June 28, 2026 8:12 am

ਬੇਰੁਜ਼ਗਾਰ ਲਾਈਨਮੈਨ 7 ਨੂੰ ਲੰਬੀ ਰੈਲੀ ਵਿੱਚ ਕੈਪਟਨ ਨੂੰ ਯਾਦ ਕਰਵਾਉਣਗੇ ਘਰ-ਘਰ ਨੌਕਰੀ ਦੇਣ ਦਾ ਵਾਅਦਾ

ਬਾਜ਼ੀਦਪੁਰ, 5 ਅਕਤੂਬਰ (ਰਵੀ ਸ਼ਰਮਾਂ)- ਗੁਰਦੇਵ ਸਿੰਘ ਮਮਦੋਟ ਜ਼ਿਲ੍ਹਾ ਪ੍ਰਧਾਨ ਨੇ ਦਸਿਆ ਕਿ ਬੇਰੁਜ਼ਗਾਰ ਲਾਈਨਮੈਨ ਲੰਮੇ ਸਮੇਂ ਤੋਂ ਰੁਜ਼ਗਾਰ ਪ੍ਰਾਪਤੀ ਲਈ ਸੰਘਰਸ਼ ਕਰਦੇ ਆ ਰਹੇ ਹਨ, ਪਰ ਮੌਕੇ ਦੀਆਂ ਸਰਕਾਰਾਂ ਨੇ ਹਮੇਸ਼ਾ ਰੁਜ਼ਗਾਰ ਦੇਣ ਦੀ ਥਾਂ ਲਾਰੇ,ਡਾਂਗਾਂ, ਜੇਲਾਂ ਹੀ ਦਿਤੀਆਂ ਹਨ। ਉਨ੍ਹਾ ਕਿਹਾ ਕਿ 10 ਸਾਲ ਬਾਅਦ ਸਤਾ ਵਿਚ ਆਈ ਕਾਂਗਰਸ ਸਰਕਾਰ ਨੇ ਘਰ-ਘਰ ਨੌਕਰੀ ਦੇਣ ਦੇ ਫਾਰਮ ਭਰਕੇ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀ ਦੇਣ ਦਾ ਜੋ ਵਾਅਦਾ ਕੀਤਾ ਸੀ, ਹੁਣ ਤਕ ਸਰਕਾਰ ਉਸ ਉਪਰ ਖਰੀ ਨਹੀਂ ਉਤਰ ਸਕੀ, ਜੋ ਪੰਜਾਬ ਦੇ ਬੇਰੁਗਜ਼ਾਰਾਂ ਨਾਲ ਬਹੁਤ ਵਡਾ ਧੋਖਾ ਹੈ ਅਤੇ ਬੇਰੁਜ਼ਗਾਰ ਲਾਈਨਮੈਨ ਵੀ ਆਪਣੇ ਆਪ ਨੂੰ ਠਗੇ ਮਹਿਸੂਸ ਕਰ ਰਹੇ ਹਨ, ਉਨ੍ਹਾਂ ਕਿਹਾ ਕਿ ਬੇਸ਼ਕ ਨਵੰਬਰ 2017 ਵਿਚ ਬੇਰੁਜ਼ਗਾਰ ਲਾਇਨਮੈਨ ਯੂਨੀਅਨ ਪੰਜਾਬ ਅਤੇ ਪਾਵਰਕਾਮ ਦੀ ਮੈਨੇਜਮੈਂਟ ਵਿਚ ਵਨ ਟਾਈਮ ਸੈਟਲਮੈਂਟ ਦੇ ਹਿਸਾਬ ਨਾਲ ਸਹਾਇਕ ਲਾਈਨਮੈਨ ਦੀਆਂ 2800(ਉਮਰ 42 ਸਾਲ) ਪੋਸਟਾਂ ਵਿਚ ਪਹਿਲ ਦੇ ਆਧਾਰ ਉਪਰ ਪੁਰਾਣੇ ਸਾਥੀਆਂ ਨੂੰ ਰੁਜ਼ਗਾਰ ਦੇਣ ਦਾ ਸਮਝੌਤਾ ਹੋਇਆ ਸੀ, ਪਰ ਬਾਅਦ ਵਿਚ ਪਾਵਰਕਾਮ ਦੀ ਮੈਨੇਜਮੈਂਟ ਆਪਣੇ ਕੀਤੇ ਸਮਝੋਤੇ ਤੋਂ ਮੁਕਰ ਗਈ ਅਤੇ 2800 ਪੋਸਟਾਂ ਵਿਚ ਨਵੇਂ ਸਾਥੀਆਂ ਦੇ ਨੰਬਰ ਜ਼ਿਆਦਾ ਹੋਣ ਕਰਕੇ ਪੁਰਾਣੇ ਸਾਥੀ ਸਾਰੇ ਮੈਰਿਟ ਲਿਸਟ ਵਿਚੋਂ ਬਾਹਰ ਹੋ ਗਏ ਅਤੇ ਨੌਕਰੀ ਤੋਂ ਵਾਂਝੇ ਰਹਿ ਗਏ ਅਤੇ ਹੁਣ ਤਕ ਬੇਰੁਜ਼ਗਾਰ ਘੁੰਮ ਰਹੇ ਹਨ।