ਬਟਾਲਾ, 30 ਸਤੰਬਰ (ਕਾਜਲ ਅਗਰਵਾਲ)- ਐਕਸਾਈਜ ਵਿਭਾਗ ਬਟਾਲਾ ਸੀ.ਆਈ.ਏ ਸਟਾਫ ਨਾਲ ਪਿੰਡ ਸੁੱਨਈਆ ’ਚ ਛਾਪੇਮਾਰੀ ਕੀਤੀ ਗਈ। ਛਾਪੇਮਾਰੀ ਦੌਰਾਨ ਪਿੰਡ ਸਨੁੱਈਆ ਦੇ ਬਾਹਰ ਬਣੇ ਲਵਾਰਿਸ ਛੱ੍ਯਪੜ ‘ਚੋਂ 8 ਡੱਬੇ ਪਲਸਾਟਿਕ ਕਰੀਬ 150 ਕਿਲੋਗ੍ਰਾਮ ਲਾਹਣ ਬਰਾਮਦ ਹੋਈ। ਜਿਸ ਨੂੰ ਇੰਸ: ਰਮਨ ਸ਼ਰਮਾ ਦੀ ਅਗਵਾਈ ਹੇਠ ਨਸ਼ਟ ਕੀਤਾ ਗਿਆ। ਇਸ ਮੌਕੇ ਏ.ਐਸ.ਆਈ ਹੇਮ ਸਿੰਘ, ਐਚ.ਸੀ ਜਗਤਾਰ ਸਿੰਘ, ਐਚ.ਸੀ ਰਣਜੋਧ ਸਿੰਘ, ਬਲਜਿੰਦਰ ਕੋਰ ਅਤੇ ਕਸ਼ਮੀਰ ਕੌਰ ਆਦਿ ਹਾਜਰ ਸਨ। ਇੰਸ: ਰਮਨ ਸਰਮਾ ਨੇ ਕਿਹਾ ਕਿ ਨਜਾਇਜ ਸਰਾਬ ਦੇ ਧੰਦਾ ਕਰਨ ਵਾਲਿਆਂ ਨੂੰ ਕਿਸੇ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ। ਅਜਿਹੀ ਛਾਪੇਮਾਰੀ ਭਵਿੱਖ ਵਿੱਚ ਵੀ ਜਾਰੀ ਰਹੇਗੀ।