June 27, 2026 11:36 pm

ਗੱਡੀਆਂ ਗਲਤ ਢੰਗ ਨਾਲ ਪਾਰਕ ਕਰਨ ਵਾਲੇ ਬਖਸ਼ੇ ਨਹੀਂ ਜਾਣਗੇ : ਸਬ-ਇੰਸਪੈਕਟਰ ਹਰਵਿੰਦਰ ਸਿੰਘ

ਖੰਨਾ, 3 ਅਕੂਤਬਰ, (ਪਨਾਗ, ਖੋਖਰ)- ਪੁਲਿਸ ਹਮੇਸ਼ਾ ਲੋਕਾਂ ਦੀ ਸੇਵਾ ਵਿਚ ਹਾਜਿਰ ਹੈ ਅਤੇ ਤੁਸੀਂ ਵੀ ਕਾਨੂੰਨ ਦਾ ਪਾਲਣ ਕਰਨਾ ਸਿਖੋ, ਕਾਨੂੰਨ ਦੀ ਉਲੰਘਣਾ ਵਾਲਿਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ, ਇਹ ਕਹਿਣਾ ਹੈ ਸਬ ਇੇਸਪੇਕਟਰ ਹਰਵਿੰਦਰ ਸਿੰਘ ਦਾ ਜਿੰਨ੍ਹਾਂ ਨੇ ਸਥਾਨਿਕ ਸਮਾਧੀ ਰੋਡ ‘ਤੇ ਗਲਤ ਪਾਰਕਿੰਗ ਕੀਤੇ ਵੀਹਕਲਾਂ ਦੇ ਚਲਾਨ ਕਟੇ। ਉਨ੍ਹਾਂ ਕਿਹਾ ਕਿ ਵਹੀਕਲਾਂ ਤੇ ਕਾਗ਼ਜ਼ਾਤ ਪੂਰੇ ਰਖੇ ਜਾਣ ਗਡੀਆਂ ਪਾਰਕਿੰਗ ਵਿਚ ਹੀ ਪਾਰਕ ਕੀਤਆ ਜਾਣ ਤਾਂ ਜੋ ਆਵਾਜਾਈ ਵਿਚ ਕੋਈ ਵਿਘਨ ਨਾ ਪਵੇ ਅਤੇ ਟ੍ਰੈਫਿਕ ਸੁਚਾਰੂ ਟੰਗ ਨਾਲ ਚਲਦੀ ਰਹੇ। ਗਲਤ ਥਾਂ ‘ਤੇ ਪਾਰਕ ਕੀਤੀਆਂ ਗਡੀਆਂ ਅਤੇ ਜਿਨ੍ਹਾਂ ਦੇ ਕਾਗਜ਼ ਪੂਰੇ ਨਹੀਂ ਆਉਣਗੇ ਉਨ੍ਹਾਂ ਦੇ ਚਲਾਨ ਕਟੇ ਜਾਣਗੇ। ਉਨ੍ਹਾਂ ਨੇ ਲੋਕਾਂ ਅਪੀਲ ਕੀਤੀ ਕਿ ਪੁਲਿਸ ਨੂੰ ਸਹਿਯੋਗ ਦਿਤਾ ਜਾਵੇ ਤਾਂ ਜੋ ਅਸੀਂ ਨਿਤ ਹੋ ਰਹੇ ਹਾਦਸਿਆਂ ਤੋਂ ਬਚ ਸਕੀਏ। ਹਰਵਿੰਦਰ ਸਿੰਘ ਨੇ ਕਿਹਾ ਕਿ ਰੋਜਾਨਾ ਹੀ ਹਜਾਰਾਂ ਬੇਸ਼ਕੀਮਤੀ ਜਾਨਾਂ ਸੜਕ ਹਾਦਸਿਆਂ ਵਿਚ ਜਾ ਰਹੀਆਂ ਹਨ ਅਤੇ ਇਸ ਦਾ ਮੁਖ ਕਾਰਨ ਜਿਥੇ ਤੇਜ ਰਫਤਾਰੀ ਹੈ ਉਥੇ ਹੀ ਗਲਤ ਢੰਗ ਨਾਲ ਕੀਤੇ ਗਏ ਵਾਹਨ ਵੀ ਹਨ।ਉਨ੍ਹਾਂ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਪੁਲਿਸ ਵਲੋਂ ਕਿਸੇ ਵੀ ਨਾਗਰਿਕ ਨੂੰ ਪਰੇਸ਼ਾਨ ਨਹੀਂ ਕੀਤਾ ਜਾਵੇਗਾ, ਪਰ ਨਾਲ ਉਨਾਂ ਇਹ ਗਲ ਵੀ ਜੋਰ ਦੇ ਕੇ ਆਖੀ ਕੇ ਕਾਨੂੰਨ ਤੋੜਨ ਵਾਲਿਆਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ।ਇਸ ਮੌਕੇ ਹੋਰ ਪੁਲਿਸ ਮੁਲਾਜਮ ਵੀ ਮੌਜੂਦ ਸਨ।

Send this to a friend