ਜਲੰਧਰ, 5 ਅਕਤੂਬਰ (ਪੀ.ਟੀ.)- ਪੰਜਾਬ ਦੇ ਕੌਮਾਂਤਰੀ ਡਰਗਸ ਰੈਕਟ ਦੀ ਜਾਂਚ ਦੌਰਾਨ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਸੰਮਨ ਕਰਨ ਵਾਲੇ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੇ ਅਧਿਕਾਰੀ ਨਿਰੰਜਣ ਸਿੰਘ ਨੇ ਅਸਤੀਫਾ ਦੇ ਦਿਤਾ ਹੈ।ਦਸਿਆ ਜਾ ਰਿਹਾ ਹੈ ਕਿ ਨਿਰੰਜਣ ਸਿੰਘ ਵਿਭਾਗ ਦੀ ਕਾਰਗੁਜ਼ਾਰੀ ਤੋਂ ਨਾਰਾਜ਼ ਚਲ ਰਹੇ ਸਨ। ਜ਼ਿਕਰਯੋਗ ਹੈ ਕਿ ਡਰਗਸ ਮਾਮਲੇ ‘ਚ ਪੁਛਗਿਛ ਦੌਰਾਨ ਨਿਰੰਜਣ ਸਿੰਘ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਇਕ ਵਾਰ ਸੰਮਨ ਕਰ ਚੁਕੇ ਹਨ।