June 28, 2026 10:58 am

ਤਕੜੀ ਤੋਂ ਉਤਰਿਆ ਇੱਕ ਹੋਰ ਟਕਸਾਲੀ ਸੁਖਪਾਲ ਖਹਿਰੇ ਦਾ ਫ਼ੜ੍ਹਿਆ ਪੱਲਾ

ਬਰਨਾਲਾ, 5 ਅਕਤੂਬਰ (ਬਾਜ ਸਿੰਘ ਰਟੋਲ)- ਸ਼੍ਰੋਮਣੀ ਅਕਾਲੀ ਦਲ ਦੀ ਤੱਕੜੀ ਵਿੱਚੋਂ ਪਿਛਲੇ ਦਿਨੀਂ ਅਕਾਲੀ ਦਲ ਦੇ ਸੀਨੀਅਰ ਟਕਸਾਲੀ ਨੇਤਾ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਅਸਤੀਫ਼ੇ ਦੇ ਕੇ ਉਤਰ ਗਏ ਸਨ। ਸ਼ੋਸ਼ਲ ਮੀਡੀਆ ਤੇ ਵਾਇਰਲ ਹੋਈ ਤਸਵੀਰ ਅਤੇ ਮੈਸੇਜ਼ ਤੋਂ ਪਤਾ ਲੱਗਾ ਕਿ ਹੁਣ ਇੱਕ ਹੋਰ ਬਰਨਾਲਾ ਦਾ ਸ਼੍ਰੋਮਣੀ ਅਕਾਲੀ ਦਲ ਦਾ ਟਕਸਾਲੀ ਆਗੂ ਭੋਲਾ ਸਿੰਘ ਵਿਰਕ ਵੀ ਤੱਕੜੀ ’ਚੋਂ ਉਤਰਕੇ ਸੁਖਪਾਲ ਖਹਿਰਾ ਨਾਲ ਜਾ ਖੜ੍ਹਾ ਹੋਇਆ ਹੈ। ਜਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਟਕਸਾਲੀ ਆਗੂਆਂ ਦੇ ਬਾਰੋ ਬਾਰੀ ਜਾਣ ਨਾਲ, ਅਕਾਲੀ ਦਲ ਦਾ ਗ੍ਰਾਫ਼ ਨੀਚੇ ਗਿਰਦਾ ਦਿਖਾਈ ਦੇ ਰਿਹਾ ਹੈ, ਭਾਵੇਂਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਆਗੂਆਂ ਦੇ ਪਾਰਟੀ ਦੇ ਨਾਲ ਚਟਾਨ ਵਾਂਗੂ ਖੜ੍ਹੇ ਹੋਣ ਦੇ ਦਾਅਵੇ ਕਰ ਰਹੇ ਹਨ, ਪ੍ਰੰਤੂ ਇਹ ਗੱਲ ਸਚਾਈ ਤੋਂ ਕੌਹਾਂ ਦੂਰ ਜਾਪ ਰਹੀ ਹੈ। ਜੇਕਰ ਇੱਕ ਨਜ਼ਰ ਤਸਵੀਰ ਵਿੱਚ ਖੜ੍ਹੇ ਆਗੂਆਂ ਤੇ ਮਾਰੀ ਜਾਵੇ ਤਾਂ ਇਹ ਆਗੂ ਵੱਖ-ਵੱਖ ਪਾਰਟੀਆਂ ਵਿੱਚੋਂ ¦ਘਦੇ ਲਘਾਉਂਦੇ ਅਚਾਨਕ ਹੁਣ ਸੁਖਪਾਲ ਸਿੰਘ ਖਹਿਰਾ ਨਾਲ ਖੜ੍ਹੇ ਦਿਖਾਈ ਦੇ ਰਹੇ ਹਨ। ਇਸ ਮੌਕੇ ਆਮ ਆਦਮੀ ਪਾਰਟੀ ਵਿੱਚੋਂ ਅਸਤੀਫ਼ਾ ਦੇ ਕੇ ਸੁਖਪਾਲ ਖਹਿਰਾ ਨਾਲ ਜਾ ਖੜ੍ਹੇ ਕੁਲਦੀਪ ਸਿੰਘ ਕਾਲਾ ਢਿੱਲੋਂ, ਐਡਵੋਕੇਟ ਨਰੇਸ਼ ਕੁਮਾਰੀ ਬਾਵਾ, ਸੁਰਿੰਦਰ ਬਾਲਾ ਤੋਂ ਇਲਾਵਾ ਹੋਰ ਵੀ ਸੁਖਪਾਲ ਖਹਿਰਾ ਦੇ ਆਗੂ ਅਤੇ ਵਰਕਰ ਹਾਜ਼ਰ ਸਨ।

Send this to a friend