ਮੋਗਾ, 17 ਜੁਲਾਈ (ਅਮਰੀਕ ਮੁਦਕਾ)- ਡੇਰਾ ਨਿਰਮਲ ਆਸ਼ਰਮ ਗੁਰੂ ਨਾਨਕ ਦਰਬਾਰ ਵਿਖੇ ਭੂਰੀ ਵਾਲੇ ਮਹਾਂਪੁਰਖਾਂ ਦੀ ਯਾਦ ਵਿੱਚ ਸਾਲਾਨਾ ਭੰਡਾਰਾ ਅਤੇ ਸੰਤ ਸਮਾਗਮ 7,8,9 ਅਗਸਤ ਨੂੰ ਕਰਵਾਇਆ ਜਾ ਰਿਹਾ ਹੈ।

ਇਹ ਜਾਣਕਾਰੀ ਸਾਲਾਨਾ ਭੰਡਾਰੇ ਦਾ ਪੋਸਟਰ ਜਾਰੀ ਕਰਨ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬਾਬਾ ਭਜਨ ਸਿੰਘ ਜੀ ਮਸਕੀਨ ਕਪੂਰੇ ਵਾਲਿਆਂ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੰਤ ਸਮਾਗਮ ਅਤੇ ਭੰਡਾਰਾ ਸਮੂਹ ਨਗਰ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਬਹੁਤ ਹੀ ਪ੍ਰਸਿੱਧ ਕੀਰਤਨੀ ਅਤੇ ਰਾਗੀ ਜੱਥੇ ਗੁਰੂ ਘਰ ਦਾ ਜਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ ਅਤੇ ਇਸ ਵਿੱਚ ਉੱਘੇ ਸੰਤ ਅਤੇ ਸਮਾਜ ਸੇਵੀ ਵੀ ਵਿਸ਼ੇਸ਼ ਰੂਪ ਵਿੱਚ ਆਪਣੀ ਹਾਜ਼ਰੀ ਭਰਨਗੇ। ਉਨ੍ਹਾਂ ਦੱਸਿਆ ਕਿ 7 ਅਗਸਤ ਨੂੰ ਸ਼੍ਰੀ ਅਖੰਡ ਪਾਠ ਆਰੰਭ ਕੀਤੇ ਜਾਣਗੇ ਅਤੇ 9 ਅਗਸਤ ਨੂੰ ਆਖੰਡ ਪਾਠਾਂ ਦੇ ਭੋਗ ਪਾਏ ਜਾਣਗੇ। ਇਸ ਮੌਕੇ ਤੇ ਪੋਸਟਰ ਜਾਰੀ ਕਰਨ ਸਮੇਂ ਜੱਥੇਦਾਰ ਗੁਰਬਖਸ਼ ਸਿੰਘ ਸਾਬਕਾ ਚੇਅਰਮੈਨ, ਕਰਮਜੀਤ ਸਿੰਘ ਬਲਾਕ ਸੰਮਤੀ ਮੈਂਬਰ, ਗੁਰਚਰਨ ਸਿੰਘ ਸਾਬਕਾ ਸਰਪੰਚ, ਸੋਹਣ ਸਿੰਘ ਸਰਪੰਚ, ਨਾਜਰ ਸਿੰਘ ਗਰੇਵਾਲ, ਸੁਖਮੰਦਰ ਸਿੰਘ ਪ੍ਰਧਾਨ, ਇਕਬਾਲ ਸਿੰਘ, ਲਛਮਣ ਸਿੰਘ, ਨਾਹਰ ਸਿੰਘ, ਬਲਦੇਵ ਸਿੰਘ ਪੱਕੇ ਵਾਲਾ, ਕੁਲਵੰਤ ਸਿੰਘ, ਬਲਦੇਵ ਸਿੰਘ, ਗਿਆਨੀ ਗੁਰਬਚਨ ਸਿੰਘ ਤੋਂ ਇਲਾਵਾ ਹੋਰ ਇਲਾਕਾ ਨਿਵਾਸੀ ਹਾਜ਼ਰ ਸਨ।
ਸੰਤ ਸਮਾਗਮ ਵਿੱਚ ਉÎੱਘੇ ਸਮਾਜ ਸੇਵੀ ਅਤੇ ਸੰਤ ਮਾਹਪੁਰਖ ਹਾਜ਼ਰੀ ਭਰਨਗੇ- ਭਜਨ ਸਿੰਘ ਮਸਕੀਨ



