June 25, 2026 9:53 pm

ਸ਼ਾਂਤੀ ਗੈੱਸ ਪੇਪਰ ਲੁਧਿਆਣਾ ਨੇ ਪੇਪਰ ਦੇਣ ਵਾਲੇ ਵਿਦਿਆਰਥੀਆਂ ’ਚ ਮਚਾਈ ਅਸ਼ਾਂਤੀ

ਪੂਰੇ ਪੰਜਾਬ ਦੇ ਬੁੱਕ ਡਿਪੂਆਂ ਨੂੰ 2 ਨੰਬਰ ’ਚ ਸਪਲਾਈ, ਬਲੈਕ 20 ਤੋਂ 50 ਰੁਪਏ ਤੱਕ

image ਫਰੀਦਕੋਟ, 22 ਮਾਰਚ (ਸੀ.ਸੀ.ਪੀ. ਚਮਚੜਿੱਕ)-ਜਿਵੇਂ-ਜਿਵੇਂ ਪੰਜਾਬ ਸਕੂਲ ਸਿਖਿਆ ਬੋਰਡ/ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਦੇ ਪੱਕੇ ਪੇਪਰ ਨੇੜੇ ਆ ਰਹੇ ਹਨ, ਬੱਚਿਆਂ ਵਿਚ ਸਵੈਨ ਵਗੈਰਾ ਖਰੀਦਣ ਦੀ ਵੱਧਦੀ ਜਾ ਰਹੀ ਹੈ ਚਾਲ ਉਥੇ ਸ਼ਾਂਤੀ ਗੈੱਸ ਪੇਪਰ ਲੁਧਿਆਣਾ ਨੇ ਸਾਰੀਆਂ ਗਾਇਡਾਂ ਤੇ ਸਵੈਨਾਂ ਵਗੈਰਾ ਨੂੰ ਫੇਲ੍ਹ ਕਰ ਦਿੱਤਾ ਹੈ, ਵਿਦਿਆਰਥੀ ਪੰਜਾਬ ਦੇ ਹਰ ਬੁੱਕ ਡਿਪੂ ਤੋਂ ਬੱਸ ਸ਼ਾਂਤੀ ਗੈੱਸ ਪੇਪਰ ਹੀ ਖਰੀਦਦੇ ਤੇ ਮੰਗ ਕਰਦੇ ਦੇਖੇ ਜਾ ਰਹੇ ਹਨ ਬਾਬਤ ਜਾਣਕਾਰੀ ਪ੍ਰਾਪਤ ਹੋਈ ਹੈ।ਇਹ ਸ਼ਾਂਤੀ ਗੈੱਸ ਪੇਪਰ ਦਾ ਨਾ ਤਾਂ ਕੋਈ ਗੈੱਸ ਪੇਪਰ ਅਨੁਸਾਰ ਪਬਲੀਸ਼ਰ ਹੈ ਨਾ ਹੀ ਪਿੰ੍ਰਟਰ ਹੈ, ਸਿਰਫ ਫਸਟ ਪੇਜ ਨੂੰ ਕੰਪਿਊਟਰ ਤੇ ਬਣਾਇਆ ਗਿਆ ਹੈ ਅਤੇ ਬਾਕੀ 29 ਪੇਜ ਹੱਥ ਲਿਖਤ

ਹਨ, ਜਿਨ੍ਹਾਂ ਵਿੱਚ ਪਹਿਲੇ ਪੇਜ ਤੇ ਜੈ ਸ਼੍ਰੀ ਦੰਡੀ ਸਵਾਮੀ ਜੀ ਮਹਾਰਾਜ ਛਪਿਆ ਹੈ, ਨਾਲ 25-3-2014 ਇੱਕ ਡੱਬੀ ਵਿੱਚ ਸੋਮ ਨਾਥ ਛਾਬੜਾ, ਅਮਿਤ ਆਰੀਆ, ਨਕੁਲ ਦਾਸ ਅਤੇ ਸ਼ਾਂਤੀ ਦੇਵੀ ਸੀਨੀਅਰ ਸੈਕੰਡਰੀ ਸਕੂਲ, ਰਮੇਸ਼ ਬੁੱਕ ਡਿਪੂ ਬੁੱਕ ਮਾਰਕੀਟ, ਮਹਿੰਦਰਾ ਬੁੱਕ ਡਿਪੂ ਗਿਆਸਪੁਰਾ ਲੁਧਿਆਣਾ ਅਤੇ ਪਹਿਲੇ ਪੇਜ ਦੀ ਅਖੀਰਲੀ ਲਾਇਨ ਵਿੱਚ ਛਾਪਿਆ ਗਿਆ ਹੈ ਕਿ ਪੰਜਾਬ ਦੇ ਕਿਸੇ ਵੀ ਸ਼ਹਿਰ ਵਿੱਚ ਸ਼ਾਂਤੀ ਗੈੱਸ ਪੇਪਰ ਮੰਗਵਾਉਣ ਲਈ ਦੁਕਾਨਦਾਰ ਸੰਪਰਕ ਕਰੋ : ਸੁਭਾਸ਼ ਬੁੱਕ ਡਿਪੂ ਜਲੰਧਰ ਫੋਨ ਨੰ. 