ਮਹਿੰਗਾਈ ਅਤੇ ਭ੍ਰਿਸ਼ਟਾਚਾਰ ਦੀ ਜਨਨੀ ਕਾਂਗਰਸ ਨੂੰ ਲੋਕ ਮੁੱਢੋਂ ਨਕਾਰਨਗੇ : ਇਆਲੀ

image ਲੁਧਿਆਣਾ, 19 ਮਾਰਚ (ਮਲਕੀਤ ਸਿੰਘ)-ਲੁਧਿਆਣਾ ਲੋਕ ਸਭਾ ਸੀਟ ਤੋਂ ਅਕਾਲੀ-ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਵੱਲੋਂ ਵਿੱਢੀ ਚੋਣ ਮੁਹਿੰਮ ਸਿਖਰਾਂ ਤੇ ਜਾ ਪੁੱਜੀ ਹੈ। ਅੱਜ ਵਾਰਡ ਨੰਬਰ 51 ਵਿੱਚ ਭਾਜਪਾ ਕੌਂਸਲਰ ਰੇਣੂ ਬਾਂਸਲ ਵੱਲੋਂ ਚੋਣ ਜਲਸਾ ਆਯੋਜਿਤ ਕੀਤਾ ਗਿਆ, ਇਸੇ ਤਰ੍ਹਾਂ ਵਾਰਡ ਨੰਬਰ 31 ਵਿੱਚ ਭਾਜਪਾ ਜ਼ਿਲ੍ਹਾ ਪ੍ਰਧਾਲ ਪ੍ਰਵੀਨ ਬਾਂਸਲ ਦੀ ਅਗਵਾਈ ਵਿੱਚ ਕੌਂਸਲਰ ਨਰਿੰਦਰ ਮੱਲੀ ਵੱਲੋਂ ਚੋਣ ਜਲਸਾ ਕਰਵਾਇਆ ਕਰਵਾਇਆ ਗਿਆ। ਦੋਨਾਂ ਚੋਣ ਜਲਸਿਆਂ ਨੂੰ ਸੰਬੋਧਨ ਕਰਦਿਆਂ ਉਮੀਦਵਾਰ ਇਆਲੀ ਨੇ ਕਿਹਾ ਕਿ ਮਹਿੰਗਾਈ ਅਤੇ ਭ੍ਰਿਸ਼ਟਾਚਾਰ ਦੀ ਜਨਨੀ ਕਾਂਗਰਸ ਨੂੰ ਲੋਕ ਮੁੱਢੋਂ ਨਕਾਰ ਕੇ ਕਰਾਰੀ ਹਾਰ ਦੇਣਗੇ। ਉਹਨਾਂ ਕਿਹਾ ਕਿ ਪਾਰਟੀ ਦੀ ਪਿੱਠ ’ਚ ਛੁਰਾ ਮਾਰਨ ਵਾਲੇ ਘਿਰਤਘਣ ਲੋਕਾਂ

ਨੂੰ ਵੀ ਵੋਟਰਾਂ ਨੇ ਬਾਹਰ ਦਾ ਰਸਤਾ ਦਿਖਾਉਣ ਲਈ ਕਮਰਕੱਸਾ ਕਰ ਲਿਆ ਹੈ ਅਤੇ ਸੂਝਵਾਨ ਵੋਟਰ ਆਪਣੀ ਜ਼ਮੀਰ ਦੀ ਆਵਾਜ਼ ਤੋਂ ਵੋਟਾਂ ਦਾ ਭੁਗਤਾਨ ਕਰਕੇ ਨਰਿੰਦਰ ਮੋਦੀ ਦੀ ਚੱਲ ਰਹੀ ਲਹਿਰ ਨੂੰ ਪ੍ਰਚੰਡ ਕਰਦਿਆਂ ਕੇਂਦਰ ਵਿੱਚ ਐਨ.ਡੀ.ਏ. ਦੀ ਸਰਕਾਰ ਦਾ ਗਠਨ ਕਰਨਗੇ। ਇਸ ਮੌਕੇ ਦੋਹਾਂ ਵਾਰਡਾਂ ਦੇ ਵੋਟਰਾਂ ਨੇ ਹੱਥ ਖੜੇ ਕਰਕੇ ਸ. ਇਆਲੀ ਨੂੰ ਰਿਕਾਰਡਤੋੜ ਲੀਡ ਨਾਲ ਜਿਤਾਉਣ ਦਾ ਸੰਕਲਪ ਲਿਆ। ਇਸ ਮੌਕੇ ਵਾਰਡ ਨੰਬਰ 31 ਤੋਂ ਪ੍ਰਵੀਨ ਬਾਂਸਲ, ਕੌਂਸਲਰ ਨਰਿੰਦਰ ਮੱਲੀ, ਵਪਾਰ ਸ਼ੈ¤ਲ ਦੇ ਪ੍ਰਧਾਨ ਰਵਿੰਦਰ ਅਰੋੜਾ, ਰਵਿੰਦਰ ਕਪਲਿਸ਼, ਰਜਿੰਦਰ ਹੰਸ, ਹਰਗੋਬਿੰਦ ਤਿਵਾੜੀ, ਕੌਂਸਲਰ ਪਤੀ ਰਜੇਸ਼ ਸ਼ਰਮਾ ਮਿੰਟੂ, ਸੰਜੀਵ ਸਿੰਗਲਾ ਅਤੇ ਵਾਰਡ ਨੰਬਰ 51 ਤੋਂ ਕੌਂਸਲਰ ਰੇਣੂ ਬਾਂਸਲ, ਸਾਬਕਾ ਸੰਸਦੀ ਸਕੱਤਰ ਹਰੀਸ਼ ਰਾਏ ਢਾਂਡਾ, ਪੰਜਾਬ ਭਾਜਪਾ ਦੇ ਸਕੱਤਰ ਜੀਵਨ ਗੁਪਤਾ, ਬਲਬੀਰ ਬਾਂਸਲ, ਬਾਗ ਨੋਹਰੀਆ ਮੱਲ ਵੈਲਫੇਅਰ ਸੋਸਾਇਟੀ ਪ੍ਰਧਾਨ ਵਿਕਰਮ ਗੋਇਲ, ਸੁਖਮਿੰਦਰਪਾਲ ਗਰਚਾ, ਤਰਲੋਚਨ ਸਿੰਘ, ਪਰਮਜੀਤ ਸਿੰਘ ਆਦਿ ਨੇ ਸ. ਇਆਲੀ ਨੂੰ ਸਿਰੋਪਾਉ ਦੇ ਸਨਮਾਨਿਤ ਕੀਤਾ ਅਤੇ ਸੰਬੋਧਨ ਕਰਦਿਆਂ ਇਆਲੀ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦੀ ਅਪੀਲ ਕੀਤੀ। ਇਸ ਮੌਕੇ ਸੰਜੀਵ ਸੂਦ ਬਾਂਕਾ, ਨਰਿੰਦਰ ਸ਼ਰਮਾ ਬੋਬੀ, ਮਦਨ ਲਾਲ ਅਗਰਵਾਲ, ਰਤਨ ਲਾਲ ਗਰਗ, ਪ੍ਰੇਮਨਾਥ ਮਿੱਤਲ, ਓਮ ਪ੍ਰਕਾਸ਼, ਹਰੀਸ਼ ਗੁਪਤਾ, ਅਮਨ ਸ਼ਰਮਾ, ਡਾ. ਸੁਖਦੇਵ, ਅਮਿਤ ਸ਼ਰਮਾ, ਅਨਿਲ ਸਿੰਗਲਾ, ਅਰੁਣ ਗੋਇਲ, ਸ਼ੰਟੂ ਗੁਪਤਾ, ਸੰਯਮ ਸਿੰਗਲਾ, ਰਾਜੇਸ਼ ਰਾਣਾ, ਰਮਿੰਦਰ ਬੰਟੀ, ਅਸ਼ਵਨੀ ਮਰਵਾਹਾ, ਡਾ. ਇਕਬਾਲ ਸਿੰਘ ਆਦਿ ਭਾਜਪਾ ਆਗੂ ਅਤੇ ਪ੍ਰਮੁੱਖ ਸ਼ਖਸ਼ੀਅਤਾਂ ਹਾਜ਼ਰ ਸਨ।

Send this to a friend