ਜੀ ਪੀ ਏ ਸੀ ਅਤੇ ਪੰਜਾਬ ਦੇ ਮਾਨਤਾ ਪ੍ਰਾਪਤ ਪਤਰਕਾਰਾਂ ਦਰਮਿਆਨ ਗੈਰ-ਰਸਮੀ ਵਿਚਾਰ ਵਟਾਂਦਰਾ
ਚੰਡੀਗੜ੍ਹ, 26 ਸਤੰਬਰ- ਅਜ ਇਥੇ ਬੁਧਵਾਰ ਨੂੰ ਗੋਆ ਪ੍ਰੈਸ ਐਕਰੀਡੀਟੇਸ਼ਨ ਕਮੇਟੀ ਦੇ ਵਫ਼ਦ ਨੇ ਮਾਨਤਾ ਪ੍ਰਾਪਤ ਪਤਰਕਾਰਾਂ ਨਾਲ ਸਬੰਧਤ ਮੁਦਿਆਂ ਦਾ ਵਿਚਾਰ ਵਟਾਂਦਰਾ ਕਰਨ ਲਈ ਪੰਜਾਬ ਸਰਕਾਰ ਦੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਸ੍ਰੀਮਤੀ ਅਨਿੰਦਿਤਾ ਮਿਤਰਾ ਨਾਲ ਮੁਲਾਕਾਤ ਕੀਤੀ।ਡਾਇਰੈਕਟੋਰੇਟ ਆਫ਼ ਪਬਲਿਕ ਰਿਲੇਸ਼ਨਜ਼ ਵਲੋਂ ਮਾਨਤਾ ਪ੍ਰਾਪਤ ਪਤਰਕਾਰਾਂ ਨੂੰ ਪ੍ਰਦਾਨ ਕੀਤੀਆਂ ਜਾ ਰਹੀਆਂ ਸੇਵਾਵਾਂ ਜਿਵੇਂ ਮੈਡੀਕਲ, ਬੀਮਾ, ਪਾਰਕਿੰਗ, ਬਸ ਅਤੇ ਰੇਲ ਯਾਤਰਾ ਦੀਆਂ ਸਹੂਲਤਾਂ ਸਬੰਧੀ ਵਖ- ਵਖ ਮੁਦਿਆਂ ‘ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਦੌਰਾਨ ਮੈਂਬਰਾਂ ਵਲੋਂ ਪ੍ਰੈਸ ਐਕਰੀਡੀਟੇਸ਼ਨ ਰੂਲਾਂ ਅਤੇ ਹੋਰ ਮੁਦਿਆਂ ਬਾਰੇ ਪੁਛੇ ਪ੍ਰਸ਼ਨਾਂ ਸਬੰਧੀ ਵਿਭਾਗ ਦੇ ਅਧਿਕਾਰੀਆਂ ਵਲੋਂ ਵਿਸਥਾਰ ਸਹਿਤ ਜਾਣਕਾਰੀ ਦਿਤੀ ਗਈ। ਦੋਵਾਂ ਪਖਾਂ ਦੇ ਮੈਂਬਰਾਂ ਦੀ ਚਰਚਾ ਦਾ ਮੁਖ ਮੁਦਾ ਇੰਟਰਨੈਟ ਯੁਗ ਦੀ ਚੁਣੌਤੀ ਰਿਹਾ।
ਸ੍ਰੀਮਤੀ ਮਿੱਤਰਾਂ ਨੇ ਸੁਝਾਅ ਦਿਤਾ ਕਿ ਦੋ ਜਾਂ ਵਧੇਰੇ ਸਰਕਾਰੀ ਵਿਭਾਗਾਂ ਦਰਮਿਆਨ ਅਜਿਹਾ ਵਿਚਾਰ ਵਟਾਂਦਰਾ ਨਿਯਮਿਤ ਤੌਰ ‘ਤੇ ਹੋਣੀ ਚਾਹੀਦੀ ਹੈ।ਗੋਆ ਅਤੇ ਪੰਜਾਬ ਦੇ ਮਾਨਤਾ ਪ੍ਰਾਪਤ ਪੱਤਰਕਾਰਾਂ ਦਰਮਿਆਨ ਪੰਜਾਬ ਭਵਨ, ਚੰਡੀਗੜ੍ਹ ਵਿਖੇ ਗੈਰ-ਰਸਮੀ ਮੁਲਾਕਾਤ ਕੀਤੀ ਗਈ ਜਿਥੇ ਪਤਰਕਾਰਤਾ ਸਬੰਧੀ ਮੁੱਦਿਆਂ ਤੋਂ ਜਾਣੂ ਕਰਵਾਇਆ ਗਿਆ।ਟੀਮ ਦੇ ਮੈਂਬਰਾਂ ਵਲੋਂ ਪੰਜਾਬ ਦੇ ਮੀਡੀਆ ਆਪਰੇਸ਼ਨਾਂ ਦੇ ਵਿਭਿੰਨ ਪਖਾਂ ਵਿੱਚ ਡੂੰਘੀ ਦਿਲਚਸਪੀ ਵਿਖਾਈ ਗਈ।ਪੰਜਾਬ ਤੇ ਗੋਆ ਵਿਚ ਮੀਡੀਆ ਨੂੰ ਦਰਪੇਸ਼ ਚੁਣੌਤੀਆਂ ਇਸ ਵਿਚਾਰ ਵਟਾਂਦਰਾ ਦਾ ਮੁੱਖ ਮੁੱਦਾ ਸਨ।ਇਸ ਤੋਂ ਪਹਿਲਾਂ ਲੋਕਮਤ ਦੇ ਸੰਪਾਦਕ ਅਤੇ ਕਮੇਟੀ ਦੇ ਚੇਅਰਪਰਸਨ ਸ੍ਰੀ ਰਾਜੂ ਨਾਇਕ ਅਤੇ ਡਾਇਰੈਕਟਰ ਆਫ਼ ਇਨਫਾਰਮੇਸ਼ਨ ਐਂਡ ਪਬਲਿਸਿਟੀ ਗੋਆ-ਕਮ-ਮੈਂਬਰ ਸਕਤਰ ਜੀ ਪੀ ਏ ਸੀ ਦੀ ਅਗਵਾਈ ਵਿਚ ਜੀ ਪੀ ਏ ਸੀ ਵਫ਼ਦ ਦੇ 11 ਮੈਂਬਰਾਂ ਨੇ ਪੰਜਾਬ ਵਿਧਾਨ ਸਭਾ ਦਾ ਦੌਰਾ ਕੀਤਾ ਅਤੇ ਵਿਧਾਨ ਸਭਾ ਮੀਡੀਆ ਗੈਲਰੀ ਦੇ ਪ੍ਰਬੰਧਾਂ ਅਤੇ ਸੀਟਿੰਗ ਪਲਾਨ ਵਿੱਚ ਦਿਲਚਸਪੀ ਵਿਖਾਈ।ਇਹ ਵਫ਼ਦ ਜੋ 25 ਸਤੰਬਰ ਨੂੰ ਪੰਜਾਬ ਆਇਆ ਸੀ, ਅੰਮ੍ਰਿਤਸਰ ਵਿਖੇ ਅਟਾਰੀ ਵਾਹਗਾ ਸਰਹਦ ‘ਤੇ ਝੰਡਾ ਉਤਾਰਨ ਦੀ ਰਸਮ ਦੇਖਣ ਉਪਰੰਤ 28 ਸਤੰਬਰ ਨੂੰ ਆਪਣੇ ਦੌਰੇ ਨੂੰ ਸਮਾਪਤ ਕਰੇਗਾ।