0181-5053481 ਕਿੱਟੀ 85919-86181 ਅਤੇ (ਦਸਵੀਂ ਇੰਗਲਿਸ਼ ਦਾ ਗੈੱਸ ਤਿਆਰ ਹੈ, ਥੋੜ੍ਹੇ ਹੀ ਰਹਿ ਗਏ ਹਨ ਜਲਦੀ ਖਰੀਦੋ ਜੀ ਜੋ ਆਫਸੈੱਸ ਪ੍ਰੈਸ ਤੋਂ ਛਪਵਾਇਆ ਗਿਆ ਹੈ।
ਬੜੀ ਹੈਰਾਨੀ ਤੇ ਅਫਸੋਸ ਹੋਇਆ ਸ਼ਾਂਤੀ ਗੈੱਸ ਪੇਪਰ 2 ਨੰਬਰ ਵਿੱਚ ਹੀ ਕਈ ਸਾਲਾਂ ਦਾ ਸਾਰੀਆਂ ਸਰਕਾਰੀ ਕਲਾਸਾਂ ਦੇ ਵਿਸ਼ਿਆਂ ਦਾ ਛੱਪਦਾ ਹੈ ਪਰ ਕਿਸੇ ਪੱਤਰਕਾਰ, ਸਰਕਾਰੀ ਪਬਲੀਸ਼ਿੰਗ ਏਜੰਸੀਆਂ, ਪੰਜਾਬ ਸਰਕਾਰ, ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਸਾਹਿਬ, ਸਿੱਖਿਆ ਮੰਤਰੀ ਪੰਜਾਬ ਆਦਿ ਦੇ ਧਿਆਨ ਤੋਂ ਕਿਵੇਂ ਪਰੇ ਰਹਿ ਗਿਆ ਇਹ ਵਿਦਿਆਰਥੀਆਂ ਨੂੰ ਗੁੰਮਰਾਹ ਕਰਨ ਵਾਲਾ ਸ਼ਾਂਤੀ ਗੈੱਸ ਪੇਪਰ ਜਿਸ ਤੇ ਲਿਖਿਆ ਹੈ ਕਿ ਦਸਵੀਂ ਕਲਾਸ ਦਾ ਹਰ ਗੈੱਸ 12 ਰੁਪਏ ਵਿਚ ਖਰੀਦੋ ਪਰ ਪਹਿਲੇ ਪੇਜ ਤੋਂ ਇਸਦੇ ਰੇਟ ਤੇ ਕਾਲੀ ਸਿਆਹੀ ਲਗਾ ਕੇ ਬਲੈਕ ਵਿਚ 20 ਰੁਪਏ ਦਾ ਵੇਚਿਆ ਜਾ ਰਿਹਾ ਹੈ ਦੀ ਚਰਚਾ ਪੂਰੇ ਪੰਜਾਬ ਵਿਚ ਚਰਚ ਰਹੀ ਹੈ, ਹੋਰ ਵੀ ਹੈਰਾਨੀ ਦੀ ਗੱਲ ਹੈ ਕਿ ਸਾਇੰਸ ਵਿਸ਼ੇ ਦੇ ਗੈੱਸ ਪੇਪਰ ਦੇ 29 ਪੇਜ ਹੱਥ ਲਿਖਤ ਹੀ ਆਫਸੈੱਟ ਪ੍ਰੈਸਾਂ ਤੋਂ ਅਣਗਿਣਤ ਕਾਪੀਆਂ ਛਾਪ ਕੇ ਪੂਰੇ ਪੰਜਾਬ ਦੇ ਬੱਚਿਆਂ ਦੇ ਭਵਿੱਖ ਨਾਲ ਕਈ ਵਰ੍ਹਿਆਂ ਦੇ ਖਿਲਵਾੜ ਕਰਦੇ ਆ ਰਹੇ ਹਨ ਇਸ ਕਾਲੇ ਧੰਦੇ ਨੂੰ ਪੈਦਾ ਕਰਨ ਵਾਲੇ, ਜੋ ਪੈਸੇ ਦੀ ਖਾਤਰ ਬੱਚਿਆਂ ਦੇ ਪੇਪਰਾਂ ਵਾਲੇ ਦਿਨਾਂ ਵਿਚ ਇਸ ਦੀ ਬਲੈਕ ਕਰਵਾਉਂਦੇ ਹਨ, ਨਾ ਮਿਲਨ ਤੇ ਫੋਟੋ ਸਟੇਟਾਂ ਕਰਵਾ ਕੇ ਕੁੱਝ ਦੁਕਾਨਦਾਰ ਦੇ ਰਹੇ ਹਨ ਅਤੇ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਸ਼ਰੇਆਮ ਹੋ ਰਿਹਾ ਹੈ। ਇਸ ਤੋਂ ਇਲਾਵਾ ਇਸ ਆਫਸੈੱਟ ਵੱਡੀ ਪ੍ਰੈਸ ਤੋਂ ਛਪੇ ਗੈੱਸ ਪੇਪਰ ਦੇ ਬਾਕੀ ਪੇਜਾਂ ਤੇ ਐਡ ਲਈ ਜਲੰਧਰ ਦੇ ਬੁੱਕ ਡੀਪੂ ਤੇ ਕਿੱਟੀ ਦੇ ਮੋਬਾਇਲ ਨੰਬਰ ਛਾਪੇ ਗਏ ਹਨ ਅਤੇ ਹੋਲਸੇਲ ਵਿਚ ਗੈੱਸ ਪੇਪਰ ਖਰੀਦਣ ਲਈ ਸੰਪਰਕ ਨੰ: ਸੁਭਾਸ਼ ਬੁੱਕ ਡੀਪੂ ਜਲੰਧਰ ਫੋਨ 0181-5053481, ਸੁਭਾਸ਼ ਬੁੱਕ ਡਿਪੂ ਲੁਿਧਆਣਾ 94641-37676, ਸੰਗਰੂਰ ਬੁੱਕ ਸ਼ਾਪ ਫੋਨ 82838-06543, ਮਹਿੰਦਰਾ ਬੁੱਕ ਡੀਪੂ 99141-99777, ਪਹੁਜਾ ਬੁੱਕ ਡੀਪੂ 98146-69322 ਲੁਧਿਆਣਾ, ਰਕੇਸ਼ ਬੁੱਕ ਡੀਪੂ ਸਮਰਾਲਾ 98152-80534 ਤੇ ਦਿੱਤੇ ਗਏ ਹਨ। ਹੋਰ ਵੀ ਹੈਰਾਨੀ ਦੀ ਗੱਲ ਹੈ ਕਿ ਇਸ ਗੈੱਸ ਪੇਪਰ ਵਿਚ ਗੁਪਤਾ ਸੈਨੇਟਰੀ ਤੇ ਬੁੱਕ ਸ਼ਾਪ 0161-5027165, ਗਨੇਸ਼ ਟੈਲੀਕਾਮ ਤੇ ਸੈਨੇਟਰੀ ਅਤੇ ਅਸ਼ੋਕ ਬੁੱਕ ਡੀਪੂ 92165-62001, ਕਪੂਰ ਬੁੱਕ ਸ਼ਾਪ 87288-06700 ਲੁਧਿਆਣਾ ਦੇ ਵਿਜ਼ਟਿੰਗ ਕਾਰਡ ਐਡ ਲਈ ਛਾਪੇ ਗਏ ਹਨ ਇਨ੍ਹਾਂ ਗੈੱਸ ਪੇਪਰਾਂ ਤੋਂ ਇਨਕਮ ਲੈਣ ਤੋਂ ਇਲਾਵਾ ਐਡਾਂ ਦੀ ਵੀ ਉਗਰਾਈ ਕਰਦਾ ਜਾਪਦਾ ਹੈ ਸ਼ਾਂਤੀ ਗੈੱਸ ਪੇਪਰ ਜੋ ਕਾਨੂੰਨੀ ਤੌਰ ਤੇ ਗਲਤ ਹੈ ਜਿਸ ਵਿਚ ਨਾਂ ਤਾਂ ਪ੍ਰਿੰਟਰ ਹੈ ਤੇ ਨਾ ਹੀ ਪਬਲੀਸ਼ਰ ਹੈ ਤਾਂ ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਪੰਜਾਬ ਵਾਸੀਆਂ ਨੂੰ ਦੱਸਣ ਕਿ ਇਹ 2 ਨੰਬਰ ਦਾ ਧੰਦਾ ਕਈ ਸਾਲਾਂ ਤੋਂ ਕਿਵੇਂ ਚਰਮ ਸੀਮਾਂ ਤੱਕ ਪਹੁੰਚ ਗਿਆ?
