ਜੰਡਿਆਲਾ ਗੁਰੂ, 19 ਮਾਰਚ (ਵਰਿੰਦਰ ਸਿੰਘ, ਵਰੁਣ ਸੋਨੀ)- ਆਪਣੀ ਪਰਿਵਾਰਕ ਫੇਰੀ ਦੌਰਾਨ ਅੱਜ ਫੂਡ ਐਂਡ ਸਿਵਲ ਸਪਲਾਈ ਮੰਤਰੀ ਸ੍ਰ: ਆਦੇਸ਼ ਪ੍ਰਤਾਪ ਸਿੰਘ ਕੈਰੋਂ ਜੰਡਿਆਲਾ ਗੁਰੂ ਗੁਰਦੁਆਰਾ ਬਾਬਾ ਹੰਦਾਲ ਵਿਖੇ ਮੱਥਾ ਟੇਕਿਆ। ਇਸ ਮੋਕੇ ਗੁਰਦੁਆਰਾ ਸਾਹਿਬ ਦੇ ਮੁੱਖ ਪ੍ਰਬੰਧਕ ਬਾਬਾ ਪਰਮਾਨੰਦ ਜੀ ਵਲੋਂ ਉਹਨਾ ਨੂੰ ਸਨਮਾਨਿਤ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਉਹਨਾ ਨੇ ਕੋਈ ਵੀ ਸਿਆਸੀ ਬਿਆਨ ਤੋਂ ਪਾਸਾ ਵੱਟਦੇ ਹੋਏ ਕਿਹਾ ਕਿ ਉਹ ਅੱਜ ਅਪਨੀ ਪਰਿਵਾਰਿਕ ਫੇਰੀ ਦੋਰਾਨ ਗੁਰੂ ਘਰ ਅਸ਼ੀਰਵਾਦ ਲੈਣ ਆਏ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਸ੍ਰ: ਅਜੈਪਾਲ ਸਿੰਘ ਮੀਰਾਂਕੋਟ ਚੇਅਰਮੈਨ ਪਨਸਪ, ਜਸਬੀਰ ਸਿੰਘ ਖੇਲਾ, ਰਿਤੇਸ਼ ਪੁਰੀ ਪੀ.ਏ, ਰਣਜੀਤ ਸਿੰਘ, ਸ਼ਤੀਸ਼ ਕੁਮਾਰ, ਦੀਪਕ ਭਾਟੀਆ, ਬਲਵਿੰਦਰ ਗਿੱਲ
ਮੀਤ ਪ੍ਰਧਾਨ ਐਸ.ਸੀ. ਮੋਰਚਾ ਪੰਜਾਬ ਭਾਜਪਾ, ਰਜਿੰਦਰ ਕੁਮਾਰ ਰਾਣਾ, ਜਸਵੰਤ ਸਿੰਘ ਕਾਮਰੇਡ, ਵਰਿੰਦਰ ਸਿੰਘ ਮਲਹੋਤਰਾ ਆਦਿ ਹਾਜ਼ਿਰ ਸਨ।