ਰਾਮਪੁਰਾ ਫੂਲ, 5 ਅਕਤੂਬਰ (ਢੀਂਗਰਾ, ਸੁਖਮੰਦਰ, ਬੁੱਟਰ)- ਲੋਕ ਇਨਸਾਫ ਪਾਰਟੀ ਦੇ ਸਰਪ੍ਰਸਤ ਅਤੇ ਲੋਕ ਮੁੱਦਿਆਂ ਤੇ ਆਮ ਜਨਤਾ ਦੇ ਹੱਕ ਵਿਚ ਖੜਨ ਵਾਲੇ ਸਿਮਰਜੀਤ ਸਿੰਘ ਬੈਂਸ ਸਥਾਨਕ ਪੰਚਾਇਤੀ ਧਰਮਸ਼ਾਲਾ ਦੇ ਵਿੱਚ ਪੁੱਜੇ। ਉਨਾਂ ਨਾਲ ਪਾਰਟੀ ਦੇ ਜਿਲਾ ਪ੍ਰਧਾਨ ਜਤਿੰਦਰ ਸਿੰਘ ਭੱਲਾ ਆਪਣੇ ਵਰਕਰਾਂ ਨਾਲ ਪੁੱਜੇ। 7 ਅਕਤੂਬਰ ਨੂੰ ਬਰਗਾੜੀ ਵਿਖੇ ਚੱਲ ਰਹੇ ਇਨਸਾਫ ਮੋਰਚੇ ਵਿਚ ਵੱਡੀ ਗਿਣਤੀ ਚ ਪੁੱਜਣ ਦੀ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਦੀ ਮੌਜੂਦਾ ਅਤੇ ਪਿਛਲੇ ਸਮੇਂ ਵਿਚ ਸੱਤਾ ਦਾ ਸੁੱਖ ਭੋਗ ਚੁੱਕੀ ਅਕਾਲੀ-ਭਾਜਪਾ ਸਰਕਾਰ ਦੀ ਸਖਤ ਸਬਦਾਂ ਵਿੱਚ ਆਲੋਚਨਾ ਕੀਤੀ। ਉਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਹਿਬਲ ਕਲਾਂ ਅਤੇ ਬਰਗਾੜੀ ਕਾਂਡ ਦੇ ਦੋਸੀਆਂ ਨੂੰ ਸਜਾ ਦਿਵਾਉਣ ਦੀ ਬਜਾਏ ਉਨਾਂ ਨੂੰ ਬਚਾਉਣ ਚ ਲੱਗੇ ਹੋਏ ਹਨ। ਜੇ ਕੈਪਟਨ ਸਰਕਾਰ ਨੂੰ ਸਿੱਖ ਕੌਮ ਅਤੇ ਗੁਰੁ ਗ੍ਰੰਥ ਸਾਹਿਬ ਨਾਲ ਹਮਦਰਦੀ ਹੁੰਦੀ ਤਾਂ ਉਹ ਲੰਬੀ ਰੈਲੀ ਕਰਨ ਦੀ ਬਜਾਏ ਬਰਗਾੜੀ ਇਨਸਾਫ ਮੋਰਚੇ ਵਿੱਚ ਆਪਣੀ ਸਮੁੱਚੀ ਲੀਡਰਸ਼ਿੱਪ ਸਮੇਤ ਪਹੁੰਚਦੇ। ਉਨਾਂ ਅੱਗੇ ਕਿਹਾ ਕਿਸੇ ਵੀ ਧਰਮ ਦੀ ਬੇਅਦਬੀ ਹੋਣ ਨਾਲ ਹਰ ਧਰਮ ਦੇ ਹਿਰਦੇ ਵਲੂੰਧਰੇ ਜਾਂਦੇ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹੇ ਇੰਨਾਂ ਮਾਮਲਿਆਂ ਵਿਚ ਸਰਕਾਰ ਨੂੰ ਦਖਲਅੰਦਾਜੀ ਕਰਕੇ ਦੋਸੀਆ ਨੂੰ ਸਜਾਵਾਂ ਦਿਵਾਉਣ । ਇਸ ਮੌਕੇ ਬਲਦੇਵ ਸਿੰਘ, ਗੁਰਪ੍ਰੀਤ ਖੁਰਾਣਾ, ਪ੍ਰਵੀਨ ਕੋਹਲੀ, ਜਸਵਿੰਦਰ ਸਿੰਘ ਢਿੱਲੋਂ, ਸ਼ਮਸੇਰ ਸਿੰਘ ਮੱਲੀ ਅਜੈਬ ਸਿੰਘ, ਰਾਜਿੰਦਰ ਸਿੰਘ ਸੋਢੀ, ਰਕੇਸ਼ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਹਾਜਰ ਸਨ। ):- ਲੋਕ ਇਨਸਾਫ ਪਾਰਟੀ ਦੇ ਸਰਪ੍ਰਸਤ ਅਤੇ ਲੋਕ ਮੁੱਦਿਆਂ ਤੇ ਆਮ ਜਨਤਾ ਦੇ ਹੱਕ ਵਿਚ ਖੜਨ ਵਾਲੇ ਸਿਮਰਜੀਤ ਸਿੰਘ ਬੈਂਸ ਸਥਾਨਕ ਪੰਚਾਇਤੀ ਧਰਮਸ਼ਾਲਾ ਦੇ ਵਿੱਚ ਪੁੱਜੇ। ਉਨਾਂ ਨਾਲ ਪਾਰਟੀ ਦੇ ਜਿਲਾ ਪ੍ਰਧਾਨ ਜਤਿੰਦਰ ਸਿੰਘ ਭੱਲਾ ਆਪਣੇ ਵਰਕਰਾਂ ਨਾਲ ਪੁੱਜੇ। 7 ਅਕਤੂਬਰ ਨੂੰ ਬਰਗਾੜੀ ਵਿਖੇ ਚੱਲ ਰਹੇ ਇਨਸਾਫ ਮੋਰਚੇ ਵਿਚ ਵੱਡੀ ਗਿਣਤੀ ਚ ਪੁੱਜਣ ਦੀ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਦੀ ਮੌਜੂਦਾ ਅਤੇ ਪਿਛਲੇ ਸਮੇਂ ਵਿਚ ਸੱਤਾ ਦਾ ਸੁੱਖ ਭੋਗ ਚੁੱਕੀ ਅਕਾਲੀ-ਭਾਜਪਾ ਸਰਕਾਰ ਦੀ ਸਖਤ ਸਬਦਾਂ ਵਿੱਚ ਆਲੋਚਨਾ ਕੀਤੀ। ਉਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਹਿਬਲ ਕਲਾਂ ਅਤੇ ਬਰਗਾੜੀ ਕਾਂਡ ਦੇ ਦੋਸੀਆਂ ਨੂੰ ਸਜਾ ਦਿਵਾਉਣ ਦੀ ਬਜਾਏ ਉਨਾਂ ਨੂੰ ਬਚਾਉਣ ਚ ਲੱਗੇ ਹੋਏ ਹਨ। ਜੇ ਕੈਪਟਨ ਸਰਕਾਰ ਨੂੰ ਸਿੱਖ ਕੌਮ ਅਤੇ ਗੁਰੁ ਗ੍ਰੰਥ ਸਾਹਿਬ ਨਾਲ ਹਮਦਰਦੀ ਹੁੰਦੀ ਤਾਂ ਉਹ ਲੰਬੀ ਰੈਲੀ ਕਰਨ ਦੀ ਬਜਾਏ ਬਰਗਾੜੀ ਇਨਸਾਫ ਮੋਰਚੇ ਵਿੱਚ ਆਪਣੀ ਸਮੁੱਚੀ ਲੀਡਰਸ਼ਿੱਪ ਸਮੇਤ ਪਹੁੰਚਦੇ। ਉਨਾਂ ਅੱਗੇ ਕਿਹਾ ਕਿਸੇ ਵੀ ਧਰਮ ਦੀ ਬੇਅਦਬੀ ਹੋਣ ਨਾਲ ਹਰ ਧਰਮ ਦੇ ਹਿਰਦੇ ਵਲੂੰਧਰੇ ਜਾਂਦੇ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹੇ ਇੰਨਾਂ ਮਾਮਲਿਆਂ ਵਿਚ ਸਰਕਾਰ ਨੂੰ ਦਖਲਅੰਦਾਜੀ ਕਰਕੇ ਦੋਸੀਆ ਨੂੰ ਸਜਾਵਾਂ ਦਿਵਾਉਣ । ਇਸ ਮੌਕੇ ਬਲਦੇਵ ਸਿੰਘ, ਗੁਰਪ੍ਰੀਤ ਖੁਰਾਣਾ, ਪ੍ਰਵੀਨ ਕੋਹਲੀ, ਜਸਵਿੰਦਰ ਸਿੰਘ ਢਿੱਲੋਂ, ਸ਼ਮਸੇਰ ਸਿੰਘ ਮੱਲੀ ਅਜੈਬ ਸਿੰਘ, ਰਾਜਿੰਦਰ ਸਿੰਘ ਸੋਢੀ, ਰਕੇਸ਼ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਹਾਜ਼ਰ ਸਨ।