ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਵਿਰੁੱਧ ਬਰਗਾੜੀ ਕਾਂਡ ਨੂੰ ਲੈ ਕੇ ਅਪਰਾਧਿਕ ਸ਼ਿਕਾਇਤ ਦਰਜ

ਲੁਧਿਆਣਾ, 5 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)- ਸਮਾਜਿਕ ਜਾਗ੍ਰਿਤੀ ਫਰੰਟ ਪੰਜਾਬ ਵੱਲੋਂ ਸਾਬਕਾ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਉਪ ਮੁਖ ਮੰਤਰੀ ਸੁਖਬੀਰ ਬਾਦਲ ਵਿਰੁਧ ਬਰਗਾੜੀ ਕਾਂਡ ਨੂੰ ਲੈ ਕੇ ਅਦਾਲਤ ਅਪਰਾਧਿਕ ਮਾਮਲਾ ਦਾਇਰ ਕੀਤਾ ਗਿਆ ਹੈ। ਜਥੇਬੰਦੀ ਦੇ ਚੇਅਰਮੈਨ ਜਗਦੀਪ ਸਿੰਘ ਗਿਲ ਵਲੋਂ ਦਾਇਰ ਕੀਤੇ ਗਏ ਇਸ ਮੁਕਦਮੇ ‘ਚ ਅਦਾਲਤ ਨੂੰ ਬੇਨਤੀ ਕੀਤੀ ਗਈ ਹੈ ਕਿ ਬਰਗਾੜੀ ਕਾਂਡ ਲਈ ਦੋਵੇਂ ਪਿਓ-ਪੁਤਰ ਜ਼ਿੰਮੇਵਾਰ ਹਨ ਅਤੇ ਇਨ੍ਹਾਂ ਵਿਰੁਧ ਧਾਰਾ 304, 307, 295 ਅਤੇ 34 ਤਹਿਤ ਮੁਕਦਮਾ ਚਲਾਇਆ ਜਾਵੇ।ਮਾਣਯੋਗ ਜਜ ਮੈਡਮ ਸੁਮਿਤ ਸਭਰਵਾਲ ਵਲੋਂ ਸ਼ਿਕਾਇਤ ਨੂੰ ਸਵੀਕਾਰ ਕਰਦਿਆਂ ਇਸ ਮਾਮਲੇ ਦੀ ਅਗਲੀ ਸੁਣਵਾਈ 9 ਅਕਤੂਬਰ ਨਿਸ਼ਚਿਤ ਕੀਤੀ ਗਈ।

Send this to a friend