June 28, 2026 8:14 am

ਪਿੰਡ ਜਲੂਰ ਦੇ ਬੱਸ ਸਟੈਂਡ ’ਤੇ ਪਲਾਈ ਬੋਰਡ ਦਾ ਭਰਿਆ ਟਰਕ ਪਲਟਿਆ

ਲਹਿਰਾਗਾਗਾ, 5 ਅਕਤੂਬਰ (ਜਤਿੰਦਰ ਜਲੂਰ)- ਅਜ ਸਵੇਰੇ ਲਹਿਰਾਗਾਗਾ ਪਾਤੜਾਂ ਰੋਡ ਉਪਰ ਪੈਂਦੇ ਪਿੰਡ ਜਲੂਰ ਦੇ ਬਸ ਸਟੈਂਡ ਉਪਰ ਪਲਾਈ ਬੋਰਡ ਨਾਲ ਭਰਿਆ ਦਸ ਟਾਇਰੀ ਟਰਕ ਪਲਟ ਗਿਆ। ਪਿੰਡ ਜਲੂਰ ਵਾਸੀ ਹਰਵਿੰਦਰ ਸਿੰਘ ਨਿਕਾ ਨੇ ਦਸਿਆ ਕਿ ਸਵੇਰੇ ਸਾਢੇ ਚਾਰ ਵਜੇ ਦੇ ਕਰੀਬ ਉਹ ਸੈਰ ਕਰਨ ਲਈ ਆਇਆ ਸੀ । ਉਸ ਨੂੰ ਡਰਾਈਵਰ ਨੇ ਟਰਕ ਰੋਕ ਕੇ ਪੁਛਿਆ ਕਿ ਉਸ ਨੇ ਸਮਾਣਾ ਜਾਣਾ ਹੈ ਤਾਂ ਮੈਂ ਉਸ ਨੂੰ ਸਮਝਾਇਆ ਕਿ ਤੁਸੀਂ ਲਹਿਰਾਗਾਗਾ ਰੋਡ ਉਪਰ ਜਾ ਰਹੇ ਤਾਂ ਡਰਾਈਵਰ ਨੇ ਥੋੜ੍ਹਾ ਅਗੇ ਜਾ ਕੇ ਬਸ ਸਟੈਂਡ ਉਪਰ ਬਣੇ ਚੁਰਸਤੇ ਤੇ ਆਪਣਾ ਟਰਕ ਬੈਕ ਕਰਨਾ ਚਾਹਿਆ ਜੋ ਕਿ ਬੈਕ ਕਰਦੇ ਸਮੇਂ ਨਾਲੇ ਵਿਚ ਪਿਛਲਾ ਟਾਇਰ ਉਤਰਨ ਕਾਰਨ ਪਲਟ ਗਿਆ । ਟਰਕ ਡਰਾਈਵਰ ਖੈਰਾਜ ਪੁਤਰ ਹਮੀਰਾ ਰਾਮ ਵਾਸੀ ਗੂੜਾਮਲਾਡੀ ਜ਼ਿਲ੍ਹਾ ਬਾਡਮੇਰ ਰਾਜਸਥਾਨ ਨੇ ਦਸਿਆ ਕਿ ਉਹ ਕਲ੍ਹ ਯਮੁਨਾਨਗਰ ਤੋਂ ਟਰਕ ਨੰਬਰ ਆਰ ਜੇ 19 ਜੀ ਏ 1818 ਪਲਾਈ ਬੋਰਡ ਦਾ ਭਰਕੇ ਸਮਾਣਾ ਲਈ ਚਲਿਆ ਸੀ ਤਾਂ ਉਹ ਸਵੇਰੇ ਪਾਤੜਾਂ ਤੋਂ ਸਮਾਣਾ ਜਾਣ ਦੀ ਬਜਾਏ ਲਹਿਰੇਗਾਗੇ ਵਾਲੇ ਰੋਡ ਉਪਰ ਚਲ ਪਿਆ ਜਦ ਪਿੰਡ ਜਲੂਰ ਪਹੁੰਚ ਕੇ ਉਸ ਨੂੰ ਪਤਾ ਲਗਾ ਕਿ ਉਹ ਗ਼ਲਤ ਰਸਤੇ ਉਪਰ ਜਾ ਰਿਹਾ ਹੈ ਤਾਂ ਉਸ ਨੇ ਆਪਣਾ ਟਰਕ ਬੈਕ ਕਰਨਾ ਚਾਹਿਆ ਅਤੇ ਬੈਕ ਕਰਦੇ ਸਮੇਂ ਟਰਕ ਦਾ ਟਾਇਰ ਨਾਲੇ ਵਿਚ ਉਤਰਣ ਕਾਰਨ ਟਰਕ ਪਲਟ ਗਿਆ। ਉਸ ਨਾਲ ਸੈਕਿੰਡ ਡਰਾਇਵਰ ਵੀ ਮੌਜੂਦ ਸੀ।ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਅਤੇ ਸਟ ਫੇਟ ਤੋਂ ਬਚਾਅ ਹੋ ਗਿਆ ਪਰ ਬਾਡੀ ਦਾ ਜ਼ਰੂਰ ਨੁਕਸਾਨ ਹੋ ਗਿਆ ਹੈ।

Send this to a friend