June 28, 2026 12:55 am

ਘਰ ’ਚ ਕੰਮ ਕਰਨ ਵਾਲੇ ਮਜ਼ਦੂਰ ਦੀ ਬਿਮਾਰੀ ਨਾਲ ਮੌਤ

ਫਤਿਹਗੜ੍ਹ ਚੂੜੀਆਂ, 3 ਅਕਤੂਬਰ (ਮਲਕੀਤ ਸਿੰਘ ਸੇਖਵਾਂ)- ਅੱਜ ਏ ਐਸ ਆਈ ਵਿਜੈ ਕੁਮਾਰ ਨੇ ਦੱਸਿਆ ਕਿ ਐਚ ਸੀ ਸੁਖਦੇਵ ਸਿੰਘ, ਐਚ ਸੀ ਸੁਰਿੰਦਰ ਸਿੰਘ, ਸੀ ਟੀ ਮੇਜਰ ਸਿੰਘ, ਗੁਰਮੀਤ ਚੰਦ ਅੱਡਾ ਕਾਲਾ ਅਫਗਾਨਾ ਨਾਕਾਬੰਦੀ ਦੇ ਸਬੰਧ ਵਿੱਚ ਮੌਜੂਦ ਸੀ ਕਿ ਗੁਰਸੇਵਕ ਸਿੰਘ ਲਾਲੀ ਪੁੱਤਰ ਜਗੀਰ ਸਿੰਘ ਵਾਸੀ ਮੰਜਿਆਂ ਵਾਲੀ ਨੇ ਦੱਸਿਆ ਕਿ ਮੇਰੇ ਪਾਸ ਅਰਸਾ ਕਰੀਬ 7-8 ਸਾਲ ਤੋਂ ਮੰਗੂ ਨਾਮ ਦਾ ਵਿਅਕਤੀ ਰਹਿ ਰਿਹਾ ਸੀ, ਜਿਸ ਦੀ ਸਿਹਤ ਖਰਾਬ ਹੋਣ ਕਾਰਨ ਅਚਾਨਕ ਬੀਤੀ ਰਾਤ ਮੌਤ ਹੋ ਗਈ ਹੈ, ਜਿਸ ਤੇ 174 ਸੀ ਆਰ ਪੀ ਸੀ ਦੀ ਕਾਰਵਾਈ ਕੀਤੀ ਜਾ ਰਹੀ ਹੈ। ਇਹ ਮੌਤ ਅਚਾਨਕ ਹੋਈ ਹੈ, ਜਿਸ ਵਿੱਚ ਕਿਸੇ ਦਾ ਕੋਈ ਕਸੂਰ ਨਹੀਂ ਹੈ।

Send this to a friend