June 25, 2026 11:20 pm

ਮਾਨ ਹੋਏ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨਤਮਸਤਕ

image ਅੰਮ੍ਰਿਤਸਰ, 22 ਮਾਰਚ (ਪੀ.ਟੀ.ਬਿਊਰੋ)-ਖਡੂਰ ਸਾਹਿਬ ਲੋਕ ਸਭਾ ਹਲਕੇ ਵਿੱਚ ਆਪਣਾ ਚੋਣ ਦਫਤਰ ਖੋਲ੍ਹਣ ਤੋਂ ਪਹਿਲਾਂ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਆਪਣੇ ਸਾਥੀਆਂ ਸਮੇਤ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਮੱਥਾ ਟੇਕਿਆ ਤੇ ਪਾਰਟੀ ਦੀ ਸਫਲਤਾ ਲਈ ਅਰਦਾਸ ਕੀਤੀ। ਸ੍ਰ ਮਾਨ ਅੱਜ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਸ ਧਿਆਨ ਸਿੰਘ ਮੰਡ ,ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਜਰਨੈਲ ਸਿੰਘ ਸਖੀਰਾ, ਅਮਰੀਕ ਸਿੰਘ ਨੰਗਲ ਆਦਿ ਸਮੇਤ ਸ੍ਰੀ ਹਰਿਮੰਦਰ ਸਾਹਿਬ ਪੁਜੇ ਅਤੇ

ਪਾਰਟੀ ਦੀ ਸਫਲਤਾ ਲਈ ਅਰਦਾਸ ਕੀਤੀ । ਉਹ ਸ੍ਰੀ ਅਕਾਲ ਤਖਤ ਸਾਹਿਬ ਵੀ ਗਏ ਅਤੇ ਜੂਨ 1984 ਦੇ ਸ਼ਹੀਦਾਂ ਦੀ ਯਾਦਗਾਰ ਵਿਖੇ ਵੀ ਮੱਥ ਟੇਕਿਆ। ਇਤਿਹਾਸਕ ਗੁਰਦੁਆਰਾ ਥਵਾਂ ਸਾਹਿਬ ਦੀਆਂ ਪੌੜੀਆਂ ਵਿਚ ਖਲੋਕੇ ਪਾਰਟੀ ਵਰਕਰਾਂ ਤੇ ਸੰਗਤਾਂ ਨੂੰ ਸੰਬੋਧਨ ਹੁੰਦਿਆਂ ਸ ਮਾਨ ਨੇ ਕਿਹਾ ਕਿ ਕਾਂਗਰਸ, ਭਾਜਪਾ  ਤੇ ਅਕਾਲੀ ਦਲ ਸਾਰੇ ਹੀ ਆਮ ਲੋਕਾਂ ਤੇ ਸਿੱਖਾਂ ਨੂੰ ਵਿਸ਼ੇਸ਼ ਕਰਕੇ ਲੁਟਣ ਤੇ ਕੁਟਣ ਤੇ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ 30 ਅਪ੍ਰੈਲ ਇਕ ਇਤਹਾਸਕ ਦਿਨ ਹੈ ਜਿਸ ਦਿਨ ਪਈਆਂ ਵੋਟਾਂ ਨੇ ਇਹ ਫੈਸਲਾ ਕਰਨਾ ਹੈ ਕਿ ਇਹ ਅਕਾਲੀ ਦਲ ਮਾਨ ਦੀ ਆਖਰੀ ਲੜਾਈ ਹੈ ਜਾਂ ਅਜੇ ਹੋਰ ਨਿਸ਼ਠਾ ਨਾਲ ਕੌਮ ਦੀ ਚੜਦੀ ਕਲਾ ਲਈ ਕੰਮ ਕਰਨਾ ਹੈ ।ਉਨ੍ਹਾਂ ਕਿਹਾ ਕਿ ਸਿੱਖ ਕੌਮ ਲਈ ਪਰਖ ਦੀ ਘੜੀ ਹੈ ਕਿ ਉਸਨੇ ਘੱਟ ਗਿਣਤੀਆਂ ਦੇ ਕਾਤਲਾਂ ਨੂੰ ਅੱਗੇ ਲਿਆਉਣਾ ਹੈ ਜਾਂ ਪੰਥ ਪ੍ਰਸਤਾ ਨੂੰ।

Send this to a friend