ਕੋਟਕਪੂਰਾ, 19 ਮਾਰਚ (ਸੀ.ਸੀ.ਪੀ.ਚਮਚੜਿੱਕ, ਡਾ. ਧੁੰਨਾ) ਅੱਜ ਉਸ ਵੇਲੇ ਸ਼ਹਿਰ ਚੋਂ ਸੰਨਾਟਾ ਛਾ ਗਿਆ ਜਦ ਨਿਊ ਦੀਪ ਵਾਲਿਆਂ ਦੀ ਬੱਸ ਪੀ.ਬੀ.30 ਐਫ 9578 ਦੇ ਡਰਾਇਵਰ ਤੇ ਕੰਡਕਟਰ ਨੇ ਅਸ਼ਵਨੀ ਅਰੋੜਾ ਪੱਤਰਕਾਰ ਦੀ ਪਤਨੀ ਤੇ ਪੁੱਤਰ ਅਨਮੋਲ ਦੀ ਹੱਦੋਂ ਵੱਧ ਮਾਰ- ਕੁਟਾਈ ਕੀਤੀ ਤੇ ਕੰਡਕਟਰ ਭੱਜਣ ਵਿਚ ਕਾਮਯਾਬ ਹੋ ਗਿਆ ਜਦ ਕਿ ਡਰਾਇਵਰ ਕਾਬੂ ਆ ਗਿਆ, ਜਿਸ ਕਾਰਨ ਗੱਡੀਆਂ ਦੀਆਂ ਲੰਬੀਆਂ ਕਤਾਰਾਂ ਲੱਗਣ ਨਾਲ ਆਵਾਜਾਈ ਠੱਪ ਹੋ ਗਈਮਾਮਲਾ ਇਸ ਪ੍ਰਕਾਰ ਵਾਪਰਿਆ ਕਿ ਅੱਜ ਕਰੀਬ 12.00 ਵਜੇ ਜਦ ਅਸ਼ਵਨੀ ਅਰੋੜਾ ਦੀ ਪਤਨੀ ਦੀਪਿਕਾ ਗਾਂਧੀ ਸਕੂਲ ਤੋਂ ਆਪਣੇ ਬੇਟੇ ਨਾਲ ਆਪਣੀ ਪ੍ਰਾਈਵੇਟ ਕਾਰ ਨੰ: ਪੀ.ਬੀ.04 ਐਸ 3700 ਤੇ ਘਰ ਵਾਪਿਸ ਆ ਰਹੀ ਸੀ ਤਾਂ ਰਾਜਨ ਹਸਪਤਾਲ ਕੋਲ ਬੱਸ ਟਰੱਕ
ਦਾ ਐਕਸੀਡੈਟ ਹੋਣ ਕਾਰਨ ਟਰੈਫਿਕ ਜਾਮ ਸੀ ਤੇ ਸੜਕ ਬਣ ਰਹੀ ਸੀ, ਭੀੜ ਜ਼ਿਆਦਾ ਹੋਣ ਕਾਰਨ ਪਿਛੋਂ ਆ ਰਹੀ ਨਿਊ ਦੀਪ ਬੱਸ ਹਾਰਨ ਤੇ ਹਾਰਨ ਮਾਰ ਰਹੀ ਸੀ ਤੇ ਕੰਡਕਟਰ ਗਾਲਾਂ ਕੱਢ ਰਿਹਾ ਸੀ, ਜਿਵੇਂ ਹੀ ਟ੍ਰੈਫਿਕ ਵਿੱਚੋਂ ਗੱਡੀ ਬਾਹਰ ਨਿਕਲ ਕੇ ਬੱਤੀਆਂ (ਡਰੰਮਾਂ ਵਾਲੇ ਚੌਕ) ਨੇੜੇ ਪੁੱਜੀ ਤਾਂ ਕੰਡਕਟਰ ਨੇ ਪੱਤਰਕਾਰ ਦੇ ਲੜਕੇ ਅਨਮੋਲ ਨੂੰ ਬਾਹਰ ਕੱਢ ਕੇ ਕੁੱਟਣਾ ਮਾਰਨਾ ਸ਼ੁਰੂ ਕੀਤਾ ਤੇ ਡਰਾਇਵਰ ਬੱਸ ’ਚੋਂ ਰਾਡ ਕੱਢ ਲਿਆਇਆ ਜਿਸ ਕਾਰਨ ਪੱਤਰਕਾਰ ਦੀ ਪਤਨੀ ਬੇਟੇ ਦੀ ਕੁੱਟਮਾਰ ਹੁੰਦੀ ਦੇਖ ਘਬਰਾ ਗਈ ਤੇ ਛੁਡਾਣਾ ਚਾਹਿਆ ਤਾਂ ਉਨ੍ਹਾਂ ਦਹਿਸ਼ਤ ਗਰਦਾਂ ਨੇ ਇੱਕ ਨਾ ਸੁਣੀ ਤੇ ਦੀਪਿਕਾ ਅਰੋੜਾ ਦੀ ਵੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ, ਜਿਸ ਕਾਰਨ ਕੱਪੜੇ ਵੀ ਫੱਟ ਗਏ ਤੇ ਦੋਨੋਂ ਬਾਹਾਂ ਤੇ ਸੱਟਾਂ ਵੱਜੀਆਂ ਤੇ ਬੇਟੇ ਦੇ ਰਾਡਾਂ ਵੱਜੀਆਂ ਅਤੇ ਕੱਪੜੇ ਪਾੜ ਗਏ ਤੇ ਗੰਭੀਰ ਜ਼ਖਮੀ ਹੋਏ ਤੇ ਬੇ-ਰਹਿਮੀ ਨਾਲ ਹੁੰਦੀ ਗੁੰਡਾਗਰਦੀ ਦੇਖ ਲੋਕਾਂ ਨੇ ਛੁਡਾਇਆ ਤੇ ਕੰਡੈਕਟਰ ਭੱਜ ਗਿਆ ਤੇ ਡਰਾਇਵਰ ਕਾਬੂ ਆ ਗਿਆ, ਜਿਸ ਨੂੰ ਕੋਟਕਪੂਰਾ ਪੁਲਿਸ ਨੇ ਸਥਿਤੀ ਬੇਕਾਬੂ ਹੁੰਦੀ ਵੇਖ ਹਵਾਲਾਤ ਵਿੱਚ ਦੇ ਦਿੱਤਾ। ਹੌਲੀ-ਹੌਲੀ ਮਾਹੌਲ ਏਨਾ ਗਰਮਾ ਗਿਆ ਕਿ ਸਾਰਾ ਮੀਡੀਆ ਚੌਕ ਵਿੱਚ ਇਕੱਠਾ ਹੋ ਗਿਆ ਤੇ ਡਰੰਮਾਂ ਵਾਲੇ ਚੌਕ ਦੇ ਡਰੰਮ ਖਿਲਰ ਗਏ ਜਿਸਨੂੰ ਪੁਲਿਸ ਵਾਲੇ ਤੇ ਲੋਕ ਘੁਮਾਉਂਦੇ ਨਜ਼ਰ ਆਏ। ਇਸ ਮਾਹੌਲ ਦੇ ਚਲਦੇ ਟਰੈਫਿਕ ਜਾਮ ਲਗਾ ਲੱਗ ਗਿਆ, ਬੱਸਾਂ ਵਾਲਿਆਂ ਨੇ ਵੀ ਬੱਸ ਵਾਲਿਆਂ ਦੀ ਹਮਾਇਤ ਕਰਦਿਆਂ ਇਕੱਠੇ ਹੋਏ ਜਿਸ ਕਾਰਨ ਟਰੈਫਿਕ ਦੀਆਂ ਕਈ ਘੰਟੇ ਲੰਮੀਆਂ ਲੰਮੀਆਂ ਕਤਾਰਾਂ ਲੱਗ ਗਈਆਂ, ਪੁਲਿਸ ਮਹਿਕਮੇਂ ਦੇ ਅਫਸਰ ਡੀ.ਐਸ.ਪੀ, ਐਸ.ਐਚ.