Skip to content
Independent perspectives. Global stories.
BREAKING

ਕਾਲਜ ਅੰਦਰ ਲੜਕਿਆਂ ਦੇ ਦਾਖਲ ਹੋਣ ਅਤੇ ਮੈਨੇਜਮੈਂਟ ਦੇ ਰੁੱਖੇ ਵਤੀਰੇ ਦੇ ਵਿਰੋਧ ਵਿੱਚ ਵਿਦਿਆਰਥਣਾਂ ਨੇ ਆਵਾਜਾਈ ਠੱਪ ਕੀਤੀ

Share this story

ਫ਼ਰੀਦਕੋਟ, 17 ਜੁਲਾਈ (ਰਣਜੀਤ ਬਿੱਟਾ)- ਸਥਾਨਕ ਫਰੀਦਕੋਟ ਰੋਡ ‘ਤੇ ਰੇਲਵੇ ਫਾਟਕ ਨੇੜੇ ਸਥਿਤ ਇੱਕ ਨਰਸਿੰਗ ਕਾਲਜ ‘ਚ ਰਾਤ ਸਮੇ ਬਾਹਰੀ ਅਨਸਰਾਂ ਦੇ ਦਾਖਲ ਹੋਣ ਅਤੇ ਮੈਨੇਜਮੈਂਟ ਦੇ ਅੜੀਅਲ ਰਵੱਈਏ ਖਿਲਾਫ ਅੱਜ ਕਾਲਜ ਵਿਦਿਆਰਥਣਾਂ ਅਤੇ ਉਨ੍ਹਾਂ ਦੇ ਮਾਪਿਆਂ ਵੱਲੋ ਫਰੀਦਕੋਟ ਰੋਡ ‘ਤੇ ਰੇਲਵੇ ਫਾਟਕ ਨੇੜੇ ਸੜਕ ‘ਤੇ ਧਰਨਾ ਦੇ ਕੇ ਆਵਾਜਾਈ ਠੱਪ ਕਰਕੇ ਮੈਨੇਜਮੈਂਟ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ ਗਈ।
girls-strike
ਇਸ ਤੋ ਬਾਅਦ ਧਰਨੇ ਨੂੰ ਇਥੋ ਬਦਲ ਕੇ ਫਾਟਕ ਦੇ ਦੂਜੇ ਪਾਰ ਫੋਕਲ ਪੁਆਇੰਟ ਤਿੰਨਕੌਣੀ ‘ਤੇ ਲਿਜਾਦਿਆਂ ਆਵਾਜਾਈ ਠੱਪ ਕਰ ਦਿੱਤੀ ਗਈ।  ਇਸ ਦੌਰਾਨ ਵਿਦਆਰਥੀਆਂ ਵੱਲੋ ਮਾਲਵਾ ਨਰਸਿੰਗ ਕਾਲਜ ਪ੍ਰਬੰਧਕਾਂ ਖਿਲਾਫ ਵੀ ਜੋਰਦਾਰ ਨਾਅਰੇਬਾਜੀ ਕਰਦਿਆਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕਰਨ ਦੀ ਮੰਗ ਕੀਤੀ ਗਈ। ਧਰਨੇ ਦੌਰਾਨ ਵਿਦਿਆਰਥਣਾਂ ਨੇ ਪ੍ਰਬੰਧਕਾਂ ‘ਤੇ ਦੋਸ਼ ਲਾਏ ਕਿ ਉਨ੍ਹਾਂ ਵੱਲੋ ਵਿਦਿਆਰਥਣਾਂ ਦੀ ਸੁਰੱਖਿਆ ਪ੍ਰਤੀ ਭਾਰੀ ਲਾਪਰਵਾਹੀ ਵਰਤੀ ਜਾ ਰਹੀ ਹੈ। ਧਰਨੇ ‘ਤੇ ਬੈਠੀਆਂ ਵਿਦਿਆਰਥਣਾਂ ਨੇ ਕਿਹਾ ਕਿ ਬੀਤੇ ਦਿਨ ਕੁੱਝ ਲੜਕੇ ਰਾਤ ਸਮੇ ਅਤੇ ਸਵੇਰ ਸਮੇ ਕਾਲਜ ਅੰਦਰ ਹੋਸਟਲ ਵਾਲੇ ਪਾਸੇ ਦਾਖਲ ਹੋ ਗਏ ਅਤੇ ਬੀਤੀ ਰਾਤ ਤੇ ਅੱਜ ਸਵੇਰੇ ਵੀ ਕੁੱਝ ਲੜਕੇ ਸ਼ਰੇਆਮ ਕਾਲਜ ਅੰਦਰ ਦਾਖਲ ਹੋ ਕੇ ਦੁਬਾਰਾ ਫਿਰ ਆਉਣ ਦੀਆਂ ਧਮਕੀਆਂ ਵੀ ਦਿੰਦੇ ਰਿਹੇ। ਧਰਨੇ ‘ਤੇ ਬੈਠੀਆਂ ਕਈ ਵਿਦਿਆਰਥਣਾਂ ਡਰ ਕਾਰਨ ਰੋ ਰਹੀਆਂ ਸਨ। ਕਾਲਜ ਅੰਦਰ ਬਾਹਰੀ ਅਨਸਰਾਂ ਦੇ ਦਾਖਲ ਹੋਣ ਤੋ ਭੈਅ ਭੀਤ ਵਿਦਿਆਰਥਣਾਂ ਨੇ ਇਸ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ। ਪਿੰਡ ਅਰਾਂਈਆਂ ਵਾਲਾ ਦੀ ਵਸਨੀਕ ਇੱਕ ਵਿਦਿਆਰਥਣ ਦੀ ਮਾਤਾ ਰਾਜਿੰਦਰ ਕੌਰ ਨੇ ਦੱਸਿਆ ਕਿ ਉਸਦੀ ਲੜਕੀ ਅਕਸਰ ਕਾਲਜ ਮੈਨੇਜਮੈਂਟ ਖਿਲਾਫ ਸ਼ਿਕਾਇਤ ਕਰਦਿਆਂ ਰੋ ਪੈਂਦੀ ਹੈ ਕਿ ਉਸਦੀ ਕਈ-ਕਈ ਦਿਨ ਮਾਪਿਆਂ ਨਾਲ ਗੱਲਬਾਤ ਨਹੀਂ ਕਰਵਾਈ ਜਾਂਦੀ, ਜੇਕਰ ਮਾਪੇ ਸ਼ਿਕਾਇਤ ਕਰਦੇ ਹਨ ਤਾਂ ਉਸਦੇ ਨੰਬਰ ਕੱਟਕੇ ਉਸਨੂੰ ਜ਼ਲੀਲ ਕੀਤਾ ਜਾਂਦਾ ਹੈ। ਇੱਕ ਹੋਰ ਲੜਕੀ ਦੀ ਮਾਤਾ ਪਰਮਜੀਤ ਕੌਰ ਪੰਜਗਰਾਂਈ ਨੇ ਵੀ ਇਹੀ ਦੋਸ਼ ਦੁਹਰਾਂਉਦਿਆਂ ਦੱਸਿਆ ਕਿ ਉਸਦੀ ਅਕਸਰ ਬਿਮਾਰ ਰਹਿੰਦੀ ਬੇਟੀ ਦਾ ਸਹੀ ਢੰਗ ਨਾਲ ਇਲਾਜ ਨਹੀਂ ਕਰਵਾਇਆ ਜਾਂਦਾ। ਉਸ ਸਮੇਂ ਕਾਲਜ ਪ੍ਰਬੰਧਕਾਂ ਤੇ ਪ੍ਰਸ਼ਾਸ਼ਨ ਨੂੰ ਹੱਥਾਂ-ਪੈਰਾਂ ਦੀ ਪੈ ਗਈ ਜਦੋਂ ਨਾਅਰੇਬਾਜੀ ਕਰਦਿਆਂ ਇਕ ਲੜਕੀ ਬੇਹੋਸ਼ ਹੋ ਗਈ, ਜਿਸਨੂੰ ਤੁਰਤ ਹਸਪਤਾਲ ਪਹੁੰਚਾਇਆ ਗਿਆ। ਸੂਚਨਾ ਮਿਲਣ ‘ਤੇ ਬਲਜੀਤ ਸਿੰਘ ਡੀ ਐਸ ਪੀ ਅਤੇ ਐਸ. ਐਚ.ਓ ਸਿਟੀ ਅੰਗਰੇਜ ਸਿੰਘ ਦੀ ਅਗਵਾਈ ਹੇਠ ਭਾਰੀ ਪੁਲਿਸ ਫੋਰਸ ਮੌਕੇ ‘ਤੇ ਪਹੁੰਚੀ ਅਤੇ ਵਿਦਿਆਰਥਣਾਂ ਨੂੰ ਆਵਾਜਾਈ ਠੱਪ ਨਾ ਕਰਕੇ ਗੱਲ ਬਾਤ ਰਾਹੀ ਮਸਲੇ ਦਾ ਹੱਲ ਕੱਢਣ ਦੇ ਯਤਨ ਸ਼ੁਰੂ ਕੀਤੇ। ਖਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ।

WRITTEN BY