June 3, 2026 11:54 pm

ਨਜਾਇਜ਼ ਸ਼ਰਾਬ ਸਮੇਤ ਇੱਕ ਕਾਬੂ

ਬਲਾਚੌਰ, 8 ਅਕਤੂਬਰ (ਸਤਨਾਮ ਸਿੰਘ ਚਾਹਲ)- ਥਾਣਾ ਸਿਟੀ ਬਲਾਚੌਰ ਦੇ ਹਵਾਲਦਾਰ ਲੇਖ ਰਾਜ ਜਦੋਂ ਸਿਪਾਹੀ ਵਿਸ਼ਾਲ ਮੋਹਨ , ਸਿਪਾਹੀ ਰਾਹੁੱਲ ਚੌਧਰੀ ਤੇ ਹੋਮ ਗਾਰਡ ਜਵਾਨ ਬਲਿਹਾਰ ਸਿੰਘ ਨੂੰ ਨਾਲ ਲੈ ਕੇ ਸੱ ਪੁਰਸ਼ਾ ਦੀ ਚੈਕਿੰਗ ਸਬੰਧੀ ਸਨ ਤਾਂ ਮੁਖਬਰ ਖਾਸ ਤੋਂ ਮਿਲੀ ਸੂਚਨਾਂ ਤੇ ਜਦ ਉਹ ਪੁਲਿਸ ਪਾਰਟੀ ਸਮੇਤ ਬਲਾਚੌਰ ਸੁੱਜੋਵਾਲ ਟੀ ਪੁਆਇੰਟ ਤੇ ਪੁੱਜੇ ਤਾਂ ਇੱਕ ਸੱ ਹਾਲਤ ਵਿੱਚ ਨੌਜਵਾਨ ਨੂੰ ਕਾਬੂ ਕੀਤਾ ਜਿਹੜਾ ਕਿ ਪਲਾਸਟਿਕ ਦੇ ਬੋਰੇ ਵਿੱਚ ਰੱਖ ਕੇ ਵੇਚ ਰਿਹਾ ਸੀ ਦੇ ਬੋਰੇ ਦੀ ਤਲਾਸੀ ਲਈ ਤਾਂ ਉਸ ਵਿੱਚੋ 14 ਬੋਤਲਾ ਨਜਾਇਜ ਸ਼ਰਾਬ ਨੈਨਾ ਸੇਲ ਫਾਰ ਚੰਡੀਗੜ੍ਹ ਓਨਲੀ ਬ੍ਰਾਮਦ ਹੋਈਆਂ । ਕਥਿਤ ਦੋਸ਼ੀ ਦਾ ਨਾਮ ਪਤਾ ਸਤਨਾਮ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਵਾਰਡ ਨੰਬਰ 10 ਬਲਾਚੌਰ ਵਜੋਂ ਹੋਈ। ਕਥਿਤ ਦੋਸ਼ੀ ਵਿਰੁੱਧ ਧਾਰਾ 61-1-14 ਆਬਕਾਰੀ ਐਕਟ ਅਧੀਨ ਮੁਕੱਦਮਾ ਨੰਬਰ 10 ਦਰਜ ਕਰਕੇ ਅੱਜ ਮਾਨਯੋਗ ਅਡੀਸ਼ਨਲ ਸਿਵਲ ਜੱਜ (ਸੀਨੀਅਰ ਡਵੀਜ਼ਨ) ਬਲਾਚੌਰ ਸ੍ਰੀ ਰੁਪਿੰਦਰ ਸਿੰਘ ਜੀ ਦੀ ਅਦਾਲਤ ਵਿੱਚ ਪੇਸ਼ ਕੀਤਾ ਅਤੇ ਮਾਨਯੋਗ ਅਦਾਲਤ ਵਲੋ ਨਿਆਂਇਕ ਹਿਰਾਸਤ ਲਈ ਲੁਧਿਆਣਾ ਕੇਂਦਰੀ ਜੇਲ ਰੱਖਣ ਲਈ ਮਿਤੀ 18/10/2018 ਤੱਕ ਭੇਜ ਦਿੱਤਾ।

Send this to a friend