ਢਾਕਾ, 22 ਮਾਰਚ (ਵਿਸ਼ਵ ਵਾਰਤਾ) : ਟਵੰਟੀ-20 ਵਿਸ਼ਵ ਕੱਪ ਦੇ ਪਹਿਲੇ ਮੈਚ ਵਿਚ ਪਾਕਿਸਤਾਨ ’ਤੇ ਸ਼ਾਨਦਾਰ ਜਿੱਤ ਹਾਸਲ ਕਰਨ ਤੋਂ ਬਾਅਦ ਟੀਮ ਇੰਡੀਆ ਭਲਕੇ ਐਤਵਾਰ ਨੂੰ ਵੈਸਟ ਇੰਡੀਜ਼ ਨਾਲ ਭਿੜੇਗੀ। ਇਹ ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 7 ਵਜੇ ਸ਼ੁਰੂ ਹੋਵੇਗਾ। ਬੀਤੀ ਕੱਲ੍ਹ ਪਾਕਿਸਤਾਨ ਨਾਲ ਹੋਏ ਮੈਚ ਵਿਚ ਨਾ ਕੇਵਲ ਭਾਰਤੀ ਬੱਲੇਬਾਜ਼, ਬਲਕਿ ਗੇਂਦਬਾਜ਼ ਵੀ ਆਪਣੇ ਰੰਗ ਵਿਚ ਨਜ਼ਰ ਆਏ। ਮੈਨ ਆਫ ਦਾ ਮੈਚ ਰਹੇ ਅਮਿਤ ਮਿਸ਼ਰਾ ਤੋਂ ਵੀ ਇਸ ਮੈਚ ਵਿਚ ਟੀਮ ਨੂੰ ਕਾਫੀ ਉਮੀਦਾਂ ਹੋਣਗੀਆਂ। ਜਦੋਂ ਕਿ ਬੀ. ਕੁਮਾਰ ਅਤੇ ਸ਼ਮੀ ਅਹਿਮਦ ਨੇ ਵੀ ਲਾਜਵਾਬ ਗੇਂਦਬਾਜ਼ੀ ਕੀਤੀ।