ਆਉਂਦੀ ਹੈ ਤੇ ਲੈਂਟਰ ਦੇ ਕੰਮ ਦਾ ਮੈਨੂੰ ਕੋਈ ਗਿਆਨ ਨਹੀਂ। ਮੈਂ ਤਾਂ ਮਿਸਤਰੀ ਦੇ ਨਾਲ ਹੀ ਕੰਮ ਕਰ ਸਕਦਾ ਹਾਂ। ਇਕੱਲਾ ਮੈਂ ਕੰਮ ਨਹੀਂ ਕਰ ਸਕਦਾ ਹਾਂ।’’
ਡਾਕਟਰ ਨੇ ਕਿਹਾ, ‘‘ਸੁਖਦੇਵ ਮਿਸਤਰੀ ਤਾਂ ਕਹਿੰਦਾ ਸੀ ਕਿ ਤੈਨੂੰ ਪੂਰਾ ਕੰਮ ਆਉਂਦਾ ਹੈ ਤੂੰ ਮਿਸਤਰੀ ਪੁਣੇ ਦਾ ਕੰਮ ਆਪਣੇ ਨਾਨਕਿਆਂ ਤੋਂ ਸਿੱਖ ਕੇ ਆਇਆ ਹੈ।’’ ‘‘ਉਥੇ ਮੈਂ ਮਿਸਤਰੀ ਦੇ ਕਹੇ ਅਨੁਸਾਰ ਹੀ ਕੰਮ ਕਰਦਾ ਸੀ। ਇਕੱਲੇ ਨੇ ਮੈਂ ਕਿਸੇ ਥਾਂ ਵੀ ਕੰਮ ਨਹੀਂ ਕੀਤਾ ਨਾ ਹੀ ਮੈਨੂੰ ਇੰਨਾਂ ਹਿਸਾਬ ਹੈ ਮਿਸਤਰੀ ਪੁਣੇ ਦਾ ਮੈਂ ਇਕੱਲੇ ਨੇ ਕਦੀ ਲੈਂਟਰ ਪਾਇਆ ਹੀ ਨਹੀਂ। ਹਾਂ, ਸਾਹਿਬ! ਮੈਂ ਤੁਹਾਡੀ ਸੇਵਾ ਵਿਚ ਹਾਜ਼ਰ ਹਾਂ। ਜਿਥੇ ਵੀ ਮੇਰੀ ਸੇਵਾ ਦੀ ਲੋੜ ਹੋਵੇ ਦੱਸ ਦੇਇਉ।’’ ਦਿਨ ਛਿਪ ਗਿਆ।  ਕਰ ਸਿੰਘ ਆਪਣੇ ਘਰ ਚਲਾ ਗਿਆ ਤੇ ਰਾਤ ਭਰ ਸੋਚਦਾ ਰਿਹਾ। ਦਿਹਾੜੀ ਚੁੱਪ ਕਰਕੇ ਕਰ ਲੈਂਦਾ ਹਾਂ। ਇਹ ਮਿਸਤਰੀ ਬਣਨ ਦਾ ਨਵਾਂ ਹੀ ਪੰਗਾ ਲੈ ਲਿਆ।  ਅੱਗੇ ਰਾਤ ਨੂੰ ਰੱਜ ਕੇ ਸੌਂ ਲੈਂਦੇ ਸੀ। ਹੁਮ ਸੋਚਾਂ-ਵਿਚਾਰਾਂ ਵਿੱਚ ਬੈਠੇ ਰਹਿੰਦੇ ਹਾਂ।
ਸਵੇਰੇ ਉਸਦੇ ਉਠਦਿਆਂ ਹੀ ਮੱਘਰ ਮਿਸਤਰੀ ਆ ਗਿਆ।
‘‘ਕਿਵੇਂ ਕਰ ਸਿੰਹਾਂ! ਤੇਰੀ ਬੜੀ ਕਿਸਮਤ ਹੈ। ਤੇਰੇ ਕੰਮ ਦੀ ਇੱਕ ਮਹੀਨੇ ਵਿੱਚ ਹੀ ਬੜੀ ਵਡਿਆਈ ਹੋ ਗਈ। ਅਸੀਂ ਤਾਂ ਮਿਸਤਰੀ ਬਣਨ ਵਿੱਚ ਕਿੰਨੇ ਹੀ ਸਾਲ ਲਗਾ ਦਿੱਤੇ ਤੇ ਐਵੇਂ ਇੱਟਾਂ ਹੀ ਭੰਨਦੇ ਰਹੇ। ਦਸ਼ਮੇਸ਼ ਸਕੂਲ ਦੀ ਕਮੇਟੀ ਵਾਲਿਆਂ ਨੇ ਮੈਨੂੰ ਤੇਰੇ ਕੋਲ ਭੇਜਿਆ ਹੈ। ਵਾਕਿਆ ਹੀ ਭਤੀਜ ਤੂੰ ਕੰਮ ਵੀ ਵਧੀਆ ਕਰਦਾ ਹੈਂ। ਆ ਮੇਰੇ ਨਾਲ ਆ ਜਾ ਆਪਾਂ ਦਿਨ ਰਾਤ ਇੱਕ ਕਰਕੇ ਮਾਰਚ ਤੱਕ ਸਕੂਲ ਤਿਆਰ ਕਰਕੇ ਦੇਣਾ ਹੈ। ਮੈਂ ਚਾਰ ਭਈਏ ਮਿਸਤਰੀ ਵੀ ਰੱਖ ਲਏ ਹਨ। ਤੇ ਹੁਣ ਤੇਰੀ ਲੋੜ ਹੈ।
