June 28, 2026 3:45 am

ਟਾਈਸਨ ਲਈ ਗੀਤ ਗਾਇਆ ਬੱਪੀ ਲਹਿਰੀ ਨੇ

ਜਦੋਂ ਮੁੰਬਈ ਵਿਚ ਮਿਕਸਡ ਮਾਰਸ਼ਲ ਆਰਟਸ ਕੁਮਾਈਟ ਲੀਗ ਲਾਂਚ ਕੀਤੀ ਗਈ ਅਤੇ ਇਸ ਮੌਕੇ ਵਿਸ਼ਵ ਪ੍ਰਸਿੱਧ ਬਾਕਸਰ ਮਾਈਕ ਟਾਈਸਨ ਵਿਸ਼ੇਸ਼ ਤੌਰ ‘ਤੇ ਭਾਰਤ ਪਹੁੰਚੇ ਸਨ। ਇਹ ਪਹਿਲਾ ਮੌਕਾ ਸੀ ਜਦੋਂ ਇਸ ਬਾਕਸਰ ਨੇ ਭਾਰਤ ਦੀ ਧਰਤੀ ‘ਤੇ ਕਦਮ ਰੱਖਿਆ ਅਤੇ ਉਨ੍ਹਾਂ ਨੂੰ ਭਾਰਤ ਵਿਚ ਲਿਆਉਣ ਦਾ ਸਿਹਰਾ ਮੁਹੰਮਦ ਅਲੀ ਬੁਧਵਾਨੀ ਨੂੰ ਜਾਂਦਾ ਹੈ। ਉਨ੍ਹਾਂ ਨੇ ਅਮਰੀਕਾ ਜਾ ਕੇ ਟਾਈਸਨ ਨਾਲ ਗੱਲਬਾਤ ਕਰ ਕੇ ਉਨ੍ਹਾਂ ਨੂੰ ਭਾਰਤ ਆਉਣ ਲਈ ਰਾਜ਼ੀ ਕਰ ਲਿਆ ਸੀ। ਟਾਈਸਨ ਜਦੋਂ ਇਥੇ ਪਹੁੰਚੇ ਤਾਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ ਅਤੇ ਇਸ ਸਵਾਗਤ ਵਿਚ ਉਨ੍ਹਾਂ ਦੇ ਸਨਮਾਨ ਵਿਚ ਸੰਗੀਤਕਾਰ ਬੱਪੀ ਲਹਿਰੀ ਵਲੋਂ ਇਕ ਗੀਤ ਵਿਸ਼ੇਸ਼ ਤੌਰ ‘ਤੇ ਰਿਕਾਰਡ ਕੀਤਾ ਗਿਆ ਸੀ। ਟਾਈਸਨ ਵਰਗੀ ਹਸਤੀ ਲਈ ਗੀਤ ਲਿਖ ਕੇ ਖ਼ੁਦ ‘ਤੇ ਮਾਣ ਮਹਿਸੂਸ ਕਰਦੇ ਹਨ ਬੱਪੀ ਲਹਿਰੀ। ਉਹ ਕਹਿੰਦੇ ਹਨ, ਜਦੋਂ ਮੁਹੰਮਦ ਅਲੀ ਨੇ ਮੇਰੇ ਨਾਲ ਸੰਪਰਕ ਕਰਕੇ ਇਕ ਗੀਤ ਬਣਾਉਣ ਦੀ ਗੱਲ ਕਹੀ ਤਾਂ ਮੈਂ ਸਮਝਿਆ ਕਿ ਇਹ ਉਨ੍ਹਾਂ ਦੀ ਕਿਸੇ ਫ਼ਿਲਮ ਲਈ ਹੋਵੇਗਾ ਪਰ ਜਦੋਂ ਕਿਹਾ ਕਿ ਮਾਈਕ ਟਾਈਸਨ ਭਾਰਤ ਆ ਰਹੇ ਹਨ ਅਤੇ ਉਨ੍ਹਾਂ ਦੇ ਸਵਾਗਤ ਲਈ ਇਹ ਗੀਤ ਚਾਹੀਦਾ ਤਾਂ ਮੈਂ ਰੋਮਾਂਚਿਤ ਹੋ ਉੱਠਿਆ। ਮੈਂ ਸੰਗੀਤ ਪ੍ਰੇਮੀ ਤਾਂ ਹਾਂ ਹੀ ਨਾਲ ਹੀ ਖੇਡ ਪ੍ਰੇਮੀ ਵੀ ਹਾਂ। ਬੰਗਾਲੀ ਹੋਣ ਦੇ ਨਾਤੇ ਫੁੱਟਬਾਲ ਮੇਰੀ ਪਸੰਦੀਦਾ ਖੇਡ ਹੈ ਅਤੇ ਮੈਂ ਫੁੱਟਬਾਲ ‘ਤੇ ਗੀਤ ਵੀ ਬਣਾਏ ਹਨ ਪਰ ਨਾਮੀ ਬਾਕਸਰ ‘ਤੇ ਗੀਤ ਬਣਾਉਣ ਦਾ ਇਹ ਮੇਰੇ ਲਈ ਪਹਿਲਾ ਮੌਕਾ ਸੀ।

Send this to a friend