ਬਾਜਵਾ ਲਈ ਇਸ ਵਾਰ ਗੁਰਦਾਸਪੁਰ ਦੀ ਸੀਟ ਜਿੱਤਣਾ ਅੱਤ ਬਿਖੜਾ ਪੈਂਡਾ

ਸੁੱਚਾ ਸਿੰਘ ਛੋਟੇਪੁਰ ਬਾਜਵਾ ਦੇ ਰਾਹ ’ਚ ਵੱਡਾ ਅੜਿੱਕਾ
ਅਕਾਲੀ-ਭਾਜਪਾ ਗਠਜੋੜ ਹੁਣ ਤੱਕ ਸਭ ਤੋਂ ਉ¤ਤੇ
ਸੀ.ਪੀ.ਆਈ. ਉਮੀਦਵਾਰ ਬੱਖਤਪੁਰਾ ਨੇ ਵੀ ਕਾਫੀ ਤੇਜ਼ੀ ਫੜ੍ਹੀ

image ਗੁਰਦਾਸਪੁਰ, 19 ਮਾਰਚ (ਪੰਜਾਬ ਟਾਇਮਜ਼ ਬਿਊਰੋ)-30 ਅਪ੍ਰੈਲ 2014 ਨੂੰ ਗੁਰਦਾਸਪੁਰ ਦੀ ਲੋਕ ਸਭਾ ਸੀਟ ’ਤੇ ਹੋਣ ਵਾਲੀ ਚੋਣ ਦਿਨੋ-ਦਿਨ ਕਾਫੀ ਦਿਲਚਸਪ ਅਤੇ ਕੰਡੇਦਾਰ ਬਣਦੀ ਜਾ ਰਹੀ ਹੈ। ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਧੱੜੇ ਨੇ ਕਾਂਗਰਸ ਹਾਈ ਕਮਾਂਡ ’ਤੇ ਜ਼ੋਰ ਪਾ ਕੇ ਪ੍ਰਤਾਪ ਸਿੰਘ ਬਾਜਵਾ ਜੋ ਕਾਂਗਰਸ ਦੇ ਪੰਜਾਬ ਪ੍ਰਦੇਸ਼ ਪ੍ਰਧਾਨ ਹਨ। ਉਸ ਨੂੰ ਆਪਣਾ ਨਿੱਜੀ ਹਲਕਾ ਗੁਰਦਾਸਪੁਰ ਤੋਂ ਜਿਥੋਂ ਉਹ ਐਮ.ਪੀ. ਬਣੇ ਹਨ, ਚੋਣ ਲੜਨ ਲਈ ਮਜ਼ਬੂਰ ਕਰ ਦਿੱਤਾ ਹੈ। ਜਦੋ ਕਿ ਪਹਿਲਾਂ ਪ੍ਰਤਾਪ ਸਿੰਘ ਬਾਜਵਾ ਆਪਣੇ ਭਰਾ ਫਤਿਹਜੰਗ ਸਿੰਘ ਬਾਜਵਾ ਅਤੇ ਫਿਲਮੀ ਸਿਤਾਰੇ ਰਾਜ ਬੱਬਰ ਨੂੰ ਚੋਣ ਲੜਾ ਕੇ ਆਪ ਪਾਸਾ ਵੱਟਣਾ ਚਾਹੁੰਦਾ ਸੀੇ ਪਰ ਕੈਪਟਨ ਗੁੱਟ ਨੇ ਕੋਈ ਪੇਸ਼ ਨਾ ਜਾਣ ਦਿੱਤੀ ਅਤੇ ਅੱਜ ਕਾਂਗਰਸ

ਹਾਈਕਮਾਂਡ ਨੇ ਪ੍ਰਤਾਪ ਸਿੰਘ ਬਾਜਵਾ ਦਾ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਐਲਾਨ ਕਰ ਹੀ ਦਿੱਤਾ ਜਿਸ ਦਾ ਭਾਵੇਂ ਗੁਰਦਾਸਪੁਰ ਦੇ ਕਾਂਗਰਸੀਆਂ ਨੇ ਭਰਵਾਂ ਸਵਾਗਤ ਕੀਤਾ ਹੈ ਪਰ ਗੁੱਟਬੰਦੀ ਦੇ ਚਲਦਿਆਂ ਪ੍ਰਤਾਪ ਸਿੰਘ ਬਾਜਵਾ ਲਈ ਇਹ ਸੀਟ ਕੱਢਣੀ ਅੱਤ ਬਿਖਰਾ ਪੈਂਡਾ ਲੱਗਦਾ ਹੈ। ਪੱਤਰਕਾਰਾਂ ਦੀ ਟੀਮ ਵੱਲੋਂ ਇਕੱਤਰ ਕੀਤੀ ਤਾਜ਼ਾ ਜਾਣਕਾਰੀ ਅਨੁਸਾਰ ਪਠਾਨਕੋਟ ਜ਼ਿਲ੍ਹੇ ਅੰਦਰ ਆਉਂਦੇ ਤਿੰਨ ਹਲਕੇ ਪਠਾਨਕੋਟ, ਸੁਜਾਨਪੁਰ ਅਤੇ ਭੋਆ ਤਿੰਨਾਂ ਦੇ ਭਾਜਪਾ ਦਾ ਪੂਰਾ ਕਬਜ਼ਾ ਹੈ। ਕਾਂਗਰਸ ਇਨ੍ਹਾਂ ਹਲਕਿਆਂ ਵਿੱਚ ਫੁੱਟ ਦਾ ਸ਼ਿਕਾਰ ਹੈ। ਬਾਕੀ ਹਲਕੇ ਦੀਨਾਨਗਰ ਕਾਂਗਰਸੀ ਵਿਧਾਇਕ ਅਰੁਣਾ ਚੌਧਰੀ ਦੀ ਹਲਕੇ ਅਤੇ ਕਾਂਗਰਸੀ ਪੱਖੀ ਛਾਪ ਚੰਗੀ ਹੈ ਪਰ ਗੁਰਦਾਸਪੁਰ ਹਲਕੇ ਤੋਂ ਅਕਾਲੀ ਵਿਧਾਇਕ ਗੁਰਬਚਨ ਸਿੰਘ ਬੱਬੇਹਾਲੀ ਦੀ ਕਾਂਗਰਸ ਦੇ ਮੁਕਾਬਲੇ 20 ਗੁਣਾ ਛਾਪ ਚੰਗੀ ਹੈ ਅਤੇ ਗੁਰਦਾਸਪੁਰ ਤੋਂ ਕਾਂਗਰਸ 8 ਧੜਿਆਂ ਵਿੱਚ ਵੰਡੀ ਹੋਈ ਹੈ। ਜਿਥੋਂ ਤੱਕ ਕਾਦੀਆਂ ਹਲਕੇ ਦੀ ਗੱਲ ਹੈ ਇਥੇ ਪ੍ਰਤਾਪ ਸਿੰਘ ਬਾਜਵਾ ਦੀ ਧਰਮਪਤਨੀ ਚਰਨਜੀਤ ਕੌਰ ਬਾਜਵਾ ਕਾਂਗਰਸੀ ਵਿਧਾਇਕਾ ਹਨ ਅਤੇ ਪਿਛਲੇ ਕੁੱਝ ਸਮੇਂ ਤੋਂ ਕੱਟੜ ਕਾਂਗਰਸੀ ਪਰਿਵਾਰ ਆਪਣੇ ਕੰਮਾਂ ਦੀ ਖਾਤਿਰ ਅਤੇ ਮੁਕਦਮਿਆਂ ਤੋਂ ਡਰਦਿਆਂ ਸਾਬਕਾ ਅਕਾਲੀ ਮੰਤਰੀ ਸੇਵਾ ਸਿੰਘ ਸੇਖਵਾਂ ਦੀ ਝੋਲੀ ਵਿੱਚ ਪੈ ਚੁੱਕੇ ਹਨ ਜਿਨ੍ਹਾਂ ਦਾ ਆਉਣ ਬਹੁਤ ਮੁਸ਼ਕਿਲ ਲਗਦਾ ਹੈ। ਇਹੋ ਹੀ ਹਾਲ ਬਟਾਲਾ, ਫਤਿਹਗੜ ਚੂੜੀਆਂ, ਡੇਰਾ ਬਾਬਾ ਨਾਨਕ ਹਲਕਿਆਂ ਦਾ ਹੈ। ਇਸ ਹਲਕੇ ’ਚੋਂ ਮਈ 2003 ਵਿੱਚ ਪ੍ਰਤਾਪ ਸਿੰਘ ਬਾਜਵਾ ਕੁੱਲ 9 ਲੱਖ ਵੋਟ ਵਿੱਚੋਂ 8 ਹਜ਼ਾਰ ਵੋਟਾਂ ਨਾਲ ਜਿੱਤੇ ਸਨ। ਉਸ ਸਮੇਂ ਲਹਿਰ ਦੀ ਕਾਂਗਰਸ ਪੱਕੀ ਸੀ ਪਰ ਪ੍ਰਤਾਪ ਸਿੰਘ ਬਾਜਵਾ ਨੇ ਐਮ.ਪੀ. ਬਣਨ ਤੋਂ ਬਾਅਦ ਹਲਕੇ ਨਾਲ ਬਹੁਤ ਰਾਬਤਾ ਕਾਇਮ ਨਹੀਂ ਰੱਖਿਆ ਅਤੇ ਦਿੱਲੀ ਪਾਰਟੀ ਹਾਈਕਮਾਂਡ ਵਿੱਚ ਉਡਾਰੀਆਂ ਮਾਰਦੇ ਰਹੇ ਅਤੇ ਪਾਰਟੀ ਪੰਜਾਬ ਪ੍ਰਦੇਸ਼ ਦੇ ਪ੍ਰਧਾਨ ਬਣ ਗਏ। ਕਾਂਗਰਸੀ ਆਗੂ ਦੱਬੀ ਜਬਾਨ ਨਾਲ ਵੀ ਖੇਡੇ ਹਨ ਕਿ ਉਸ ਨੂੰ ਵਰਕਿੰਗ ਕਮੇਟੀ ਵਿੱਚ ਆਪਣੇ ਪਰਿਵਾਰ ਦੇ 6 ਮੈਂਬਰ ਨਾਮਜਦ ਕਰਵਾ ਲਏ। ਸੀਨੀਅਰ ਕਾਂਗਰਸੀ ਨੂੰ ਪੁੱਛਿਆ ਤੱਕ ਨਹੀਂ। ਇਥੋਂ ਤੱਕ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਛੋਟੇਪੁਰ ਦੀ ਗੱਲ ਹੈ ਜੋ ਕਿ ਆਮ ਆਦਮੀ ਪਾਰਟੀ ਵੱਲੋਂ ਖੜ੍ਹਾ ਹੈ। ਇਸ ਬਾਰੇ ਚਰਚਾ ਹੈ ਕਿ  ਕਿ ਇਹ ਸਿੱਧੀ ਕਾਂਗਰਸ ਪਾਰਟੀ ਨੂੰ ਹੀ ਨੁਕਸਾਨ ਪਹੁੰਚਾਉਣਾ ਹੈ। ਇਸੇ ਤਰ੍ਹਾਂ ਸੀ.ਪੀ.ਆਈ. ਉਮੀਦਵਾਰ ਕਾਮਰੇਡ ਬੱਖਤਪੁਰਾ ਦੀ ਗੱਲ ਹੈ ਕਿ ਉਸ ਦੀ ਵੋਟ ਪਾਰਟੀ ਨਾਲੋ ਬਧੀ ਟੁੱਟਦੀ ਨਹੀਂ। ਜਿਥੋਂ ਤੱਕ ਅਕਾਲੀ-ਭਾਜਪਾ ਗਠਜੋੜ ਦੀ ਉਮੀਦਵਾਰ ਦੀ ਗੱਲ ਹੈ ਖਬਰ ਲਿਖਣ ਤੱਕ ਇਹ ਟਿਕਟ ਇਥੋਂ ਪਹਿਲਾਂ ਰਹਿ ਚੁੱਕੇ ਐਮ.ਪੀ. ਫਿਲਮੀ ਵਿਨੋਦ ਖੰਨਾ ਨੂੰ ਮਿਲਣੀ ਲੱਗਭਗ ਤੈਅ ਹੋ ਚੁੱਕੀ ਸੀ ਪਰ ਦੂਜੇ ਪਾਸੇ ਯੋਗਾ ਸਵਾਮੀ ਰਾਮਦੇਵ ਆਪਣੇ ਖਾਸੋ ਖਾਸ ਧਨਾਡ ਬੰਦੇ ਸਵਰਨ ਸਲਾਰੀਆ ਜਿਹੜਾ ਗੁਰਦਾਸਪੁਰ ਨਾਲ ਸਬੰਧਿਤ ਹੈ। ਉਸ ਦੀ ਨਿੱਜੀ ਹੈਲੀਕੈਪਟਰ ਤੱਕ ਵੀ ਹੈ, ਉਸ ਨੂੰ ਟਿਕਟ ਦਿਵਾਉਣ ਲਈ ਤਰਲੋ ਮੱਛੀ ਹੋ ਰਿਹਾ ਹੈ। ਅਜੇ ਤੱਕ ਉਸਦਾ ਫੈਸਲਾ ਨਹੀਂ ਹੋਇਆ ਪਰ ਅੱਜ ਦੇਰ ਰਾਤ ਤੱਕ ਫੈਸਲਾ ਹੋ ਜਾਵੇਗਾ। ਇਸ ਤਰ੍ਹਾਂ ਇਹ ਮੁਕਾਬਲਾ ਪ੍ਰਤਾਪ ਸਿੰਘ ਬਾਜਵਾ ਕਾਂਗਰਸੀ ਅਤੇ ਭਾਜਪਾ-ਅਕਾਲੀ ਦਲ ਗਠਜੋੜ ਦੇ ਉਮੀਦਵਾਰ ਵਿਚਾਲੇ ਹੋਵੇਗਾ। ਬਾਕੀ ਆਉਣ ਵਾਲਾ ਸਮਾਂ ਦਸੇਗਾ।

Send this to a friend