ਮੈਂ ਸਾਰੀ ਲੇਵਰ ਦੇ ਕੰਮ ਦਾ ਠੇਕਾ ਲੈ ਲਿਆ ਹੈ। ਮਿਸਤਰੀ ਸੁਖਦੇਵ ਸਿੰਘ ਦੇ ਚੱਕਰ ’ਚੋਂ ਨਿਕਲ ਜਾ ਇਹਨਾਂ ਦੇ ਖੂਨ ਵਿੱਚ ਤਾਂ ਬੇਈਮਾਨੀ ਕੁੱਟ-ਕੁੱਟ ਕੇ ਭਰੀ ਹੈ।  ਇਹੋ ਜਿਹੇ ਲੋਕਾਂ ਨੇ ਤਾਂ ਮਿਸਤਰੀਪੁਣੇ ਦਾ ਕੰਮ ਹੀ ਬਦਨਾਮ ਕਰਕੇ ਰੱਖ ਦਿੱਤਾ ਹੈ। ਮੈਂ ਤੈਨੂੰ ਬਰਾਬਰ ਰੱਖਾਂਗਾ। ਬਰਾਬਰ ਦੀ ਆਮਦਨ ਹੋਵੇਗੀ। ਕੋਈ ਹੇਰਾ-ਫੇਰੀ ਨਹੀਂ ਕਰਾਂਗੇ। ਮੈਂ ਆਪਣੇ ਕੰਮ ਦੀ ਕਸਮ ਖਾ ਕੇ ਕਹਿੰਦਾ ਹਾਂ। ਚੱਲ ਖੜ੍ਹਾ ਹੈ! ਚੜ੍ਹਦੇ ਸੂਰਜ ਵੱਲ ਵੇਖੀਦੈ ਛਿਪਦੇ ਵੱਲ ਨਹੀਂ।’’ 
‘‘ਚਾਚਾ ! ਡਾਕਟਰ ਕੀ ਸੋਚੇਗਾ?’’ ‘‘ਤੂੰ ਚਿਣਾਈ ਦਾ ਮਿਸਤਰੀ ਹੈ ਕੀ ਤੂੰ ਡਾਕਟਰ ਦਾ ਲੈਂਟਰ ਪਾ ਦੇਵੇਂਗਾ। ਤੇ ਇਥੇ ਤਾਂ ਸਿਰਫ ਚਿਣਾਈ ਦਾ ਕੰਮ ਹੀ ਚੱਲੇਗਾ। ਇੱਥੇ ਛੋਟੇ-ਛੋਟੇ ਦਰਵਾਜ਼ਿਆਂ ਦੇ, ਖਿੜਕੀਆਂ ਦੇ ਅਤੇ ਰੋਸ਼ਨਦਾਨਾਂ ਦੇ ਲੈਂਟਰ ਪਾਉਣੇ ਹਨ। ਜੋ ਆਪਾਂ ਤਿਆਰ ਕਰ ਲਵਾਂਗੇ। ਡਾਕਟਰ ਦਾ ਲੈਂਟਰ ਤਾਂ ਖਰਾਬ ਹੋਣਾ ਹੀ ਹੈ ਜਦੋਂ ਮਿਸਤਰੀ ਅਤੇ ਡਾਕਟਰ ਦੀ ਨਹੀਂ ਬਣਦੀ। ਗੱਲ ਤਾਂ ਸਾਰੀ ਤੇਰੇ ਸਿਰ ਤੇ ਹੀ ਆ ਜਾਣੀ ਹੈ। ਤੇ ਤੂੰ ਫਿਰ ਮਿਸਤਰੀ ਤੋਂ ਦਿਹਾੜੀਆ ਬਣ ਜਾਵੇਗਾ। ਫਿਰ ਲੋਕਾਂ ਦੇ ਤਾਅਨੇ-ਮਿਹਣੇ ਸੁਣਿਆ ਕਰੇਂਗਾ ਕਿ ਦੇਖੋਂ ਪਹਿਲਾਂ ਪੜ੍ਹਾਈ ਵਿੱਚ ਕਾਮਯਾਬ ਨਹੀਂ ਹੋਇਆ ਤੇ ਹੁਣ ਮਿਸਤਰੀਪੁਣੇ ਵਿੱਚ ਵੀ ਕਾਮਯਾਬ ਨਹੀਂ ਹੋਇਆ ਤੇ ਅਖੀਰ ਆਪਣੇ ਬਾਪ ਵਾਂਗ ਦਿਹਾੜੀ ਹੀ ਕਰਨ ਲੱਗ ਜਾਵੇਗਾ। ਦੂਸਰਾ ਮਲਕੀਤ ਸਿੰਘ ਦਾ ਕੰਮ ਹੈ। 

Send this to a friend