ਤਰਨ ਤਾਰਨ, 5 ਅਕਤੂਬਰ (ਆਹਲੂਵਾਲੀਆ, ਹਰਜੀਤ ਖਾਰਾ)- ਅੱਜ ਟਕਸਾਲੀ ਅਕਾਲੀ ਆਗੂ ਪਾਰਟੀ ਵਾਸਤੇ ਜਾਨ ਦੇਣ ਵਾਲੇ ਡਾ: ਰਤਨ ਸਿੰਘ ਅਜਨਾਲਾ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਬਾਰੇ ਕਿਹਾ ਕਿ ਪਿਛਲੇ 12 ਸਾਲ ਤੋ ਪਾਰਟੀ ਦੇ ਪ੍ਰਧਾਨ ਨਹੀ ਬਲਕਿ ਡਿਕਟੇਟਰ ਬਣੇ ਹੋਏ ਹਨ ਪਾਰਟੀ ਵਿੱਚ ਟਕਸਾਲੀ ਆਗੂਆ ਨੂੰ ਅੱਖੋ ਪਰੋਖੇ ਕੀਤਾ ਹੋਇਆ ਹੈ।30 ਨੂੰ ਅੰਮ੍ਰਿਤਸਰ ਪ੍ਰੈਸ ਕਾਨਫਰੰਸ ਵਿੱਚ ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾ ਤੇ ਡਾ ਅਜਨਾਲਾ ਨੇ ਕਿਹਾ ਕਿ ਬਹਿਬਲਾ ਕਲਾਂ ਤੇ ਬਰਗਾੜੀ ’ਚ ਜੋ ਇੰਨਾਂ ਨੇ ਕੀਤਾ ਉਸ ਨਾਲ ਸਾਰਾ ਸਿੱਖ ਜਗਤ ਨਿਰਾਸ਼ ਹੈ, ਦੂਸਰਾ ਮੁੱਖ ਦੌਸ਼ੀ ਸੋਦਾ ਸਾਧ ਨੂੰ ਮੁਆਫੀ ਦੇ ਦਿੱਤੀ ਸਭ ਟਕਸਾਲੀ ਤੇ ਸੁਖਬੀਰ ਦੀ ਕਾਰਜਸ਼ੈਲੀ ਤੋ ਨਾਖੂਸ਼ ਹਨ। ਡਾ: ਅਜਨਾਲਾ ਨੇ ਕਿਹਾ ਪਿਛਲੇ 10 ਸਾਲ ’ਚ ਸੁਖਬੀਰ ਸਿੰਘ ਨੇ ਵੱਡੇ ਬਾਦਲ ਨੂੰ ਪਾਸੇ ਕਰਕੇ ਜੋ ਕੀਤਾ ਉਸਦੀ ਜਾਂਚ ਹੋਣੀ ਚਾਹੀਦੀ ਹੈ।ਸਾਰਾ ਪੰਜਾਬ ਜਾਣਦਾ ਹੈ ਕਿ ਜੀਜੇ ਸਾਲੇ ਨੇ 10 ਸਾਲ ਪੰਜਾਬ ਨੂੰ ਲੁੱਟਿਆ ਤੇ ਕੁੱਟਿਆ ਹੈ ਸੁਖਬੀਰ ’ਚ ਇੰਨਾ ਹੰਕਾਰ ਹੈ ਕਿ ਪਿਉ ਦੀ ਵੀ ਨਹੀ ਸੁਣਦਾ। ਡਾ: ਅਜਨਾਲਾ ਨੇ ਕਿਹਾ ਕਿ ਰੈਲੀਆਂ ’ਚ ਭੀੜ ਇਕੱਠੀ ਕਰਨੀ ਸਾਡੇ ਵਰਗੇ ਵਰਕਰਾ ਦਾ ਕੰਮ ਹੈ ਪਰ ਪਿਉ ਪੁੱਤ ਹੀ ਰੈਲੀ ’ਚ ਇਕੱਠ ਕਰਨ ਲਈ ਪਿੰਡ ਪਿੰਡ ਤੁਰੇ ਫਿਰਦੇ ਹਨ। ਪੁਰਾਣੇ ਆਗੂ ਸਰਬਜੀਤ ਸਿੰਘ ਬਾਣੀਆ ਨੇ ਕਿਹਾ ਕਿ ਸਿੱਧੂ ਸਾਹਿਬ ’ਸੁੱਖਾ ਗੱਪੀ’ ਕਹਿ ਕੇ ਸੰਬੋਧਨ ਕਰਦੇ ਹਨ ਉਹ ਬਿਲਕੁਕ ਠੀਕ ਹੈ ਜਦੋ ਸੁੱਖੇ ਦੇ ਹੱਥ ਮਾਇਕ ਹੋਵੇ ਤੇ ਫਿਰ ਗੱਪ ਤੇ ਗੱਪ ਮਾਰੀ ਜਾਂਦਾ ਹੈ।ਜਥੇਦਾਰ ਬਾਣੀਆ ਨੇ ਕਿਹਾ ਕਿ ਪੰਜਾਬ ਤੇ ਪਾਰਟੀ ਦਾ ਸਤਿਆਨਾਸ਼ ਕਰਨ ਵਾਲਾ ਸੁਖਬੀਰ ਤੇ ਮਜੀਠੀਆ ਹਨ।ਜੀਜਾ ਸਾਲਾ ਪੰਜਾਬ ਨੂੰ ਆਪਣੀ ਮਾਲਕੀਅਤ ਸਮਝਦਾ ਹੈ ਸੁਖਬੀਰ ਨੇ ਆਪਣੇ ਰਾਜ ’ਚ ਇੱਕ ਆਈ ਪੀ ਐਸ ਅਫਸਰ ਨੂੰ ਥੱਪੜ ਤੱਕ ਮਾਰ ਦਿਤਾ ਸੀ।ਅੱਤ ਖੁਦਾ ਦਾ ਵੈਰ ਹੁੰਂਦਾ ਹੈ ਹੁਣ 99 ਸਾਲ ਪੁਰਾਣੀ ਅਕਾਲੀ ਦਲ ਟੁੱਟਣ ਦੇ ਕਗਾਰ ਤੇ ਹੈ ਇਸਦਾ ਜਿੰਮੇਵਾਰ ਹੈ ਸੁੱਖਾ ਗੱਪੀ, ਮਜੀਠੀਆਂ ਤੇ ਚਿੱਟਾ ਤੇ ਖਰਬਾ ਦੀ ਲੁੱਟ।ਅਕਾਲੀ ਦਲ ਚੋਣਾ ਵੇਲੇ ਕਹਿੰਦਾ ਹੁੰਦਾ ਸੀ ਪੰਥ ਖਤਰੇ ’ਚ ਹੈ ਪਰ ਸੁਖਬੀਰ ਜੀ ਹੁਣ ਪਾਰਟੀ ਖਤਰੇ ’ਚ ਹੈ।