ਓ ਆਦਿ ਪੁਲਿਸ ਪ੍ਰਸਾਸ਼ਨ ਪੱਬਾਂ ਭਾਰ ਹੋ ਗਿਆ, ਜਿਸ ਕਾਰਨ ਪੁਲਿਸ ਫੋਰਸ ਵੱਡੀ ਗਿਣਤੀ ਵਿਚ ਸੱਦਣੀ ਪਈ ਪਰ ਕੰਟਰੋਲ ਖਬਰ ਲਿਖੇ ਜਾਣ ਤੱਕ ਬੇ-ਕਾਬੂ ਰਿਹਾ ਤੇ ਹੋਰ ਰਸਤੇ ਲੱਭ ਕੇ ਕੁੱਝ ਚਤਰ ਡਰਾਇਵਰਾਂ ਨੇ ਆਪਣਾ ਰਾਹ ਨਾਪਿਆ। ਇਸ ਮੌਕੇ ਸ: ਮਹਿੰਦੀਰੱਤਾ ਨੇ ਕਿਹਾ ਕਿ ਨਿੱਕੀ ਨਿੱਕੀ ਗੱਲ ਤੇ ਜਾਮ ਨਹੀਂ ਲਗਾਉਣਾ ਚਾਹੀਦਾ ਪਰ ਲੋਕ ਇਹ ਕਹਿ ਰਹੇ ਸੁਨੇ ਗਏ ਕਿ ਪਹਿਲਾਂ ਤਾਂ ਬੱਸਾਂ ਵਾਲੇ ਆਪਸ ਵਿਚ ਰਾਡਾਂ ਕੱਢਦੇ ਮਿੰਟਾਂ ਦੇ ਫਾਸਲੇ ਤੇ ਲੜਾਈਆਂ ਕਰਦੇ ਸਨ ਪਰ ਇਹ ਅੱਜਕਲ੍ਹ ਅਮਨਪਸੰਦ ਨਾਗਰਿਕਾਂ ਤੇ ਪੱਤਰਕਾਰਾਂ ਦੀਆਂ ਘਰਵਾਲੀਆਂ ਨੂੰ ਰਾਡਾਂ ਨਾਲ ਕੁੱਟ ਰਹੇ ਹਨ ਬੱਸਾਂ ਵਾਲੇ, ਜਿਸ ਪ੍ਰਤੀ ਸ: ਮਹਿੰਦੀਰੱਤਾ ਦੇ ਬਿਆਨ ਤੇ ਕਈਆਂ ਨੇ ਕਮੈਂਨਟ ਕੀਤੇ ਤੇ ਕਿਹਾ ਕਿ ਇਹ ਛੋਟਾ ਹਾਦਸਾ ਨਹੀਂ ਹੈ। ਜਦ ਜਖਮੀ ਪੱਤਰਕਾਰ ਦੀ ਪਤਨੀ ਤੇ ਬੇਟੇ ਦੇ ਬਿਆਨ ਲਏ ਤਾਂ ਉਨ੍ਹਾਂ ਕਿਹਾ ਕਿ ਸਾਨੂੰ ਬੱਸ ਵਾਲਿਆਂ ਨੇ ਬਹੁਤ ਬੇ-ਇੱਜ਼ਤ ਕੀਤਾ ਜਿਸ ਕਾਰਨ ਕਰੀਬ ਡੇਢ ਤੋਲੇ ਦੀ ਚੈਨੀ ਤੇ ਲੜਕੇ ਦਾ ਢਾਈ ਤੋਲੇ ਦਾ ਕੜਾ ਤੇ ਐਪਲ ਦਾ ਮੋਬਾਇਲ ਵੀ ਇਸ ਖਿੱਚਾ ਧੂਹੀ ਵਿਚ ਗਾਇਬ ਹੋ ਗਿਆ, ਜਿਨ੍ਹਾ ਦੇ ਹਰਫੂਲ ਸਿੰਘ ਏ.ਐੋਸ.ਆਈ ਨੇ ਸਿਵਲ ਹਸਪਤਾਲ ਕੋਟਕਪੂਰਾ ਵਿਚ ਬਿਆਨ ਕਲਮਬੱਧ ਕੀਤੇ। ਸਮੂਹ ਪੱਤਰਕਾਰ ਭਾਈਚਾਰੇ ਨੇ ਇਸ ਹੋਈ ਘਟਨਾ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਤੇ ਇਸਨੂੰ ਗੁੰਡਾਗਰਦੀ ਦਾ ਸ਼ਰੇਆਮ ਨੰਗਾ ਨਾਚ ਦਸਿਆ ਜਦੋਂ ਕਿ ਪੁਲਿਸ ਸਟੇਸ਼ਨ ਕੁੱਝ ਕਰਮਾਂ ਤੇ ਹੀ ਸੀ ਅਤੇ ਸਖਤ ਕਾਰਵਾਈ ਦੀ ਮੰਗ ਕੀਤੀ।