ਜਦੋਂ ਪੱਤਰਕਾਰਾਂ ਨੇ ਐਡ ਕੀਤੀ ਵਾਲੇ ਸਾਰੇ ਨੰਬਰਾਂ ਤੇ ਸ਼ਾਂਤੀ ਗੈੱਸ ਪੇਪਰ ਛਾਪਣ ਛਪਵਾਉਣ ਵਾਲੇ ਮਾਲਕ ਦਾ ਪਤਾ ਪੁਛਿਆ ਤਾਂ ਸਾਰਿਆਂ ਨੇ ਇਹ ਕਿਹਾ ਕਿ ਅਸੀਂ ਤਾਂ ਹੋਲਸੇਲ ਵਿਚ ਸਾਢੇ 8 ਰੁਪਏ ਦਾ ਖਰੀਦਦੇ ਹਾਂ ਤੇ 12 ਰੁਪਏ ਦਾ ਵੇਚਦੇ ਹਾਂ ਪਰ ਇਹ ਬਲੈਕ ਵਿਚ 20 ਰੁਪਏ ਦਾ ਮਿਲਦਾ ਪਾਇਆ ਗਿਆ ਜਿਸ ਪ੍ਰਤੀ ਆਰ.ਕੇ. ਬੁੱਕ ਡੀਪੂ ਦੇ ਮਾਲਕ ਰਜਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਮੈਂ ਤਾਂ 65-70 ਹੀ ਗੈੱਸ ਪੇਪਰ ਮੰਗਵਾਉਂਦਾ ਹਾਂ ਮੈਨੂੰ ਮਾਲਕਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ ਤਾਂ ਅਚਾਨਕ ਇੱਕ ਹੋਲਸੇਲ ਵਾਲੇ ਨੇ ਦਸਿਆ ਕਿ ਸ਼ਾਂਤੀ ਗੈੱਸ ਪੇਪਰ ਦਾ ਮਾਲਕ 236-ਐਫ, ਕਿਚਰੂ ਨਗਰ, ਰਾਮਸ਼ਰਨ ਆਸ਼ਰਮ ਦੇ ਸਾਹਮਣੇ ਵਾਲੀ ਗਲੀ ਲੁਿਧਆਣਾ ਵਿਚ ਛਪਦਾ ਹੈ ਅਤੇ ਇਸਦਾ ਮਾਲਕ ਕਿੱਟੀ 8591986181 ਹੈ ਪਰ ਜਦ ਦੁਬਾਰਾ ਕਾਲ ਕੀਤੀ ਤਾਂ ਕਿੱਟੀ ਨੇ ਆਪਣੇ ਮੋਬਾਇਲ ਦਾ ਸਵਿੱਚ ਆਫ ਕਰ ਲਿਆ।
ਕੁੱਝ ਵਿਦਿਆਰਥੀਆਂ ਦੇ ਮਾਪਿਆਂ ਨੇ ਸ਼ੰਕਾ ਜਿਤਾਈ ਕਿ ਲਗਦਾ ਇਸ ਤਰ੍ਹਾਂ ਹੈ ਕਿ ਪੰਜਾਬ ਸਕੂਲ ਸਿਖਿਆ ਬੋਰਡ ਤੇ ਯੂਨੀਵਰਸਿਟੀਆਂ ਦਾ ਸਿੱਧਾ ਜਾਪਦਾ ਤਾਲਮੇਲ ਹੈ ਇਸ ਸ਼ਾਂਤੀ ਗੈੱਸ ਪੇਪਰ ਨਾਲ ਜਿਸ ਵਿਚੋਂ 50 ਤੋਂ 70% ਪੇਪਰ ਸੇਮ ਆ ਜਾਂਦਾ ਹੈ, ਜਿਸਦਾ ਬੱਚੇ ਸ਼ਿਕਾਰ ਹੋ ਕੇ ਇਸ ਤੇ ਡਿਪੈਂਡ ਲਗਾਤਾਰ ਹੋ ਰਹੇ ਹਨ, ਜੋ ਆਉਣ ਵਾਲੀ ਨੌਜਵਾਨ ਪੀੜ੍ਹੀ ਲਈ ਘਾਤਕ ਹੋਵੇਗਾ। ਇਹ ਵੀ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਪੇਪਰਾਂ ਦੀ ਡੇਟਸ਼ੀਟ ਮੁਤਾਬਿਕ ਛੁਟੀਆਂ ਦੇ ਗਾਇਬ ਅਨੁਸਾਰ 2-3 ਦਿਨ ਪਹਿਲਾਂ ਹੀ ਜਾਰੀ ਹੁੰਦਾ ਹੈ ਇਹ 2 ਨੰਬਰ ਦਾ ਧੰਦਾ ਜਿਸ ਦੀ ਚਰਚਾ ਪੂਰੇ ਪੰਜਾਬ ਦੇ ਬੱਚੇ ਦੱਸ ਸਕਦੇ ਹਨ, ਇਸਨੂੰ ਤੁਰੰਤ ਬੰਦ ਕਰਵਾਇਆ ਜਾਵੇ ਅਤੇ ਇਸਦੇ ਅਸਲੀ ਮਾਲਕ ਤੇ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾਵੇ।

Send this to a friend