ਫਰੀਦਕੋਟ, 26 ਸਤੰਬਰ (ਗੁਰਜੀਤ ਰੋਮਾਣਾ)- ਫਰੀਦਕੋਟ ਰੇਲਵੇ ਪੁਲਿਸ ਦੇ ਥਾਣੇ ਵਿਚ ਇਕ ਸਮਾਗਮ ਥਾਨਾਂ ਇੰਚਾਰਜ ਸੁਖਦੇਵ ਸਿੰਘ ਲਾਡਾ ਦੀ ਅਗਵਾਈ ਹੇਠ ਅਜੋਯਤ ਕੀਤਾ ਗਿਆ ਜਿਸ ਵਿਚ ਫਰੀਦਕੋਟ ਥਾਣੇ ਅਧੀਨ ਆਉਂਦੇ ਥਾਣੇ,ਚੌਂਕੀਆਂ ਚ ਸੇਵਾਂਵਾਂ ਨਿਭਾਅ ਰਹੇ 13 ਹੌਲਦਾਰਾਂ ਨੂੰ ਬਤੌਰ ਸਹਾਇਕ ਸਬ ਇੰਸਪੈਕਟਰ ਵਜੋਂ ਤਰਕੀ ਮਿਲਣ ਤੇ ਸਟਾਰ ਲਗਾਏ ਗਏ।ਇਸ ਮੌਕੇ ਜਸਤਿੰਦਰ ਸਿੰਘ ਰਾਣਾ ਡੀ.ਐਸ.ਪੀ ਸਬ-ਡਵੀਜ਼ਨ ਫਰੀਦਕੋਟ ਵਿਸੇਸ਼ ਤੌਰ ਤੇ ਪੁਹੰਚੇ ਜਿਨ੍ਹਾਂ ਨੇ 13 ਹੌਲਦਾਰ ਮੁਲਾਜਮਾਂ ਦੇ ਸਟਾਰ ਲਗਾ ਕੇ ਬਤੌਰ ਏ.ਐਸ.ਆਈ ਤਰਕੀ ਦੇਣ ਦੀ ਰਸਮ ਅਦਾ ਕੀਤੀ ਅਤੇ ਉਨ੍ਹਾਂ ਨੂੰ ਮਿਲੀ ਵਡੀ ਜ਼ੁਮੇਵਾਰੀ ਨੂੰ ਹੋਰ ਤਨਦੇਹੀ ਨਾਲ ਨਿਭਾਉਣ ਲਈ ਕਿਹਾ ਅਤੇ ਸਾਰੇ ਮੁਲਾਜਮਾਂ ਨੂੰ ਵਧਾਈ ਦਿਤੀ। ਇਸ ਮੌਕੇ ‘ਤੇ ਜੀ.ਆਰ.ਪੀ.ਥਾਣਾ ਫ਼ਰੀਦਕੋਟ ਦੇ ਮੁਖੀ ਸੁਖਦੇਵ ਸਿੰਘ ਲਾਡਾ ਨੇ ਡੀ ਐਸ ਪੀ ਜਸਤਿੰਦਰ ਸਿੰਘ ਰਾਣਾ ਦਾ ਇਸ ਸਮਾਗਮ ਚ ਸ਼ਾਮਲ ਹੋਣ ਲਈ ਧੰਨਵਾਦ ਕੀਤਾ ਅਤੇ ਆਪਣੇ ਮੁਲਾਜਮਾਂ ਵਲੋਂ ਵਿਸ਼ਵਾਸ ਦਿਵਾਇਆ ਕਿ ਉਹ ਹੁਣ ਹੋਰ ਜ਼ੁਮੇਵਾਰੀ ਨਾਲ ਸੇਵਾਂਵਾਂ ਦੇਣਗੇ। ਇਸ ਮੌਕੇ ਬਤੌਰ ਏ.ਐਸ.ਆਈ ਪਦਉਨਤ ਹੋਏ ਹੌਲਦਾਰਾਂ ਵਿਚ ਵੀਰਪਾਲ ਕੌਰ, ਹਰਦੀਪ ਕੁਮਾਰ, ਗੁਰਿੰਦਰ ਸਿੰਘ, ਲਖਵੀਰ ਸਿੰਘ, ਰਵਿੰਦਰ ਸਿੰਘ, ਰਜਿੰਦਰ ਸਿੰਘ, ਗੁਰਮੀਤ ਸਿੰਘ, ਲਾਲ ਸਿੰਘ, ਸੁਰਜੀਤ ਸਿੰਘ, ਸੋਹਣ ਸਿੰਘ, ਜਤਿੰਦਰ ਸਿੰਘ, ਦਵਿੰਦਰ ਸਿੰਘ ਅਤੇ ਕੁਲਵੰਤ ਰਾਏ ਸ਼ਾਮਿਲ ਹਨ।