ਜੰਮੂ-ਕਸ਼ਮੀਰ ਲੋਕਲ ਬਾਡੀ ਚੋਣਾਂ ’ਚ 10 ਫੀਸਦੀ ਸੀਟਾਂ ’ਤੇ ਭਾਜਪਾ ਬਿਨਾਂ ਵਿਰੋਧ ਜਿੱਤੀ
ਸ਼੍ਰੀਨਗਰ, 8 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)- ਜੰਮੂ-ਕਸ਼ਮੀਰ ਵਿਚ ਲੋਕਲ ਬਾਡੀ ਚੋਣਾਂ ਦੇ ਪਹਿਲੇ ਗੇੜ ਦੀ ਪੋਲਿੰਗ ਸੋਮਵਾਰ ਵੋਟਾਂ ਦੀ ਫੀਸਦੀ 63.8 ਦੇ ਆਸਪਾਸ ਰਹੀ ਜਦੋਂ ਕਿ ਕਾਰਗਿਲ ਵਿੱਚ ਸਭ ਤੋਂ ਵਧ 78.2 ਫੀਸਦੀ ਵੋਟਾਂ ਪੋਲ ਹੋਈਆਂ। ਬਾਈਕਾਟ ਦੇ ਸੱਦੇ ਅਤੇ ਦਹਿਸ਼ਤ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਲੋਕਾਂ ਨੇ ਆਪਣੇ ਵੋਟ ਅਧਿਕਾਰ ਦਾ ਇਸਤੇਮਾਲ ਕੀਤਾ। ਪਹਿਲੇ ਪੜਾਅ ‘ਚ ਜੰਮੂ ਦੇ 247, ਕਸ਼ਮੀਰ ਦੇ 149 ਅਤੇ ਲਦਾਖ ਦੇ 26 ਵਾਰਡਾਂ ‘ਚ ਵੋਟਿੰਗ ਹੋਈ ਹੈ।ਇਸ ਦੌਰਾਨ ਭਾਜਪਾ ਨੇ ਬਿਨਾ ਮੁਕਾਬਲਾ 10 ਫੀਸਦੀ ਸੀਟਾਂ ਜਿੱਤ ਲਈਆਂ ਹਨ। ਅਤਵਾਦੀਆਂ ਦੀਆਂ ਧਮਕੀਆਂ ਦੇ ਮਦੇਨਜ਼ਰ ਕਸ਼ਮੀਰ ’ਚ ਸੁਰਖਿਆ ਬਲਾਂ ਦੀਆਂ 400 ਤੋਂ ਵਧੇਰੇ ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ।