May 2, 2026 12:09 am

ਅਤਵਾਦ ਅਤੇ ਸ਼ਾਂਤੀ ਇਕ ਸਾਥ ਸੰਭਵ ਨਹੀਂ : ਰਾਵਤ

ਨਵੀਂ ਦਿੱਲੀ, 23 ਸਤੰਬਰ (ਪੰਜਾਬ ਟਾਇਮਜ਼ ਬਿਊਰੋ)- ਭਾਰਤ-ਪਾਕਿਸਤਾਨ ਦੇ ਵਿਦੇਸ਼ ਮੰਤਰੀਆਂ ਵਿਚਾਲੇ ਨਿਊਯਾਰਕ ‘ਚ ਪ੍ਰਸਤਾਵਿਤ ਬੈਠਕ ਰਦ ਹੋਣ ਦੇ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਬਿਆਨਬਾਜ਼ੀ ਤੇਜ਼ ਹੋ ਗਈ ਹੈ। ਸੈਨਾ ਮੁਖੀ ਜਨਰਲ ਵਿਪਿਨ ਰਾਵਤ ਨੇ ਕਿਹਾ ਕਿ ਭਾਰਤ-ਪਾਕਿਸਤਾਨ ਵਿਚਾਲੇ ਗਲਬਾਤ ਨਹੀਂ ਹੋ ਰਹੀ ਹੈ ਕਿਉਂਕਿ ਸਾਡੀ ਸਰਕਾਰ ਦੀ ਨੀਤੀ ਹੈ ਕਿ ਗਲਬਾਤ ਅਤੇ ਅਤਵਾਦ ਇਕਠੇ ਸੰਭਵ ਨਹੀਂ ਹੈ।ਸੈਨਾ ਮੁਖੀ ਨੇ ਕਿਹਾ ਕਿ ਸਰਕਾਰ ਦੀ ਨੀਤੀ ਸਪਸ਼ਟ ਹੈ ਕਿ ਪਾਕਿਸਤਾਨ ਨੂੰ ਆਪਣੇ ਕੰਮਾਂ ਨਾਲ ਸਾਬਤ ਕਰਨਾ ਹੋਵੇਗਾ ਕਿ ਉਹ ਅਤਵਾਦ ਨੂੰ ਉਤਸ਼ਾਹ ਨਹੀਂ ਦੇ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਹਮੇਸ਼ਾ ਕਹਿੰਦਾ ਰਿਹਾ ਹੈ ਕਿ ਉਹ ਆਪਣੀ ਜ਼ਮੀਨ ਦੀ ਵਰਤੋਂ ਅਤਵਾਦ ਗਤੀਵਿਧੀਆਂ ਲਈ ਨਹੀਂ ਹੋਣ ਦੇਵੇਗਾ ਪਰ ਅਸੀਂ ਦੇਖ ਸਕਦੇ ਹਾਂ ਕਿ ਅਤਵਾਦੀ ਗਤੀਵਿਧੀਆਂ ਅਤੇ ਬਾਰਡਰ ਦੇ ਉਸ ਪਾਰ ਤੋਂ ਅਤਵਾਦੀਆ ਦਾ ਆਉਣਾ ਜਾਰੀ ਹੈ।ਰਾਵਤ ਨੇ ਕਿਹਾ ਕਿ ਸਿਰਫ ਸਰਕਾਰ ਹੀ ਤੈਅ ਕਰ ਸਕਦੀ ਹੈ ਕਿ ਇਸ ਤਰ੍ਹਾਂ ਦੇ ਮਾਹੌਲ ‘ਚ ਗਲਬਾਤ ਕੀਤੀ ਜਾਣੀ ਚਾਹੀਦੀ ਹੈ ਜਾਂ ਨਹੀਂ ਅਤੇ ਮੈਨੂੰ ਲਗਦਾ ਹੈ ਕਿ ਸਰਕਾਰ ਨੇ ਠੀਕ ਫੈਸਲਾ ਲਿਆ ਕਿ ਅਤਵਾਦ ਅਤੇ ਸ਼ਾਂਤੀ ਇਕ ਸਾਥ ਨਹੀਂ ਹੋ ਸਕਦੀ ਹੈ।ਇਸ ਦੌਰਾਨ ਫੌਜ ਨੇ ਜੰਮੂ-ਕਸ਼ਮੀਰ ਵਿੱਚ ਕਾਰਵਾਈਆਂ ਤੇਜ਼ ਕਰ ਦਿੱਤੀਆਂ ਹਨ।

Send this to a friend