June 25, 2026 8:19 am

ਮਨੋਹਰ ਪਾਰੀਕਰ ਹੀ ਰਹਿਣਗੇ ਗੋਆ ਦੇ ਮੁਖ ਮੰਤਰੀ : ਅਮਿਤ ਸ਼ਾਹ

ਨਵੀਂ ਦਿੱਲੀ, 23 ਸਤੰਬਰ (ਪੀ.ਟੀ.)- ਮਨੋਹਰ ਪਾਰੀਕਰ ਦੀ ਖਰਾਬ ਸਿਹਤ ਵਿਚਾਲੇ ਗੋਆ ‘ਚ ਪਰਿਵਰਤਨ ਨੂੰ ਲੈ ਕੇ ਲਗ ਰਹੀਆਂ ਕਿਆਸ ਅਰਾਈਆਂ ਨੂੰ ਭਾਜਪਾ ਨੇ ਖਾਰਜ ਕਰ ਦਿਤਾ ਹੈ। ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਸਾਫ ਕਰ ਦਿਤਾ ਹੈ ਕਿ ਮਨੋਹਰ ਪਾਰੀਕਰ ਗੋਆ ਦੇ ਮੁਖਮੰਤਰੀ ਬਣੇ ਰਹਿਣਗੇ। ਉਥੇ ਦੀ ਕੈਬਨਿਟ ‘ਚ ਕੁਝ ਫੇਰਬਦਲ ਕੀਤਾ ਜਾ ਸਕਦਾ ਹੈ।ਸ਼ਾਹ ਨੇ ਟਵੀਟ ਕੀਤਾ ਕਿ ਗੋਆ ਪ੍ਰਦੇਸ਼ ਭਾਜਪਾ ਵਲੋਂ ਕੋਰ ਟੀਮ ਨਾਲ ਚਰਚਾ ਕਰਕੇ ਇਹ ਫੈਸਲਾ ਲਿਆ ਗਿਆ ਹੈ ਕਿ ਮੁਖਮੰਤਰੀ ਮਨੋਹਰ ਪਾਰੀਕਰ ਹੀ ਗੋਆ ਸਰਕਾਰ ਦੀ ਅਗਵਾਈ ਕਰਦੇ ਰਹਿਣਗੇ।

Send this to a friend