May 4, 2026 1:27 am

ਤ੍ਰਾਲ ’ਚ ਅਤਵਾਦੀ ਨੂੰ ਕੀਤਾ ਢੇਰ, ਮੁਕਾਬਲਾ ਜਾਰੀ

ਸ਼੍ਰੀਨਗਰ, 23 ਸਤੰਬਰ (ਪੀ.ਟੀ.)- ਜੰਮੂ ਕਸ਼ਮੀਰ ਦੇ ਤ੍ਰਾਲ ‘ਚ ਸੁਰਖਿਆ ਕਰਮਚਾਰੀਆਂ ਨੇ ਇਕ ਅਤਵਾਦੀ ਨੂੰ ਢੇਰ ਕਰ ਦਿਤਾ ਅਤੇ ਹੁਣ ਵੀ ਮੁਕਾਬਲਾ ਜਾਰੀ ਹੈ। ਮਾਰੇ ਗਏ ਅਤਵਾਦੀ ਦੀ ਪਛਾਣ ਨਹੀਂ ਹੋ ਸਕੀ ਹੈ। ਅਤਵਾਦੀਆਂ ਦੀ ਤਲਾਸ਼ ਜਾਰੀ ਹੈ। ਜਾਣਕਾਰੀ ਮੁਤਾਬਕ ਹੁਣ ਵੀ ਇਥੇ 2-3 ਅਤਵਾਦੀ ਛੁਪੇ ਹੋ ਸਕਦੇ ਹਨ। ਸੁਰਖਿਆ ਕਰਮਚਾਰੀਆਂ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਹੈ ਅਤੇ ਅਤਵਾਦੀਆਂ ਨੂੰ ਸਰੰਡਰ ਕਰਨ ਦੀ ਅਪੀਲ ਕਰ ਰਹੇ ਹਨ ਪਰ ਅਤਵਾਦੀ ਲਗਾਤਾਰ ਸੁਰਖਿਆ ਕਰਮਚਾਰੀਆਂ ‘ਤੇ ਫਾਇਰਿੰਗ ਕਰ ਰਹੇ ਹਨ।

Send this to a friend