ਬਾਅਦ ਵਿਚ ਜ਼ਿਲ੍ਹਾ ਜਨਰਲ ਸਕਤਰ ਹਿਤੇਸ਼ ਕੁਮਾਰ ਫਿਰੋਜ਼ਪੁਰ ਨੇ ਦਸਿਆ ਕਿ ਸਾਲ 2016 ਵਿਚ ਪਟਿਆਲੇ ਚਲਦੇ ਸੰਘਰਸ਼ ਦੌਰਾਨ ਮੌਜੂਦ ਸੀਨੀਅਰ ਕਾਂਗਰਸੀ ਆਗੂ ਮਹਾਰਾਣੀ ਪ੍ਰਨੀਤ ਕੌਰ ਅਤੇ ਸਰਕਾਰ ਦੇ ਕੈਬਨਿਟ ਮੰਤਰੀ ਜਿਵੇਂ ਚਰਨਜੀਤ ਸਿੰਘ ਚੰਨੀ, ਸਾਧੂ ਸਿੰਘ ਧਰਮਸੋਤ ਆਏ ਸਨ ਅਤੇ ਉਨ੍ਹਾਂ ਵਿਸ਼ਵਾਸ ਦਿਵਾਇਆ ਸੀ ਕਿ ਸਾਡੀ ਸਰਕਾਰ ਬਨਣ ਤੇ ਪਹਿਲ ਦੇ ਆਧਾਰ ਤੇ ਰਹਿੰਦੇ ਪੁਰਾਣੇ ਬੇਰੁਜ਼ਗਾਰ ਲਾਈਨਮੈਨਾਂ ਨੂੰ ਰੁਜ਼ਗਾਰ ਦਿਤਾ ਜਾਵੇਗਾ,ਪਰ ਸਰਕਾਰ ਬਣਨ ਤੋਂ ਬਾਅਦ ਹੁਣ ਉਹ ਆਪਣੇ ਵਾਅਦੇ ਤੋਂ ਭਜਦੇ ਨਜ਼ਰ ਆ ਰਹੇ ਹਨ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਪਾਵਰਕਾਮ ਦੀ ਮੈਨੇਜਮੈਂਟ ਅਤੇ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੂੰ ਮਿਲਕੇ ਰਹਿੰਦੇ ਪੁਰਾਣੇ ਸਾਥੀਆਂ ਨੂੰ ਰੁਜ਼ਗਾਰ ਦੇਣ ਦੀ ਬੇਨਤੀ ਕੀਤੀ ਸੀ,ਪਰ ਹਾਲੇ ਤਕ ਉਨ੍ਹਾਂ ਵਲੋ ਵੀ ਕੋਈ ਹਲ ਨਹੀਂ ਕੀਤਾ ਗਿਆ। ਜਿਸ ਕਾਰਨ ਪੰਜਾਬ ਦੇ ਸਮੂਹ ਸਾਥੀਆਂ ਅਤੇ ਪਰਿਵਾਰਕ ਮੈਂਬਰਾਂ ਦੇ ਮਨਾਂ ਵਿਚ ਪੰਜਾਬ ਸਰਕਾਰ ਪ੍ਰਤੀ ਗੁਸੇ ਦੀ ਲਹਿਰ ਚਲ ਰਹੀ ਹੈ। ਅੰਤ ਵਿਚ ਉਹਨਾਂ ਕਿਹਾ ਕਿ ਪੰਜਾਬ ਸਰਕਾਰ 3੍ਰ1 267/11 ਨੂੰ ਬਹਾਲ ਕਰਕੇ ਜਾਂ ਫ਼ਿਰ 2800 ਸਹਾਇਕ ਲਾਈਨਮੈਨ ਦੀਆਂ ਪੋਸਟਾਂ ਵਿਚ ਵਾਧਾ ਕਰਕੇ ਪੁਰਾਣੇ ਸਾਥੀਆਂ ਨੂੰ ਰੁਜ਼ਗਾਰ ਨਹੀਂ ਦਿੰਦੀ ਤਾਂ ਯੂਨੀਅਨ 7 ਅਕਤੂਬਰ ਨੂੰ ਲੰਬੀ ਰੈਲੀ ਵਿਚ ਕੈਪਟਨ ਨੂੰ ਮਿਲਕੇ ਜੋ ਵਾਅਦਾ ਉਨ੍ਹਾਂ ਚੋਣਾਂ ਮੌਕੇ ਘਰ-ਘਰ ਨੌਕਰੀ ਦੇਣ ਦਾ ਪੰਜਾਬ ਦੇ ਬੇਰੁਜ਼ਗਾਰਾਂ ਨਾਲ ਕੀਤਾ ਸੀ,ਉਹ ਯਾਦ ਕਰਵਾਉਣਗੇ ਅਤੇ ਲੰਮੇ ਸਮੇਂ ਤੋਂ ਰੁਜ਼ਗਾਰ ਦੇ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਬੇਰੁਜ਼ਗਾਰ ਲਾਈਨਮੈਨਾਂ ਨੂੰ ਜਲਦੀ ਰੁਜ਼ਗਾਰ ਦੇਣ ਦੀ ਬੇਨਤੀ ਕਰਨਗੇ ।

Send this to a friend